21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸਫ਼ਾਈ ਸੇਵਕ ਚੌਕੀਦਾਰਾਂ ਨੇ ਮੰਗਾਂ ਨਾ ਮੰਨਣ ’ਤੇ 7 ਸਤੰਬਰ ਨੂੰ ਮੁਹਾਲੀ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ

ਬਾਘਾ ਪੁਰਾਣਾ, 19 ਅਗਸਤ (ਟਿੰਕੂ ਕਾਠਪਾਲ)-ਸਫ਼ਾਈ ਸੇਵਕ ਚੌਕੀਦਾਰ ਦਰਜਾਚਾਰ ਕਰਮਚਾਰੀ ਯੂਨੀਅਨ ਦੀ ਮੀਟਿੰਗ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਦੀ ਪ੍ਰਧਾਨਗੀ ਹੇਠ ਦਫ਼ਤਰ ਨਗਰ ਕੌਂਸਲ ਬਾਘਾ ਪੁਰਾਣਾ ਵਿਚ ਹੋਈ। ਮੀਟਿੰਗ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਆਗੂਆਂ ਨੇ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 21-08-2026
ਬਾਘਾ ਪੁਰਾਣਾ, 19 ਅਗਸਤ (ਟਿੰਕੂ ਕਾਠਪਾਲ)-ਸਫ਼ਾਈ ਸੇਵਕ ਚੌਕੀਦਾਰ ਦਰਜਾਚਾਰ ਕਰਮਚਾਰੀ ਯੂਨੀਅਨ ਦੀ ਮੀਟਿੰਗ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਦੀ ਪ੍ਰਧਾਨਗੀ ਹੇਠ ਦਫ਼ਤਰ ਨਗਰ ਕੌਂਸਲ ਬਾਘਾ ਪੁਰਾਣਾ ਵਿਚ ਹੋਈ। ਮੀਟਿੰਗ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਆਗੂਆਂ ਨੇ ਭਾਗ ਲਿਆ। ਮੀਟਿੰਗ ਵਿਚ ਵਿਸ਼ੇਸ਼ ਤੌਰ ‘ਤੇ ਪ੍ਰੇਮਾ ਨੰਦ ਪ੍ਰਧਾਨ ਜਥੇਬੰਦੀ ਮਨੁੱਖੀ ਅਧਿਕਾਰ ਅਤੇ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਨੇ ਵਿਸ਼ੇਸ਼ ਤੌਰ ‘ਤੇ ਭਾਗ ਲਿਆ। ਮੀਟਿੰਗ ਵਿਚ ਮੇਨ ਮੰਗਾਂ ਦੀ ਪੰਜਾਬ ਸਰਕਾਰ ਤੋਂ ਮੰਗ ਰੱਖੀ ਗਈ ਕਿ ਇਨ੍ਹਾਂ ਕਰਮਚਾਰੀਆਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਨ੍ਹਾਂ ਸਫ਼ਾਈ ਸੇਵਕਾਂ ਨੂੰ ਉਜਰਤ ਲਿਸਟ ਵਿਚ ਸ਼ਾ ਮਲ ਕਰਕੇ ਘੱਟ ਤੋਂ ਘੱਟ ਮਿੰਨੀ ਮਮ ਸਕੇਲ ਦਿੱਤਾ ਜਾਵੇ, ਬੱਚਿਆਂ ਦੀ ਗਿਣਤੀ ਘਟਣ ‘ਤੇ ਕਿਸੇ ਵੀ ਕਰਮਚਾਰੀ ਨੂੰ ਹਟਾਇਆ ਨਾ ਜਾਵੇ, ਚੌਕੀਦਾਰਾਂ ਦੇ ਹਿਤਕਾਰੀ ਬੀਮਾ ਸਕੀਮ ਜੀਵਨ ਜੋਤੀ ਲਾਗੂ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਜੇਕਰ ਪੰਜਾਬ ਸਰਕਾਰ ਨੇ ਇਨ੍ਹਾਂ ਮੰਗਾਂ ‘ਤੇ ਗ਼ੌਰ ਨਾ ਕੀਤਾ ਤਾਂ ਇਹ ਜਥੇਬੰਦੀ 7 ਸਤੰਬਰ ਨੂੰ ਕੰਪਲੈਕਸ ਮੁਹਾਲੀ ਦਫ਼ਤਰ ਦੇ ਸਾਹਮਣੇ ਵੱਡੀ ਗਿਣਤੀ ਵਿਚ ਪਹੁੰਚ ਕੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰਨ ਹੋਵੇਗੀ। ਇਸ ਮੌਕੇ ਮਾਨਸਾ ਦੇ ਪ੍ਰਧਾਨ ਸਵਰਨ ਕੁਮਾਰ ਅਰੋੜਾ, ਚਨਦੀਪ ਸਿੰਘ ਮੋਂਗਾ, ਰਾਜਨ ਸਿੰਘ ਧੂਰੀ, ਸੰਦੀਪ ਕੌਰ ਸ੍ਰੀ ਮੁਕਤਸਰ ਸਾਹਿਬ, ਸੁਰੇਸ਼ ਕੁਮਾਰ ਲੁਧਿਆਣਾ, ਕਾਲਾ ਰਾਮ ਫ਼ਿਰੋਜ਼ਪੁਰ, ਬਲਬੀਰ ਸਿੰਘ ਜਲੰਧਰ, ਮੰਦਰ ਸਿੰਘ, ਕਮਲਜੀਤ ਕੌਰ, ਸੁਖਦੇਵ ਸਿੰਘ ਮੋਹਲ਼ਾ, ਤਰਸੇਮ ਸਿੰਘ, ਕੇਵਲ ਸਿੰਘ, ਹਰਬੰਸ ਸਿੰਘ, ਮਨਜੀਤ ਕੌਰ, ਲਖਵੀਰ ਸਿੰਘ ਕੈਸ਼ੀਅਰ, ਮਨਦੀਪ ਸਿੰਘ, ਹਰਦੀਪ ਸਿੰਘ, ਰਾਮ ਸਰੂਪ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪਿੰਡ ਬਿਲਾਸਪੁਰ ਤੋਂ ਤੀਰਥ ਯਾਤਰਾ ਬੱਸ ਨੂੰ ਕੀਤਾ ਰਵਾਨਾ ਅਗਲੀ ਖ਼ਬਰ ਟੀ.ਐਲ.ਐਫ. ਸਕੂਲ ਵਿਚ ਸਦਭਾਵਨਾ ਦਿਵਸ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ
Ad Position 24