30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਕੈਂਬਰੀਆ ਕਾਲਜ ਸਰੀ ਵਿਖੇ ਹੋਈ ਐਕਸਪ੍ਰੈਸ ਐਂਟਰੀ ਫ਼ਿਲਮ ਦੀ ਸ਼ੂਟਿੰਗ

ਮੋਗਾ, 29 ਅਗਸਤ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਸਟੇਟ ਅਵਾਰਡੀ ਦੇ ਸਹਿਯੋਗ ਸਦਕਾ ਸਰੀ ਦੇ ਮਸ਼ਹੂਰ ਕੈਂਬਰੀਆ ਕਾਲਜ ਵਿਖੇ ਹਿੰਦੀ ਫ਼ਿਲਮ ਐਕਸਪ੍ਰੈਸ ਐਂਟਰੀ ਦੀ ਸ਼ੂਟਿੰਗ ਕੀਤੀ ਗਈ। ਇਸ ਫ਼ਿਲਮ ਦੇ ਰਾਈਟਰ ਡਾਇਰੈਕਟਰ ਅਤੇ ਪ੍ਰੋਡਿਊਸਰ ਵਿਸ਼ਾਲ ਜੋਸ਼ੀ ਹਨ ਅਤੇ ਇਸ ਦੇ ਹੀਰੋ ਦਿਕਸ਼ਾਂਤ ਜੋਸ਼ੀ ਤੇ ਹੀਰੋਇਨ ਪ੍ਰੀਤ ਔਜਲਾ ਹਨ।

Ad Position 21
No active advertisement
ਅਜੀਤ ਡੈਸਕ 30-08-2026
ਮੋਗਾ, 29 ਅਗਸਤ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਸਟੇਟ ਅਵਾਰਡੀ ਦੇ ਸਹਿਯੋਗ ਸਦਕਾ ਸਰੀ ਦੇ ਮਸ਼ਹੂਰ ਕੈਂਬਰੀਆ ਕਾਲਜ ਵਿਖੇ ਹਿੰਦੀ ਫ਼ਿਲਮ ਐਕਸਪ੍ਰੈਸ ਐਂਟਰੀ ਦੀ ਸ਼ੂਟਿੰਗ ਕੀਤੀ ਗਈ। ਇਸ ਫ਼ਿਲਮ ਦੇ ਰਾਈਟਰ ਡਾਇਰੈਕਟਰ ਅਤੇ ਪ੍ਰੋਡਿਊਸਰ ਵਿਸ਼ਾਲ ਜੋਸ਼ੀ ਹਨ ਅਤੇ ਇਸ ਦੇ ਹੀਰੋ ਦਿਕਸ਼ਾਂਤ ਜੋਸ਼ੀ ਤੇ ਹੀਰੋਇਨ ਪ੍ਰੀਤ ਔਜਲਾ ਹਨ। ਇਸ ਫ਼ਿਲਮ ਵਿਚ ਇੰਡੀਆ ਤੋਂ ਐਕਸਪ੍ਰੈਸ ਐਂਟਰੀ ਰਾਹੀਂ ਆਏ ਪਰਿਵਾਰ ਨੂੰ ਜੋ ਇੱਥੇ ਪਹੁੰਚੇ ਕੇ ਮੁਸ਼ਕਲਾਂ ਆਉਂਦੀਆਂ ਹਨ, ਉਨ੍ਹਾਂ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮੌਕੇ ਰਜਿੰਦਰ ਸਿੰਘ ਕੰਬੋ, ਤੇਜਬੀਰ ਸਿੰਘ ਕੰਬੋ, ਕਾਲਜ ਦੇ ਐਮ.ਡੀ. ਜੇ.ਡੀ. ਕੌੜਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਫ਼ਿਲਮ ਦੇ ਡਾਇਰੈਕਟਰ ਵਲੋਂ ਕਾਲਜ ਦੇ ਪ੍ਰਬੰਧਕਾਂ ਵਰੁਣ ਕੌੜਾ ਅਤੇ ਜੇ.ਡੀ. ਕੌੜਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਉਨ੍ਹਾਂ ਵਲੋਂ ਦਵਿੰਦਰਪਾਲ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਕੌੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਫ਼ਿਲਮ ਨਾਲ ਪੰਜਾਬ ਤੋਂ ਨਵੇਂ ਆਉਣ ਵਾਲੇ ਨੌਜਵਾਨਾਂ ਨੂੰ ਬਹੁਤ ਸਾਰੀਆਂ ਨਵੀਆਂ ਗੱਲਾਂ ਬਾਰੇ ਜਾਣਕਾਰੀ ਮਿਲੇਗੀ ਅਤੇ ਉਹ ਪਹਿਲਾਂ ਹੀ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਕਰ ਕੇ ਆਉਣਗੇ। ਇਸ ਮੌਕੇ ਦਵਿੰਦਰਪਾਲ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਗਰੈਜੂਏਟ ਹੋਣ ਤੋਂ ਬਾਅਦ ਹੀ ਕੈਨੇਡਾ ਭੇਜਣ ਤਾਂ ਜੋ ਉਹ ਕੈਨੇਡਾ ਆ ਕੇ ਚੰਗੇ ਢੰਗ ਨਾਲ ਸੈੱਟ ਹੋ ਸਕਣ।
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਮੋਗਾ ਸਿਟੀ ਦੀ ਮੀਟਿੰਗ 6 ਸਤੰਬਰ ਨੂੰ ਅਧਿਆਪਕ ਦਿਵਸ ’ਤੇ 25 ਅਧਿਆਪਕਾ ਦਾ ਸਨਮਾਨ ਕੀਤਾ ਜਾਵੇਗਾ-ਵਿਜੇ ਮਦਾ... ਅਗਲੀ ਖ਼ਬਰ ਅਕਾਲ ਅਕੈਡਮੀ ਜੰਡ ਸਾਹਿਬ ਨੇ ਜ਼ਿਲ੍ਹਾ ਪੱਧਰੀ ਹਾਕੀ ਅਤੇ ਗਤਕਾ ਮੁਕਾਬਲਿਆਂ ਵਿਚ ਮਾਰੀਆਂ ਮੱਲਾਂ
Ad Position 24