25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਸਾਥੀ ਗੁਰਮੀਤ ਸਿੰਘ ਖ਼ਾਲਸਾ ਬੁੱਕਣ ਵਾਲਾ ਨੂੰ ਸਦਮਾ, ਪਿਤਾ ਦਾ ਦਿਹਾਂਤ ਬਠਿੰਡਾ ਜੇਲ੍ਹ ’ਚ ਨਜ਼ਰਬੰਦ ਭਾਈ ਗੁਰਮੀਤ ਸਿੰਘ ਪੈਰੋਲ ਤੇ ਆ ਕੇ ਨਿਭਾਉਣਗੇ ਪਿਤਾ ਦੀਆਂ ਅੰਤਿਮ ਰਸਮਾਂ 29 ਨੂੰ

ਮੋਗਾ, 24 ਅਗਸਤ (ਗੁਰਤੇਜ ਸਿੰਘ ਬੱਬੀ)-ਸੰਸਦ ਮੈਂਬਰ ਅਤੇ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਨੇੜਲੇ ਸਾਥੀ ਹਲਕਾ ਮੋਗਾ ਤੋਂ ਵਾਰਿਸ ਪੰਜਾਬ ਦੇ ਉਮੀਦਵਾਰ ਭਾਈ ਗੁਰਮੀਤ ਸਿੰਘ ਖ਼ਾਲਸਾ ਬੁੱਕਣ ਵਾਲਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਬਲਵਿੰਦਰ ਸਿੰਘ ਪਟਵਾਰੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਉਹ 72 ਵਰ੍ਹਿਆਂ ਦੇ ਸਨ ਤੇ ਪਿਛਲੇ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ।

Ad Position 21
No active advertisement
ਅਜੀਤ ਡੈਸਕ 25-08-2026
ਮੋਗਾ, 24 ਅਗਸਤ (ਗੁਰਤੇਜ ਸਿੰਘ ਬੱਬੀ)-ਸੰਸਦ ਮੈਂਬਰ ਅਤੇ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਨੇੜਲੇ ਸਾਥੀ ਹਲਕਾ ਮੋਗਾ ਤੋਂ ਵਾਰਿਸ ਪੰਜਾਬ ਦੇ ਉਮੀਦਵਾਰ ਭਾਈ ਗੁਰਮੀਤ ਸਿੰਘ ਖ਼ਾਲਸਾ ਬੁੱਕਣ ਵਾਲਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਬਲਵਿੰਦਰ ਸਿੰਘ ਪਟਵਾਰੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਉਹ 72 ਵਰ੍ਹਿਆਂ ਦੇ ਸਨ ਤੇ ਪਿਛਲੇ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ। ਭਾਈ ਗੁਰਮੀਤ ਸਿੰਘ ਖ਼ਾਲਸਾ ਬਠਿੰਡਾ ਜੇਲ੍ਹ ਵਿਚ ਹਨ ਅਤੇ ਉਨ੍ਹਾਂ ਦੇ ਪਿਤਾ ਬਲਵਿੰਦਰ ਸਿੰਘ ਪਟਵਾਰੀ ਦਾ ਅੰਤਿਮ ਸੰਸਕਾਰ 29 ਅਗਸਤ ਦਿਨ ਸਨਿੱਚਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਬੁੱਕਣ ਵਾਲਾ (ਮੋਗਾ) ਵਿਖੇ ਹੋਵੇਗਾ। ਪਰਿਵਾਰਕ ਮੈਂਬਰਾਂ ਵਿਚ ਭਾਈ ਗੁਰਮੀਤ ਸਿੰਘ ਦੀ ਮਾਤਾ ਸਵਰਨਜੀਤ ਕੌਰ ਅਤੇ ਭਰਾ ਜਗਜਿੰਦਰ ਸਿੰਘ ਗੋਰੀ ਨੇ ਦੱਸਿਆ ਕਿ ਭਾਈ ਗੁਰਮੀਤ ਸਿੰਘ ਖ਼ਾਲਸਾ ਨੂੰ ਪੈਰੋਲ ‘ਤੇ ਲਿਆ ਕੇ ਪਿਤਾ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਅਜੀਤਵਾਲ ਕਾਲਜ ਦੇ ਦੋ ਵਿਦਿਆਰਥੀ ਰੁਜ਼ਗਾਰ ਲਈ ਚੁਣੇ ਗਏ ਅਗਲੀ ਖ਼ਬਰ ਗਰੋਵਰ ਪਰਿਵਾਰ ਨਾਲ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 29 ਅਗਸਤ ਨੂੰ
Ad Position 24