ਵਾਤਾਵਰਨ ਸੰਭਾਲ ਲਈ ਗੋ ਗਰੀਨ ਡਰਾਈਵ ਦਾ ਭਾਜਪਾ ਦਫ਼ਤਰ ਮੋਗਾ ’ਚ ਸਮਾਪਨ
ਮੋਗਾ, 23 ਅਗਸਤ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਵਾਤਾਵਰਣ ਅਤੇ ਸਮਾਜਿਕ ਨਿਆਂ ਕਮਿਸ਼ਨ, ਪੰਜਾਬ ਦੇ ਚੇਅਰਮੈਨ ਰਿਤਿਕ ਅਰੋੜਾ ਦੀ ਅਗਵਾਈ ਹੇਠ ਚਲਾਈ ਦੋ ਰੋਜ਼ਾ ‘ਗੋ ਗਰੀਨ ਡਰਾਈਵ’ ਦੇ ਪਹਿਲੇ ਪੜਾਅ ਦਾ ਭਾਜਪਾ ਦਫ਼ਤਰ ਮੋਗਾ ਵਿਖੇ ਸਮਾਪਨ ਹੋਇਆ। ਮੁਹਿੰਮ ਦੇ ਪਹਿਲੇ ਪੜਾਅ ਦੌਰਾਨ ਵੱਖ-ਵੱਖ ਥਾਵਾਂ ‘ਤੇ ਕਰੀਬ ਇਕ ਹਜ਼ਾਰ ਬੂਟੇ ਲਗਾਏ ਗਏ ਅਤੇ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਜਾਗਰੂਕ ਕੀਤਾ ਗਿਆ।
ਵ
ਵਾਤਾਵਰਨ ਸੰਭਾਲ ਲਈ ਗੋ ਗਰੀਨ ਡਰਾਈਵ ਦਾ ਭਾਜਪਾ ਦਫ਼ਤਰ ਮੋਗਾ ’ਚ ਸਮਾਪਨ
24-08-2026
ਮੋਗਾ, 23 ਅਗਸਤ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਵਾਤਾਵਰਣ ਅਤੇ ਸਮਾਜਿਕ ਨਿਆਂ ਕਮਿਸ਼ਨ, ਪੰਜਾਬ ਦੇ ਚੇਅਰਮੈਨ ਰਿਤਿਕ ਅਰੋੜਾ ਦੀ ਅਗਵਾਈ ਹੇਠ ਚਲਾਈ ਦੋ ਰੋਜ਼ਾ ‘ਗੋ ਗਰੀਨ ਡਰਾਈਵ’ ਦੇ ਪਹਿਲੇ ਪੜਾਅ ਦਾ ਭਾਜਪਾ ਦਫ਼ਤਰ ਮੋਗਾ ਵਿਖੇ ਸਮਾਪਨ ਹੋਇਆ। ਮੁਹਿੰਮ ਦੇ ਪਹਿਲੇ ਪੜਾਅ ਦੌਰਾਨ ਵੱਖ-ਵੱਖ ਥਾਵਾਂ ‘ਤੇ ਕਰੀਬ ਇਕ ਹਜ਼ਾਰ ਬੂਟੇ ਲਗਾਏ ਗਏ ਅਤੇ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਜਾਗਰੂਕ ਕੀਤਾ ਗਿਆ। ਰਿਤਿਕ ਅਰੋੜਾ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਅਤੇ ਸੁਰੱਖਿਅਤ ਵਾਤਾਵਰਣ ਯਕੀਨੀ ਬਣਾਉਣ ਲਈ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਰੱਖਿਆ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਇਕ ਨਾਗਰਿਕ ਦਾ ਫ਼ਰਜ਼ ਵੀ ਹੈ। ਇਸ ਮੁਹਿੰਮ ਤਹਿਤ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੋਗਾ, ਬਾਘਾ ਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਸਮੇਤ ਵੱਖ-ਵੱਖ ਇਲਾਕਿਆਂ ਵਿਚ ਬੂਟੇ ਲਗਾਏ ਗਏ। ਇਸ ਦੌਰਾਨ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਦੇਖਭਾਲ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਨੂੰ ਅੱਜ ਤੋਂ ਹੀ ਵਾਤਾਵਰਣ ਦੀ ਰੱਖਿਆ ਲਈ ਕਦਮ ਚੁੱਕਣੇ ਪੈਣਗੇ। ਤਾਂ ਹੀ ਸਾਡੇ ਬੱਚੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਦਰਖਤਾਂ ਦੀ ਛਾਂ ਅਤੇ ਸਾਫ਼ ਹਵਾ ਦਾ ਲਾਭ ਲੈ ਸਕਣਗੀਆਂ। ਉਨ੍ਹਾਂ ਲੋਕਾਂ ਨੂੰ ‘ਗੋ ਗਰੀਨ ਡਰਾਈਵ’ ਨਾਲ ਜੁੜ ਕੇ ਵਾਤਾਵਰਣ ਸੰਭਾਲ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਮੋਗਾ ਭਾਜਪਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ, ਆਰ.ਟੀ.ਆਈ. ਸੈਲ ਦੇ ਕਨਵੀਨਰ ਅਮਿਤ ਅਗਰਵਾਲ, ਨਿਧੜਕ ਸਿੰਘ ਬਰਾੜ ਅਤੇ ਯੁਵਾ ਮੋਰਚਾ ਪ੍ਰਧਾਨ ਗੁਰਬੀਰ ਰੌਤੇਲਾ ਸਮੇਤ ਹੋਰ ਆਗੂ ਅਤੇ ਵਰਕਰ ਮੌਜੂਦ ਸਨ।