31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸ਼੍ਰੀਮਤੀ ਸ਼ਾਂਤੀ ਗਾਬਾ ਨਮਿਤ ਅੰਤਿਮ ਅਰਦਾਸ ਸਮਾਗਮ ਨਾਮਵਰ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਕੋਟ ਈਸੇ ਖਾਂ, 30 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਇਲਾਕੇ ਦੇ ਨਾਮਵਰ ਗਾਬਾ ਪਰਿਵਾਰ ਵਿਚੋਂ ਸਾਬਕਾ ਅਧਿਆਪਕਾ ਸ੍ਰੀਮਤੀ ਸ਼ਾਂਤੀ ਗਾਬਾ ਧਰਮ ਪਤਨੀ ਸਵ: ਮਾਸਟਰ ਅਮਰਜੀਤ ਸਿੰਘ ਗਾਬਾ ਜੋ ਬੀਤੀ 24 ਅਗਸਤ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਉਨ੍ਹਾਂ ਨਮਿਤ ਸਥਾਨਕ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ, ਮਸੀਤਾਂ ਰੋਡ ਵਿਖੇ ਹੋਏ ਅੰਤਿਮ ਅਰਦਾਸ ਸਮਾਗਮ ਵਿਚ ਨਾਮਵਰ ਰਾਜਸੀ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਸੰਗਤਾਂ ਪੁੱਜੀਆਂ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਬਾਜ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਦੇ ਵੈਰਾਗਮਈ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।

Ad Position 21
No active advertisement
ਅਜੀਤ ਡੈਸਕ 31-08-2026
ਕੋਟ ਈਸੇ ਖਾਂ, 30 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਇਲਾਕੇ ਦੇ ਨਾਮਵਰ ਗਾਬਾ ਪਰਿਵਾਰ ਵਿਚੋਂ ਸਾਬਕਾ ਅਧਿਆਪਕਾ ਸ੍ਰੀਮਤੀ ਸ਼ਾਂਤੀ ਗਾਬਾ ਧਰਮ ਪਤਨੀ ਸਵ: ਮਾਸਟਰ ਅਮਰਜੀਤ ਸਿੰਘ ਗਾਬਾ ਜੋ ਬੀਤੀ 24 ਅਗਸਤ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਉਨ੍ਹਾਂ ਨਮਿਤ ਸਥਾਨਕ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ, ਮਸੀਤਾਂ ਰੋਡ ਵਿਖੇ ਹੋਏ ਅੰਤਿਮ ਅਰਦਾਸ ਸਮਾਗਮ ਵਿਚ ਨਾਮਵਰ ਰਾਜਸੀ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਸੰਗਤਾਂ ਪੁੱਜੀਆਂ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਬਾਜ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਦੇ ਵੈਰਾਗਮਈ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਅਰਦਾਸ ਅਤੇ ਸ੍ਰੀ ਮੁਖਵਾਕ ਉਪਰੰਤ ਜਸਵਿੰਦਰ ਸਿੰਘ ਸਿੱਧੂ ਆਗੂ ਵਾਰਿਸ ਪੰਜਾਬ ਦੇ ਜਥੇਬੰਦੀ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਤਰਫ਼ੋਂ ਪੁੱਜੇ ਸਰਪੰਚ ਇਕਬਾਲ ਸਿੰਘ ਢੋਲੇਵਾਲਾ ਸੀਨੀ: ਆਪ ਆਗੂ ਆਦਿ ਬੁਲਾਰਿਆਂ ਨੇ ਸ਼੍ਰੀਮਤੀ ਸ਼ਾਂਤੀ ਗਾਬਾ ਦੀ ਜੀਵਨੀ ਅਤੇ ਉਨ੍ਹਾਂ ਵਲੋਂ ਨਿਭਾਈਆਂ ਚੰਗੀਆਂ ਪਰਿਵਾਰਿਕ, ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਚਾਨਣਾ ਪਾਉਂਦਿਆਂ ਸ਼ਰਧਾ ਦੇ ਫ਼ੁੱਲ ਭੇਟ ਕੀਤੇ। ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਹਲਕਾ ਧਰਮਕੋਟ ਦੇ ਇੰਚਾਰਜ ਤੇ ਪੰਜਾਬ ਸਿਹਤ ਵਿਭਾਗ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ, ਪਰਮਿੰਦਰ ਸਿੰਘ ਯੂਥ ਪ੍ਰਧਾਨ ਅਕਾਲੀ ਦਲ ਹਲਕਾ ਧਰਮਕੋਟ ਤੋਂ ਇਲਾਵਾ ਸਮਾਜਿਕ, ਧਾਰਮਿਕ ਸੰਸਥਾਵਾਂ ਦੇ ਸੇਵਾਦਾਰਾਂ ਨੇ ਵੀ ਪੁੱਜ ਕੇ ਲਾਡੀ ਨਾਰੰਗ, ਸ੍ਰੀਮਤੀ ਬਿੰਦੂ ਗਾਬਾ, ਚੰਨ ਟੱਕਰ, ਸ਼੍ਰੀਮਤੀ ਨੀਤੂ ਟੱਕਰ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਸਮਾਗਮ ਦੌਰਾਨ ਕੁਲਵੰਤ ਸਿੰਘ ਸੰਧੂ ਚੇਅਰਮੈਨ ਹੇਮਕੁੰਟ ਸੰਸਥਾਵਾਂ, ਸੈਕਟਰੀ ਗੁਰਮੀਤ ਸਿੰਘ ਦਾਤੇਵਾਲ, ਡਾ. ਜਸਪਾਲ ਸਿੰਘ ਸੰਧੂ, ਡਾ. ਗੁਰਦੇਵ ਸਿੰਘ ਦੌਲੇਵਾਲਾ, ਭਾਊ ਵਿਜੇ ਕਾਲੜਾ, ਕੌਂਸਲਰ ਅਰੁਣ ਸੀਕਰੀ, ਬੀਰਪ੍ਰਤਾਪ ਸਿੰਘ ਗਿੱਲ ਸਾਬਕਾ ਡਿਪਟੀ ਡਾਇ: ਡੇਅਰੀ ਵਿਭਾਗ, ਮਿੱਠੂ ਟੱਕਰ ਫ਼ਤਿਹਗੜ੍ਹ ਪੰਜਤੂਰ, ਗੁਲਸ਼ਨ ਸੋਨੂੰ ਸਚਦੇਵਾ, ਰੋਮੀ ਗਾਬਾ, ਭੁਪਿੰਦਰ ਸਿੰਘ ਗਾਬਾ, ਭਾਈਆ ਰਾਜੇਸ਼ ਕੁਮਾਰ, ਕੌਂਸਲਰ ਕਪਿਲ ਮਹਿਤਾ, ਲਖਵਿੰਦਰ ਅਰੋੜਾ, ਪੰਮਾ ਟੱਕਰ, ਇਕਬਾਲਦੀਪ ਸਿੰਘ ਹੈਰੀ ਪੀਏ ਮੱਖਣ ਬਰਾੜ, ਅਮਨ ਗਾਬਾ, ਹਰਮੇਲ ਸਿੰਘ ਰਾਜਪੂਤ ਸ਼ਹਿਰੀ ਪ੍ਰਧਾਨ ਅਕਾਲੀ ਦਲ, ਗੁਰਪ੍ਰੀਤ ਸਿੰਘ ਭੁੱਲਰ ਸੀਨੀਅਰ ਅਕਾਲੀ ਆਗੂ, ਗੁਰਪ੍ਰੀਤ ਸਿੰਘ ਹੇਅਰ ਸਰਕਲ ਪ੍ਰਧਾਨ ਅਕਾਲੀ ਦਲ, ਬਲਜੀਤ ਸਿੰਘ ਅਕਾਲੀ ਆਗੂ, ਰਾਕੇਸ਼ ਟੈਣੀ ਮਲਹੋਤਰਾ, ਡਾ. ਰਾਜਦਵਿੰਦਰ ਸਿੰਘ ਗਿੱਲ, ਪੰਡਿਤ ਭੀਮ ਸੈਨ, ਕੌਂਸਲਰ ਪ੍ਰਕਾਸ਼ ਸਿੰਘ ਰਾਜਪੂਤ, ਹਰਸਿਮਰਨ ਸਿੰਘ ਲਵਲੀ ਖ਼ਾਲਸਾ, ਗੁਰਜੰਟ ਸਿੰਘ ਘਲੋਟੀ, ਬਖ਼ਸ਼ੀਸ਼ ਕੁਮਾਰ ਬਖ਼ਸ਼ੀ, ਰਜਿੰਦਰ ਸਿੰਘ ਖਹਿਰਾ ਮਸੀਤਾਂ, ਕਾਲਾ ਸਚਦੇਵਾ, ਬਾਵਾ ਗਾਬਾ, ਅਸ਼ੋਕ ਕੁਮਾਰ, ਗੋਪੀ ਸ਼ਰਮਾ, ਹਰਦਿਆਲ ਸਿੰਘ ਟੱਕਰ, ਸਵਪ੍ਰੀਤ ਸਿੰਘ ਗਾਬਾ, ਧਰਮਪਾਲ ਅਰੋੜਾ, ਸੁਰਿੰਦਰ ਸਿੰਘ ਟੋਨੀ, ਕੌਂਸਲਰ ਸੁੱਚਾ ਸਿੰਘ ਪੁਰਬਾ, ਜਸਬੀਰ ਸਿੰਘ ਟੀਟੂ ਜ਼ਿਲ੍ਹਾ ਟੀ.ਬੀ. ਲੈਬ ਸੁਪਰਵਾਈਜ਼ਰ, ਅਵਤਾਰ ਸਿੰਘ ਟੱਕਰ, ਨਗਰ ਸੁਧਾਰ ਸੇਵਾ ਸੰਮਤੀ ਤੋਂ ਇਲਾਵਾ ਹੋਰ ਇਲਾਕਾ ਨਿਵਾਸੀ ਸਾਕ-ਸਬੰਧੀ ਵੱਡੀ ਗਿਣਤੀ ‘ਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 137ਵੇਂ ਮਨ ਕੀ ਬਾਤ ਪ੍ਰੋਗਰਾਮ ਵਿਚ ਨਸ਼ਾ ਮੁਕਤੀ, ਸਫ਼ਾਈ ਅਤੇ ਮਹਿਲਾ ਸਸ਼ਕਤੀਕਰਨ ’ਤੇ ਜ਼ੋਰ... ਅਗਲੀ ਖ਼ਬਰ ‘ ਅਜੀਤ’ ਉਪ-ਦਫ਼ਤਰ ਦੇ ਸੀਨੀ. ਆਪ੍ਰੇਟਰ ਗੁਰਤੇਜ ਸਿੰਘ ਬਰਾੜ ਦੇ ਪਿਤਾ ਨਮਿਤ ਸ਼ਰਧਾਂਜਲੀ ਸਮਾਗਮ
Ad Position 24