18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਜ਼ੋਨਲ ਖੇਡਾਂ ’ਚ ਆਕਸਫੋਰਡ ਸਕੂਲ ਦੀ ਝੋਲੀ ਪਏ 31 ਮੈਡਲ

ਮੋਗਾ, 18 ਅਗਸਤ (ਸੁਰਿੰਦਰਪਾਲ ਸਿੰਘ)-70ਵੀਂਆਂ ਜ਼ੋਨਲ ਸਕੂਲ ਖੇਡਾਂ ਵਿਚ ਆਕਸਫੋਰਡ ਸੰਸਥਾ ਦੇ ਖਿਡਾਰੀਆਂ ਨੇ ਵੱਖ- ਵੱਖ ਖੇਡਾਂ ਜਿਵੇਂ ਫੁੱਟਬਾਲ, ਹੈਂਡਬਾਲ, ਵਾਲੀਬਾਲ, ਬੈਡਮਿੰਟਨ, ਬਾਸਕਟਬਾਲ, ਸਕੇਟਿੰਗ, ਕੁਸ਼ਤੀ, ਕਬੱਡੀ, ਕ੍ਰਿਕੇਟ, ਬਾਕਸਿੰਗ, ਚੈੱਸ ਆਦਿ ਵਿਚ ਭਾਗ ਲੈ ਕੇ ਉਤਮ ਪ੍ਰਦਰਸ਼ਨ ਕੀਤਾ। ਭਗਤਾ ਭਾਈ ਕਾ ਜ਼ੋਨ ਵਿਚ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਭਗਤਾ ਭਾਈ ਕਾ ਅਤੇ ‘ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ’ ਦੇ ਮੈਦਾਨਾਂ ਵਿਚ ਹੋਈਆਂ ਜ਼ੋਨਲ ਖੇਡਾਂ ਵਿਚ ਲਗਭਗ 20 ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ।

Ad Position 21
No active advertisement
ਮੀਟਿੰਗ ਦੌਰਾਨ ਆਪਣੇ ਸਾਥੀਆਂ ਨਾਲ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਖ਼ਾਲਸਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਸਟਾਫ਼। ਅਜੀਤ ਤਸਵੀਰ ਬੰਦੀ ਸਿੰਘਾਂ ਦੇ ਸਮਰਥਨ ’ਚ ਹੋਏ ਰੋਸ ਪ੍ਰਦਰਸ਼ਨ ਦੌਰਾਨ ਲਾਠੀਚਾਰਜ ਦੀ ਸਖ਼ਤ ਨਿਖੇਧੀ 19-08-2026
ਮੋਗਾ, 18 ਅਗਸਤ (ਸੁਰਿੰਦਰਪਾਲ ਸਿੰਘ)-70ਵੀਂਆਂ ਜ਼ੋਨਲ ਸਕੂਲ ਖੇਡਾਂ ਵਿਚ ਆਕਸਫੋਰਡ ਸੰਸਥਾ ਦੇ ਖਿਡਾਰੀਆਂ ਨੇ ਵੱਖ- ਵੱਖ ਖੇਡਾਂ ਜਿਵੇਂ ਫੁੱਟਬਾਲ, ਹੈਂਡਬਾਲ, ਵਾਲੀਬਾਲ, ਬੈਡਮਿੰਟਨ, ਬਾਸਕਟਬਾਲ, ਸਕੇਟਿੰਗ, ਕੁਸ਼ਤੀ, ਕਬੱਡੀ, ਕ੍ਰਿਕੇਟ, ਬਾਕਸਿੰਗ, ਚੈੱਸ ਆਦਿ ਵਿਚ ਭਾਗ ਲੈ ਕੇ ਉਤਮ ਪ੍ਰਦਰਸ਼ਨ ਕੀਤਾ। ਭਗਤਾ ਭਾਈ ਕਾ ਜ਼ੋਨ ਵਿਚ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਭਗਤਾ ਭਾਈ ਕਾ ਅਤੇ ‘ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ’ ਦੇ ਮੈਦਾਨਾਂ ਵਿਚ ਹੋਈਆਂ ਜ਼ੋਨਲ ਖੇਡਾਂ ਵਿਚ ਲਗਭਗ 20 ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿਚੋਂ ਆਕਸਫੋਰਡ ਸੰਸਥਾ ਦੇ ਖਿਡਾਰੀਆਂ ਨੇ ਫੁੱਟਬਾਲ, ਹੈਂਡਬਾਲ, ਵਾਲੀਬਾਲ, ਬੈਡਮਿੰਟਨ, ਬਾਸਕਟਬਾਲ, ਸਕੇਟਿੰਗ, ਕੁਸ਼ਤੀ ਵਿਚੋਂ ਗੋਲਡ ਮੈਡਲ ਕਬੱਡੀ, ਕ੍ਰਿਕੇਟ, ਬਾਕਸਿੰਗ, ਚੈੱਸ ਵਿਚੋਂ ਸਿਲਵਰ ਅਤੇ ਤਾਂਬਾ ਮੈਡਲ ਜਿੱਤਿਆ। ਇਸ ਤਰ੍ਹਾਂ ਇਸ ਸੰਸਥਾ ਦੇ ਵਿਦਿਆਰਥੀਆਂ ਨੇ 16 ਗੋਲਡ ਮੈਡਲ, 9 ਸਿਲਵਰ ਅਤੇ 6 ਤਾਂਬਾ ਮੈਡਲਾਂ ‘ਤੇ ਕਬਜ਼ਾ ਕੀਤਾ। ਇਸ ਤਰ੍ਹਾਂ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਸੰਸਥਾ ਦੀ ਝੋਲੀ ਵਿਚ ਕੁੱਲ 31 ਮੈਡਲ ਪਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਸਾਰੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਸਕੂਲ ਦੇ ਡੀ.ਪੀ. ਅਧਿਆਪਕ ਪ੍ਰਦੱਮਣ ਸਿੰਘ, ਤੇਜਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਜਿੰਦਰ ਸਿੰਘ, ਜਗਜੀਤ ਸਿੰਘ, ਮਨਪ੍ਰੀਤ ਕੌਰ ਅਤੇ ਪੂਨਮ ਰਾਣੀ ਨੂੰ ਵਧਾਈ ਦਿੰਦੇ ਕਿਹਾ ਕਿ ਯੋਗ ਅਗਵਾਈ ਵਿਚ ਹੀ ਉੱਚ ਪ੍ਰਾਪਤੀਆਂ ਦੀ ਆਸ ਕੀਤੀ ਜਾਦੀ ਹੈ। ਇਨ੍ਹਾਂ ਵੱਖ-ਵੱਖ ਖੇਡਾਂ ਵਿਚ ਜਿੱਤਾਂ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਵੱਖ-ਵੱਖ ਮਹਿਮਾਨਾਂ ਵਲੋਂ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਸੰਸਥਾ ਦੇ 165 ਖਿਡਾਰੀ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਹਿੱਸਾ ਲੈਣਗੇ ਅਤੇ ਹੋਰ ਵਧੇਰੇ ਪ੍ਰਾਪਤੀਆਂ ਕਰਦੇ ਹੋਏ ਆਪਣੇ ਮਾਂ-ਬਾਪ ਅਤੇ ਆਪਣੀ ਸੰਸਥਾ ਦਾ ਨਾਮ ਰੌਸ਼ਨ ਕਰਨਗੇ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ ਕਾ), ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ ਵਾਈਸ ਚੇਅਰਮੈਨ, ਗੁਰਮੀਤ ਸਿੰਘ ਗਿੱਲ ਸਰਪੰਚ ਵਿੱਤ-ਸਕੱਤਰ ਅਤੇ ਰਮਨਦੀਪ ਸਿੰਘ ਨੇ ਖਿਡਾਰੀਆਂ ਨੂੰ ਹੱਲਾ ਸ਼ੇਰੀ ਦਿੰਦੇ ਹੋਏ ਕਿਹਾ ਕਿ ਖਿਡਾਰੀਆਂ ਨੂੰ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਾਉਣ ਲਈ ਸਦਾ ਵਚਨਬੱਧ ਹਾਂ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਵਧੀਆ ਖਿਡਾਰੀ ਬਣ ਸਕਣ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਸਕੂਲ ਦੇ ਐਨ.ਸੀ.ਸੀ ਕੈਡਟਾਂ ਨੇ ਸੁਤੰਤਰਤਾ ਦਿਵਸ ਦੀ ਪਰੇਡ ਵਿਚ ਲਿਆ ਹਿੱਸਾ ਅਗਲੀ ਖ਼ਬਰ ਗੁਰੂ ਦੇ ਮਿਲਾਪ ਲਈ ਸਿਮਰਨ ਕਰਨਾ ਜ਼ਰੂਰੀ-ਮਹੰਤ ਨਿਰਭੈ ਦਾਸ
Ad Position 24