ਮਿੱਤਲ ਪੈਲੇਸ ਰਾਜੇਆਣਾ ਵਿਖੇ ਭਲਕੇ ਮਨਾਇਆ ਜਾਵੇਗਾ ਤੀਆਂ ਤੀਜ ਦਾ ਮੇਲਾ-ਰਾਜਵੀਰ ਕੌਰ ਸਿੱਧੂ, ਅਮਨਦੀਪ ਕੌਰ ਅਰੋੜਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਹੋਣਗੇ ਮੁੱਖ ਮਹਿਮਾਨ
ਮੋਗਾ, 23 ਅਗਸਤ (ਸੁਰਿੰਦਰਪਾਲ ਸਿੰਘ)-ਅਗਰਵਾਲ ਵੈਲਫੇਅਰ ਸਮਾਜ ਸਭਾ ਮੋਗਾ ਅਤੇ ਅਗਰਵਾਲ ਵੁਮੈਨ ਸੈਲ ਮੋਗਾ ਵਲੋਂ ਸਮਾਜ ਸੇਵਾ ਅਤੇ ਜਨ ਕਲਿਆਣ ਵਿਚ ਸ਼ਲਾਘਾਯੋਗ ਯੋਗਦਾਨ ਲਈ ਰਿਪਨ ਕੁਮਾਰ ਗੋਇਲ ਨੂੰ ਅਗਰਵਾਲ ਵੈਲਫੇਅਰ ਸਮਾਜ ਸਭਾ ਮੋਗਾ ਦਾ ਮੈਂਬਰ ਬਣਾਇਆ ਗਿਆ। ਇਸੇ ਤਰ੍ਹਾਂ ਉਨ੍ਹਾਂ ਦੀ ਪਤਨੀ ਵੀਨਾ ਗੋਇਲ ਨੂੰ ਅਗਰਵਾਲ ਵੁਮੈਨ ਸੈਲ ਮੋਗਾ ਦੀ ਮੈਂਬਰਸ਼ਿਪ ਪ੍ਰਦਾਨ ਕੀਤੀ ਗਈ।
ਮੋਗਾ, 23 ਅਗਸਤ (ਸੁਰਿੰਦਰਪਾਲ ਸਿੰਘ)-ਅਗਰਵਾਲ ਵੈਲਫੇਅਰ ਸਮਾਜ ਸਭਾ ਮੋਗਾ ਅਤੇ ਅਗਰਵਾਲ ਵੁਮੈਨ ਸੈਲ ਮੋਗਾ ਵਲੋਂ ਸਮਾਜ ਸੇਵਾ ਅਤੇ ਜਨ ਕਲਿਆਣ ਵਿਚ ਸ਼ਲਾਘਾਯੋਗ ਯੋਗਦਾਨ ਲਈ ਰਿਪਨ ਕੁਮਾਰ ਗੋਇਲ ਨੂੰ ਅਗਰਵਾਲ ਵੈਲਫੇਅਰ ਸਮਾਜ ਸਭਾ ਮੋਗਾ ਦਾ ਮੈਂਬਰ ਬਣਾਇਆ ਗਿਆ। ਇਸੇ ਤਰ੍ਹਾਂ ਉਨ੍ਹਾਂ ਦੀ ਪਤਨੀ ਵੀਨਾ ਗੋਇਲ ਨੂੰ ਅਗਰਵਾਲ ਵੁਮੈਨ ਸੈਲ ਮੋਗਾ ਦੀ ਮੈਂਬਰਸ਼ਿਪ ਪ੍ਰਦਾਨ ਕੀਤੀ ਗਈ। ਇਸ ਮੌਕੇ ਦੋਵਾਂ ਨੂੰ ਸਿਰੋਪਾਉ ਪਹਿਨਾ ਕੇ ਅਤੇ ਮਹਾਰਾਜਾ ਅਗਰਸੈਨ ਦਾ ਸਰੂਪ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਸਮਾਜ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੀ.ਐਨ. ਮਿੱਤਲ ਸਟੇਟ ਪ੍ਰੈਜ਼ੀਡੈਂਟ, ਓਂਕਾਰ ਸਿੰਗਲਾ ਵਿੱਤ ਸਕੱਤਰ, ਵਿਜੇ ਮਿੱਤਲ ਵਾਈਸ ਪ੍ਰੈਜ਼ੀਡੈਂਟ, ਅਗਰਵਾਲ ਵੈਲਫੇਅਰ ਸਮਾਜ ਸਭਾ ਮੋਗਾ, ਭਾਵਨਾ ਬਾਂਸਲ ਸਟੇਟ ਪ੍ਰੈਜ਼ੀਡੈਂਟ ਅਗਰਵਾਲ ਵੁਮੈਨ ਸੈਲ ਮੋਗਾ, ਨੀਨੂ ਬਾਂਸਲ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ, ਸੰਜੀਵ ਸਿੰਗਲਾ ਜਨਰਲ ਸਕੱਤਰ, ਪ੍ਰਿਆਵਰਤ ਗੁਪਤਾ ਸਕੱਤਰ, ਸੰਤ ਰਾਮ ਗੁਪਤਾ ਸਰਪ੍ਰਸਤ, ਸੁਰਿੰਦਰ ਅਗਰਵਾਲ ਜੁਆਇੰਟ ਸਕੱਤਰ, ਕਰਨ ਬਾਂਸਲ, ਬ੍ਰਿਜ ਮੋਹਨ ਗੋਇਲ, ਮਹੇਸ਼ ਕੁਮਾਰ ਮਿੱਤਲ ਮੁੱਖ ਸਲਾਹਕਾਰ ਸਮੇਤ ਹੋਰ ਮੈਂਬਰ ਹਾਜ਼ਰ ਸਨ। ਅਗਰਵਾਲ ਵੁਮੈਨ ਸੈਲ ਵਲੋਂ ਸੀਮਾ ਗਰਗ ਅਤੇ ਜਸਵੀਰ ਕੌਰ ਰਾਏ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਇਸ ਮੌਕੇ ਮੈਂਬਰਾਂ ਨੇ ਸਮਾਜ ਸੇਵਾ ਅਤੇ ਜਨ ਕਲਿਆਣ ਦੀ ਮਹੱਤਤਾ ਬਾਰੇ ਵਿਚਾਰ-ਵਟਾਂਦਰਾ ਕਰਦਿਆਂ ਕਿਹਾ ਕਿ ਸਮਾਜ ਵਿਚ ਸਕਾਰਾਤਮਿਕ ਬਦਲਾਅ ਲਿਆਉਣ ਲਈ ਹਰੇਕ ਵਿਅਕਤੀ ਨੂੰ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਨੇ ਰਿਪਨ ਕੁਮਾਰ ਗੋਇਲ ਅਤੇ ਵੀਨਾ ਗੋਇਲ ਦੇ ਸਮਾਜ ਸੇਵੀ ਕਾਰਜਾਂ ਨੂੰ ਪ੍ਰੇਰਨਾਦਾਇਕ ਦੱਸਦਿਆਂ ਉਨ੍ਹਾਂ ਨੂੰ ਭਵਿੱਖ ਵਿਚ ਵੀ ਸਮਾਜ ਸੇਵਾ ਦੇ ਕਾਰਜਾਂ ਵਿਚ ਸਰਗਰਮ ਰਹਿਣ ਲਈ ਉਤਸ਼ਾਹਿਤ ਕੀਤਾ। ਸਭਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਮਹਾਰਾਜਾ ਅਗਰਸੈਨ ਦੇ ਆਦਰਸ਼ਾਂ ‘ਤੇ ਚੱਲਦਿਆਂ ਸਮਾਜ ਵਿਚ ਸਹਿਯੋਗ, ਸੇਵਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੰਗਠਨ ਦਾ ਮੁੱਖ ਉਦੇਸ਼ ਹੈ। ਅਜਿਹੇ ਸਨਮਾਨ ਸਮਾਗਮ ਸਮਾਜ ਵਿਚ ਸੇਵਾ ਭਾਵਨਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਵੀ ਸਮਾਜ ਸੇਵਾ ਲਈ ਪ੍ਰੇਰਿਤ ਕਰਦੇ ਹਨ।