18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸਾਬਕਾ ਸੂਬੇਦਾਰ ਮੇਜਰ ਸੇਵਾ ਸਿੰਘ ਗਿੱਲ ਨਮਿੱਤ ਅੰਤਿਮ ਅਰਦਾਸ ਸਮਾਗਮ

ਕੋਟ ਈਸੇ ਖਾਂ, 18 ਅਗਸਤ (ਗੁਰਮੀਤ ਸਿੰਘ ਖਾਲਸਾ)- ਸਾਬਕਾ ਸੂਬੇਦਾਰ ਮੇਜਰ ਸੇਵਾ ਸਿੰਘ ਸ਼ਾਦੀਵਾਲਾ ਵਾਸੀ ਕੋਟ ਈਸੇ ਖਾਂ ਜੋ ਬੀਤੀ 9 ਅਗਸਤ ਨੂੰ ਅਕਾਲ ਚਲਾਣਾ ਕਰ ਗਏ ਸਨ| ਉਨ੍ਹਾਂ ਨਮਿਤ ਗ੍ਰਹਿ ਵਿਖੇ ਪਾਠ ਦੇ ਭੋਗ ਉਪਰੰਤ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਾ ਪਿੰਡ ਦੌਲੇਵਾਲਾ ਮਾਇਰ ਵਿਖੇ ਹੋਇਆ। ਇਸ ਮੌਕੇ ਭਾਈ ਬੀਰਪ੍ਰਤਾਪ ਸਿੰਘ ਤੇ ਡਾ.

Ad Position 21
No active advertisement
ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਿਵਲ ਸੁਸਾਇਟੀ ਮੋਗਾ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੂੰ ਮੰਗ ਪੱਤਰ ਦਿੰਦੇ ਹੋਏ। ਤਸਵੀਰ : ਜਸਪਾਲ ਸਿੰਘ ਬੱਬੀ ਸਵ: ਸੇਵਾ ਸਿੰਘ ਗਿੱਲ ਨਮਿੱਤ ਸਮਾਗਮ ਸਮੇਂ ਸੰਬੋਧਨ ਕਰਦੇ ਹੋਏ ਬੁਲਾਰੇ ਤੇ ਹਾਜ਼ਰ ਸੰਗਤਾਂ। ਤਸਵੀਰਾਂ: ਗੁਰਮੀਤ ਸਿੰਘ ਖਾਲਸਾ 19-08-2026
ਕੋਟ ਈਸੇ ਖਾਂ, 18 ਅਗਸਤ (ਗੁਰਮੀਤ ਸਿੰਘ ਖਾਲਸਾ)- ਸਾਬਕਾ ਸੂਬੇਦਾਰ ਮੇਜਰ ਸੇਵਾ ਸਿੰਘ ਸ਼ਾਦੀਵਾਲਾ ਵਾਸੀ ਕੋਟ ਈਸੇ ਖਾਂ ਜੋ ਬੀਤੀ 9 ਅਗਸਤ ਨੂੰ ਅਕਾਲ ਚਲਾਣਾ ਕਰ ਗਏ ਸਨ| ਉਨ੍ਹਾਂ ਨਮਿਤ ਗ੍ਰਹਿ ਵਿਖੇ ਪਾਠ ਦੇ ਭੋਗ ਉਪਰੰਤ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਾ ਪਿੰਡ ਦੌਲੇਵਾਲਾ ਮਾਇਰ ਵਿਖੇ ਹੋਇਆ। ਇਸ ਮੌਕੇ ਭਾਈ ਬੀਰਪ੍ਰਤਾਪ ਸਿੰਘ ਤੇ ਡਾ. ਰਾਜਦਵਿੰਦਰ ਸਿੰਘ ਨੇ ਗੁਰਬਾਣੀ ਦੇ ਵੈਰਾਗਮਈ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ। ਅਰਦਾਸ ਅਤੇ ਸ੍ਰੀ ਮੁੱਖ ਵਾਕ ਉਪਰੰਤ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਰਾਜਵਿੰਦਰ ਸਿੰਘ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਅਕਾਲੀ ਦਲ, ਸੀਨੀ: ਕਾਂਗਰਸੀ ਆਗੂ ਰਵੀ ਗਰੇਵਾਲ, ਤਰਸੇਮ ਸਿੰਘ ਗਿੱਲ ਪ੍ਰਧਾਨ ਨਾਮਦੇਵ ਸਭਾ, ਮਾ. ਮੇਵਾ ਸਿੰਘ ਸ਼ਾਦੀਵਾਲਾ ਆਦਿ ਨੇ ਸਵ: ਸੇਵਾ ਸਿੰਘ ਦੀ ਜੀਵਨੀ ’ਤੇ ਚਾਨਣਾ ਪਾਉਂਦਿਆਂ ਸ਼ਰਧਾ ਦੇ ਫੁਲ ਭੇਟ ਕੀਤੇ। ਵਿਧਾਇਕ ਲਾਡੀ ਢੋਸ ਨੇ ਇਸ ਮੌਕੇ ਕਿਹਾ ਕਿ ਭਾਰਤ ਪਾਕਿ ਵੰਡ ਨੂੰ ਆਪਣੇ ਮੋਢਿਆਂ ’ਤੇ ਹੰਢਾਉਣ ਵਾਲੇ ਸਾਡੇ ਬਜ਼ੁਰਗਾਂ ਨੇ ਜੋ ਘਾਲਣਾ ਆਪਣੀ ਅਗਲੇਰੀ ਪੀੜ੍ਹੀ ਲਈ ਘਾਲੀ ਉਸ ਦਾ ਦੇਣ ਕਦੇ ਵੀ ਨਹੀਂ ਦਿੱਤਾ ਜਾ ਸਕਦਾ ਤੇ ਸਵ: ਸੇਵਾ ਸਿੰਘ ਨੇ ਸਮਾਜਿਕ, ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ। ਇਸ ਮੌਕੇ ਬਾਬਾ ਸ਼ੇਰ ਸਿੰਘ ਮੁੱਖ ਸੇਵਾਦਾਰ ਨਾਨਕਸਰ ਠਾਠ ਮਸੀਤਾਂ ਅਤੇ ਨਾਮਦੇਵ ਸਭਾ ਕੋਟ ਈਸੇ ਖਾਂ ਦੇ ਸੇਵਾਦਾਰਾਂ ਵਲੋਂ ਸਾਬਕਾ ਸੂਬੇਦਾਰ ਮੇਜਰ ਸੇਵਾ ਸਿੰਘ ਦੇ ਪੁੱਤਰਾਂ ਬਲਦੇਵ ਸਿੰਘ, ਰਘਬੀਰ ਸਿੰਘ ਤੇ ਰਾਜਵੰਤ ਸਿੰਘ ਨੂੰ ਸਿਰੋਪਾਉ ਭੇਟ ਕੀਤੇ ਗਏ। ਬਰਜਿੰਦਰ ਸਿੰਘ ਮੱਖਣ ਬਰਾੜ ਹਲਕਾ ਇੰਚਾਰਜ ਅਕਾਲੀ ਦਲ ਨੇ ਵੀ ਸਮਾ ਗਮ ’ਚ ਪੁੱਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਮਾਗਮ ਦੌਰਾਨ ਕੁਲਵੰਤ ਸਿੰਘ ਸੰਧੂ ਚੇਅਰਮੈਨ ਹੇਮਕੁੰਟ ਸੰਸਥਾਵਾਂ, ਐਮ.ਡੀ. ਰਣਜੀਤ ਕੌਰ ਸੰਧੂ, ਚੇਅਰਮੈਨ ਵਿਜੇ ਕੁਮਾਰ ਧੀਰ, ਬਾਬਾ ਜਗਤਾਰ ਸਿੰਘ, ਇੰਦਰਜੀਤ ਸਿੰਘ, ਗੱਜਣ ਸਿੰਘ ਸੇਵਾਦਾਰ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਆ ਗੂ ਗੁਰਪ੍ਰੀਤ ਸਿੰਘ ਭੁੱਲਰ, ਸਾਬਕਾ ਕੌਂਸਲਰ ਰਾਜਨ ਵਰਮਾ, ਸੁਰਜੀਤ ਸਿੰਘ ਔਲਖ, ਸਬ ਇੰਸਪੈਕਟਰ ਗੁਰਪ੍ਰਤਾਪ ਸਿੰਘ, ਜੱਸ ਸੰਧੂ ਸਦਰ ਕੋਟ, ਗੁਰਪ੍ਰੀਤ ਸਿੰਘ ਸੈਕਟਰੀ, ਸਤਨਾਮ ਸਿੰਘ ਦੌਲੇਵਾਲਾ, ਬਲਜੀਤ ਸਿੰਘ ਬਿੱਟੂ, ਲੇਖਕ ਬੂਟਾ ਗੁਲਾਮੀ ਵਾਲਾ, ਵੀ.ਪੀ. ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਰਾ, ਪ੍ਰਧਾਨ ਸਲਵਿੰਦਰ ਸਿੰਘ ਸਦਿਉ ੜਾ, ਪੰਡਿਤ ਭੀਮ ਸੈਨ, ਬਿੰਦੂ ਗਰੋਵਰ, ਮਾ. ਅਮਰੀਕ ਸਿੰਘ, ਕੌਂਸਲਰ ਸੁੱਚਾ ਸਿੰਘ, ਸੁਖਵਿੰਦਰ ਸਿੰਘ, ਮਨਜੀਤ ਸਿੰਘ, ਰਣਜੀਤ ਸਿੰਘ, ਸਰਬਜੀਤ ਸਿੰਘ ਸ਼ਾਹਬੁਕਰ, ਬਿੱਟੂ ਸੈਦ ਮੁਹੰਮਦ, ਲਵਲੀ ਖਾਲਸਾ, ਡਾ. ਸੁਰਜੀਤ ਸਿੰਘ ਰਾਮਗੜ੍ਹ, ਰਣਜੀਤ ਮਿੱਠੂ ਖਾਲਸਾ, ਸੁਰਜੀਤ ਸਿੰਘ ਵਿਰਕ, ਠੇਕੇਦਾਰ ਬੋਹੜ ਸਿੰਘ, ਪਰਮਜੀਤ ਸਿੰਘ ਔਲਖ, ਅੰਗਰੇਜ਼ ਸਿੰਘ ਸ਼ਾਦੀਵਾਲਾ ਸਾਬਕਾ ਸਰਪੰਚ, ਬਾਬਾ ਬਲਵਿੰਦਰ ਸਿੰਘ, ਬਾਬਾ ਜਸਵੰਤ ਸਿੰਘ, ਮਿਸਤਰੀ ਗੁਰਮੇਲ ਸਿੰਘ, ਹਰਪਾਲ ਸਿੰਘ ਮਸੀਤਾਂ, ਬਲਵਿੰਦਰ ਸਿੰਘ ਭੈਣੀ, ਮਹਿਲ ਸਿੰਘ ਔਲਖ, ਲਾਡੀ ਸ਼ਾਦੀ ਵਾਲਾ, ਨਰਿੰਦਰਪਾਲ ਛਾਬੜਾ, ਹਰਨੇਕ ਸਿੰਘ ਗਗੜਾ, ਗੁਰਬਾਜ ਸਿੰਘ ਪੱਕੀ, ਵਿਪਨ ਸ਼ਰਮਾ, ਹਰੀ ਸ਼ਰਮਾ, ਸੁਰਿੰਦਰ ਸਿੰਘ ਟੋਨੀ ਸਾਬਕਾ ਇੰਸ:, ਪ੍ਰਗਟ ਸਿੰਘ ਰਾਜਾਂਵਾਲਾ, ਪ੍ਰਦੀਪ ਕੁਮਾਰ ਪਲਤਾ, ਸੁੱਖਾ ਪੁਰੀ, ਡਾ. ਹਰਪ੍ਰੀਤ ਸਮਰਾ, ਜਸਵਿੰਦਰ ਸਿੰਘ ਘਾਰੂ, ਸੁਖਦੇਵ ਸਿੰਘ ਮੋਗਾ, ਫੌਜੀ ਕੁਲਵਿੰਦਰ ਸਿੰਘ, ਮਾ. ਗੁਰਦੀਪ ਸਿੰਘ, ਮਾ. ਗੁਰਮੀਤ ਸਿੰਘ, ਰੇਸ਼ਮ ਸਿੰਘ, ਨਿਸ਼ਾਨ ਸਿੰਘ ਸ਼ਾਦੀਵਾਲਾ, ਦਰਸ਼ਨ ਸਿੰਘ ਬੇਦੀ, ਲਕਸ਼ਮੀ ਕਰਿਆਨਾ, ਤਲਵਿੰਦਰ ਸਿੰਘ ਚੀਮਾ, ਮਹਿਲ ਸਿੰਘ ਔਲਖ, ਗੁਰਮੀਤ ਸਿੰਘ ਚੀਮਾ, ਜੀਤਾ ਮਘੇੜਾ, ਦਰਸ਼ਨ ਸਿੰਘ ਬੇਦੀ, ਬਾਬਾ ਸੁਖਦੇਵ ਸੰਧੂ, ਪ੍ਰਗਟ ਧਾਲੀਵਾਲ, ਸੁਖਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟਰਾਲੀ ਯੂਨੀਅਨ ਮੋਗਾ ਦੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਕੀਤਾ ਜਾਗਰੂਕ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਯੂਥ ਵਿੰਗ ਪੰਜਾਬ ’ਚ ਹਲਕਾ ਨਿਹਾਲ ਸਿੰਘ ਵਾਲਾ ’ਚੋਂ ਸਰਗਰਮ ਆਗੂਆਂ ਨੂੰ ਮਿਲੀਆਂ ਅਹਿਮ ਜ਼ਿੰਮ...
Ad Position 24