ਮਿਸ਼ਨ ਫ਼ਤਿਹ 2027 ਦੇ ਤਹਿਤ ਸਾਬਕਾ ਵਿਧਾਇਕ ਲੋਹਗੜ੍ਹ ਨੇ ਪਿੰਡ ਕੜਾਹੇ ਵਾਲਾ ਵਾਸੀਆਂ ਨੂੰ ਕੀਤਾ ਲਾਮਬੰਦ
ਫ਼ਤਿਹਗੜ੍ਹ ਪੰਜਤੂਰ, 30 ਅਗਸਤ (ਜਸਵਿੰਦਰ ਸਿੰਘ ਪੋਪਲੀ)-ਹਲਕਾ ਧਰਮਕੋਟ ਦੇ ਬੂਥ ਨੰਬਰ-1 ਪਿੰਡ ਕੜਾਹੇ ਵਾਲਾ ਦੇ ਕਾਂਗਰਸੀ ਆਗੂ ਅਰੂੜ ਸਿੰਘ ਸਰਾਂ ਦੇ ਗ੍ਰਹਿ ਵਿਖੇ ਪਿੰਡ ਵਾਸੀਆਂ ਦਾ ਵੱਡਾ ਇਕੱਠ ਕਰਕੇ ਕਾਂਗਰਸ ਪਾਰਟੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਨ ਲਈ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਆਪਣੀ ਟੀਮ ਸਮੇਤ ਪਹੁੰਚੇ ਅਤੇ ਉਨ੍ਹਾਂ ਆਉਣ ਵਾਲੀਆਂ ਪੰਜਾਬ ਵਿਧਾਨ ਚੋਣਾਂ 2027 ਲਈ ਪਿੰਡ ਵਾਸੀਆਂ ਨੂੰ ਲਾਮਬੰਦ ਕੀਤਾ, ਉੱਥੇ ਉਨ੍ਹਾਂ ਆਪ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੇ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ‘ਤੇ ਵੱਡੇ ਸਵਾਲ ਖੜ੍ਹੇ ਕੀਤੇ।
ਫ਼ਤਿਹਗੜ੍ਹ ਪੰਜਤੂਰ, 30 ਅਗਸਤ (ਜਸਵਿੰਦਰ ਸਿੰਘ ਪੋਪਲੀ)-ਹਲਕਾ ਧਰਮਕੋਟ ਦੇ ਬੂਥ ਨੰਬਰ-1 ਪਿੰਡ ਕੜਾਹੇ ਵਾਲਾ ਦੇ ਕਾਂਗਰਸੀ ਆਗੂ ਅਰੂੜ ਸਿੰਘ ਸਰਾਂ ਦੇ ਗ੍ਰਹਿ ਵਿਖੇ ਪਿੰਡ ਵਾਸੀਆਂ ਦਾ ਵੱਡਾ ਇਕੱਠ ਕਰਕੇ ਕਾਂਗਰਸ ਪਾਰਟੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਨ ਲਈ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਆਪਣੀ ਟੀਮ ਸਮੇਤ ਪਹੁੰਚੇ ਅਤੇ ਉਨ੍ਹਾਂ ਆਉਣ ਵਾਲੀਆਂ ਪੰਜਾਬ ਵਿਧਾਨ ਚੋਣਾਂ 2027 ਲਈ ਪਿੰਡ ਵਾਸੀਆਂ ਨੂੰ ਲਾਮਬੰਦ ਕੀਤਾ, ਉੱਥੇ ਉਨ੍ਹਾਂ ਆਪ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੇ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ‘ਤੇ ਵੱਡੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਪਿੰਡ-ਪਿੰਡ ਪੱਧਰ ਤੇ ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਵਿਚ ਮਿਲ ਰਿਹਾ ਭਰਵਾਂ ਹੁੰਗਾਰਾ ਸਾਬਤ ਕਰਦਾ ਹੈ ਕਿ ਪੰਜਾਬੀ ਲੋਟੂ ਬਦਲਾਅ ਤੋਂ ਅੱਕ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ। ਇਸ ਮੌਕੇ ਅਰੂੜ ਸ ਿੰਘ ਸਰਾਂ, ਅਨੋਖਾ ਸਿੰਘ ਨੰਬਰਦਾਰ, ਨਿਰੰਜਣ ਸਿੰਘ ਢਿੱਲੋਂ, ਚਰਨਜੀਤ ਸਿੰਘ ਸਰਾਂ, ਦਿਲਪ੍ਰੀਤ ਸਾਬਕਾ ਸਰਪੰਚ, ਪ੍ਰਧਾਨ ਅਮਨਦੀਪ ਗਿੱਲ, ਸਾਬਕਾ ਸਰਪੰਚ ਦਰਸ਼ਨ ਲਲਿਹਾਂਦੀ, ਪ੍ਰਗਟ ਸਿੰਘ ਸਾਬਕਾ ਸਰਪੰਚ ਮੌਜੇਵਾਲਾ, ਸਾਬਕਾ ਸਰਪੰਚ ਦਲੇਰ ਚੋਟੀਆਂ, ਅਮਰਦੀਪ ਢਿੱਲੋਂ ਸਾਬਕਾ ਸਰਪੰਚ, ਰਾਜਵਿੰਦਰ ਸਿੰਘ ਸਰਾਂ ਅਤੇ ਪਿੰਡ ਕੜਾਹੇ ਵਾਲਾ ਦੇ ਸਮੂਹ ਕਾਂਗਰਸੀ ਆਗੂ ਹਾਜ਼ਰ ਸਨ।