ਰਾਖਵਾਂਕਰਨ ਨੀਤੀ ਨੂੰ ਸਹੀ ਰੂਪ ’ਚ ਲਾਗੂ ਕਰਵਾਉਣ ਲਈ ਭਲਾਈ ਵਿਭਾਗ ਪੰਜਾਬ ਬੁਰੀ ਤਰ੍ਹਾਂ ਫ਼ੇਲ੍ਹ-ਆਗੂ
ਮੋਗਾ, 23 ਅਗਸਤ (ਸੁਰਿੰਦਰਪਾਲ ਸਿੰਘ)-ਐਸ. ਸੀ.
ਮੋਗਾ, 23 ਅਗਸਤ (ਸੁਰਿੰਦਰਪਾਲ ਸਿੰਘ)-ਐਸ.ਸੀ. ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਕਰਿਸ਼ਨ ਸਿੰਘ ਦੁੱਗਾਂ ਦੀ ਅਗਵਾਈ ‘ਚ ਵਰਚੂਅਲ ਮੀਟਿੰਗ ਹੋਈ ਜਿਸ ਬਾਰੇ ਜਰਨਲ ਸਕੱਤਰ ਲਛਮਣ ਸਿੰਘ ਨਬੀਪੁਰ ਨੇ ਦੱਸਿਆ ਕਿ 1013 ਲੈਕਚਰਾਰ ਸਿੱਧੀ ਭਰਤੀ ਦੇ ਦਿੱਤੇ ਇਸ਼ਤਿਹਾਰ ‘ਚ ਬਿਨਾਂ ਰਿਕਾਰਡ ਨੂੰ ਘੋਖੇ ਅਤੇ ਬਹੁਤੀਆਂ ਭਰਤੀਆਂ ਦਾ ਰਿਕਾਰਡ ਨਾ ਹੋਣ ਦੇ ਬਾਵਜੂਦ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਲੋਂ ਮਾੜੀ ਮਾਨਸਿਕਤਾ ਕਾਰਨ ਐਸ.ਸੀ. ਬੀ.ਸੀ. ਉਮੀਦਵਾਰਾਂ ਦਾ ਬਣਦਾ ਕੋਟਾ ਛੇ ਵਿਸ਼ਿਆਂ ‘ਚ ਜ਼ੀਰੋ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਵਲੋਂ 29 ਜੁਲਾਈ ਨੂੰ ਭਲਾਈ ਵਿਭਾਗ ਵਲੋਂ ਬਣਾਈ ਕਮੇਟੀ ਦੀ ਮੀਟਿੰਗ ‘ਚ ਅਧੂਰਾ ਰਿਕਾਰਡ ਪੇਸ਼ ਕੀਤਾ ਗਿਆ। ਆਗੂਆਂ ਵਲੋਂ ਅਧੂਰੇ ਰਿਕਾਰਡ ਦੀ ਤੁਰੰਤ ਘੋਖ ਕਰ ਕੇ ਵੈਲਫੇਅਰ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ਵਿਚ ਓਪਨ ਸ਼੍ਰੇਣੀ ‘ਚ ਸਿਲੈਕਟ ਹੋਏ ਐਸ.ਸੀ. ਬੀ.ਸੀ. ਉਮੀਦਵਾਰਾਂ ਨੂੰ ਗ਼ਲਤ ਢੰਗ ਨਾਲ ਰੋਸਟਰ ਰਜਿਸਟਰ ‘ਚ ਰਿਜ਼ਰਵ ਨੁਕਤਿਆਂ ‘ਤੇ ਲਗਾ ਕੇ ਰਾਖਵਾਂਕਰਨ ਨੀਤੀ ਦੀ ਉਲੰਘਣਾ ਹੋਣ ਦੇ ਸਬੂਤ ਦਿੱਤੇ ਪਰ ਅਜੇ ਤੱਕ ਸਿੱਖਿਆ ਵਿਭਾਗ ਵਲੋਂ ਬਣਦਾ ਰਾਖਵਾਂ ਕੋਟਾ ਦੇਣ ਲਈ ਸੋਧ ਪੱਤਰ ਜਾਰੀ ਨਹੀਂ ਕੀਤਾ ਗਿਆ। ਸਿੱਖਿਆ ਵਿਭਾਗ ਨੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਇਸ਼ਤਿਹਾਰ ਵਿਚ ਦਰਸਾਈਆਂ ਅਸਾਮੀਆਂ ਦੀ ਗਿਣਤੀ ਵਧਾਈ ਗਈ ਹੈ ਪਰ ਰਾਖਵੀਆਂ ਸ਼੍ਰੇਣੀਆਂ ਦਾ ਬਣਦਾ ਕੋਟਾ ਨਾ ਦੇਣ ਲਈ ਤਿਰਛੀ ਸਤਰੰਜੀ ਚਾਲ ਚੱਲੀ ਗਈ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਲੋਂ ਪਿਛਲੀ ਮੀਟਿੰਗ ਵਿਚ ਰਿਕਾਰਡ ‘ਚ ਗ਼ਲਤੀ ਮੰਨਣ ਦੇ ਬਾਵਜੂਦ ਭਲਾਈ ਵਿਭਾਗ ਵਲੋਂ ਸਿੱਖਿਆ ਵਿਭਾਗ ਅਧਿਕਾਰੀਆਂ ਵਿਰੁੱਧ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਜਿਸ ‘ਤੇ ਅੱਜ ਦੀ ਮੀਟਿੰਗ ‘ਚ ਜਥੇਬੰਦੀ ਦੇ ਆਗੂਆਂ ਵਲੋਂ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਸਪਸ਼ਟ ਕੀਤਾ ਗਿਆ ਕਿ ਮਿਤੀ 28 ਅਗਸਤ 2026 ਨੂੰ ਜ਼ਿਲ੍ਹਾ ਹੈੱਡ ਕੁਆਰਟਰਾਂ ‘ਤੇ ਸਿੱਖਿਆ ਮੰਤਰੀ ਹਰਜੋਤ ਬੈਂਸ, ਸਿੱਖਿਆ ਸਕੱਤਰ ਸੋਨਾਲੀ ਗਿਰੀ, ਭਲਾਈ ਮੰਤਰੀ ਡਾ. ਬਲਜੀਤ ਕੌਰ ਅਤੇ ਭਲਾਈ ਸਕੱਤਰ ਵੀ.ਕੇ. ਮੀਣਾ ਦੇ ਪੁਤਲੇ ਸਾੜਨ ਉਪਰੰਤ ਡਿਪਟੀ ਕਮਿਸ਼ਨਰਾਂ ਰਾਹੀਂ ਮਾਣਯੋਗ ਗਵਰਨਰ ਪੰਜਾਬ ਦੇ ਨਾਂਅ ਮੰਗ ਪੱਤਰ ਸੌਂਪੇ ਜਾਣਗੇ। ਮੀਟਿੰਗ ‘ਚ ਸੂਬਾ ਪ੍ਰਧਾਨ ਕਰਿਸ਼ਨ ਸਿੰਘ ਦੁੱਗਾਂ, ਜਰਨਲ ਸਕੱਤਰ ਲਛਮਣ ਸਿੰਘ ਨਬੀਪੁਰ, ਸਕੱਤਰ ਜਰਨਲ ਬਲਵਿੰਦਰ ਸਿੰਘ ਲਤਾਲਾ, ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਪਰਵਿੰਦਰ ਭਾਰਤੀ, ਵੀਰ ਸਿੰਘ ਮੋਗਾ, ਵਿੱਤ ਸਕੱਤਰ ਗੁਰਪ੍ਰੀਤ ਸਿੰਘ, ਬੇਅੰਤ ਸਿੰਘ ਭਾਂਬਰੀ, ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਪੁਰਾਣੇ ਵਾਲਾ , ਪਰਮਿੰਦਰ ਗੁਰਦਾਸਪੁਰ, ਮੀਤ ਪ੍ਰਧਾਨ ਹਰਪਾਲ ਤਰਨਤਾਰਨ, ਜਸਵੀਰ ਸਿੰਘ ਬੀਹਲਾ, ਸੁਨੀਲ ਕੁਮਾਰ, ਦੇਸ ਰਾਜ ਜਲੰਧਰ ਸਕੱਤਰ ਸੁਖਪਾਲ ਬਕਰਾਹਾ, ਰਣਦੀਪ ਸਿੰਘ ਮਲੇਰ ਕੋਟਲਾ, ਸੁਪਿੰਦਰ ਸਿੰਘ ਫ਼ਤਿਹਗੜ੍ਹ ਸਾਹਿਬ, ਰਛਪਾਲ ਸਿੰਘ ਭੁੰਬਲੀ ਗੁਰਦਾਸਪੁਰ, ਬਲਵੀਰ ਸਿੰਘ ਤਰਨਤਾਰਨ, ਸੁਖਬੀਰ ਛਾਪਾ, ਕੁਲਵੰਤ ਸਿੰਘ ਦਸੂਹਾ, ਗੁਰਮੀਤ ਸਿੰਘ ਫ਼ਰੀਦਕੋਟ, ਗੁਰਟੇਕ ਸਿੰਘ ਫ਼ਰੀਦਕੋਟ, ਹਰਨੇਕ ਸਿੰਘ, ਵਿਜੇ ਕੁਮਾਰ ਮਾਨਸਾ, ਰਾਮ ਕ੍ਰਿਸ਼ਨ ਨਵਾਂ ਸ਼ਹਿਰ, ਨਰਿੰਦਰਜੀਤ ਕਪੂਰਥਲਾ, ਹਰਬੰਸ ਲਾਲ ਜਲੰਧਰ, ਕੁਸ਼ਲ ਕੁਮਾਰ ਸਕੱਤਰ ਕਪੂਰਥਲਾ, ਪਰਮਜੀਤ ਪਠਾਨਕੋਟ, ਅਵਤਾਰ ਮੱਟੂ ਅੰਮ੍ਰਿਤਸਰ, ਅਮਿੰਦਰਪਾਲ ਮੁਕਤਸਰ, ਪਰਸ਼ਨ ਸਿੰਘ ਬਠਿੰਡਾ, ਕੁਲਵੀਰ ਫ਼ਾਜ਼ਿਲਕਾ, ਦੇਵਰਾਜ ਜਲੰਧਰ, ਗੁਰਜੰਟ ਭਰਥਲਾ, ਹਰਵਿੰਦਰ ਮਾਰਸ਼ਲ ਮੋਗਾ ਅਤੇ ਹੋਰ ਆਗੂ ਸਾਥੀ ਵੀ ਸ਼ਾਮਿਲ ਹੋਏ।