14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸ਼ੁਕਦੇਵਾ ਕ੍ਰਿਸ਼ਨਾ ਕਾਲਜ ਵਿਚ ਅੰਤਰਰਾਸ਼ਟਰੀ ਯੁਵਕ ਦਿਞਸ ਮਨਾਇਆ

ਮੋਗਾ, 13 ਅਗਸਤ (ਸੁਰਿੰਦਰਪਾਲ ਸਿੰਘ)-ਸ਼ੁਕਦੇਵਾ ਕ੍ਰਿਸ਼ਨਾ ਕਾਲਜ ਆਫ਼ ਐਜੂਕੇਸ਼ਨ ਫ਼ਾਰ ਗਰਲਜ਼ ਘੱਲ ਕਲਾਂ ਮੋਗਾ ਦੇ ਰੈਡ ਰਿਬਨ ਕਲੱਬ ਵਲੋਂ ਕਾਲਜ ਵਿਚ ਅੰਤਰ-ਰਾਸ਼ਟਰੀ ਯੁਵਕ ਦਿਵਸ ਮਨਾਇਆ ਗਿਆ। ਇਸ ਮੌਕੇ ਪੋਸਟਰ ਮੇਕਿੰਗ ਤੇ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ ਜਿਨ੍ਹਾਂ ਵਿਚ ਸਾਰੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

Ad Position 21
No active advertisement
ਅਜੀਤ ਡੈਸਕ 14-08-2026
ਮੋਗਾ, 13 ਅਗਸਤ (ਸੁਰਿੰਦਰਪਾਲ ਸਿੰਘ)-ਸ਼ੁਕਦੇਵਾ ਕ੍ਰਿਸ਼ਨਾ ਕਾਲਜ ਆਫ਼ ਐਜੂਕੇਸ਼ਨ ਫ਼ਾਰ ਗਰਲਜ਼ ਘੱਲ ਕਲਾਂ ਮੋਗਾ ਦੇ ਰੈਡ ਰਿਬਨ ਕਲੱਬ ਵਲੋਂ ਕਾਲਜ ਵਿਚ ਅੰਤਰ-ਰਾਸ਼ਟਰੀ ਯੁਵਕ ਦਿਵਸ ਮਨਾਇਆ ਗਿਆ। ਇਸ ਮੌਕੇ ਪੋਸਟਰ ਮੇਕਿੰਗ ਤੇ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ ਜਿਨ੍ਹਾਂ ਵਿਚ ਸਾਰੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਉਪਰੰਤ ਕਾਲਜ ਦੇ ਪ੍ਰਿੰਸੀਪਲ ਡਾ. ਮੋਨਿਕਾ ਵਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਤਰ-ਰਾਸ਼ਟਰੀ ਯੁਵਾ ਦਿਵਸ ਹਰ ਸਾਲ 12 ਅਗਸਤ ਨੂੰ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਨੌਜਵਾਨਾਂ ਨਾਲ ਸਬੰਧਿਤ ਸਮਾਜਿਕ, ਆਰਥਿਕ ਤੇ ਰਾਜਨੀਤਕ ਮੁੱਦਿਆਂ ਵੱਲ ਧਿਆਨ ਖਿੱਚਣਾ ਤੇ ਸਮਾਜਿਕ ਵਿਕਾਸ ਵਿਚ ਉਨ੍ਹਾਂ ਦੀ ਭਾਗੀਦਾਰੀ ਤੇ ਯੋਗਦਾਨ ਨੂੰ ਉਤਸ਼ਾਹਿਤ ਕਰਨਾ ਹੈ। ਅੰਤਰ-ਰਾਸ਼ਟਰੀ ਯੁਵਾ ਦਿਵਸ ਪਹਿਲੀ ਵਾਰ 12 ਅਗਸਤ 2000 ਵਿਚ ਮਨਾਇਆ ਗਿਆ ਸੀ। ਅੰਤਰ-ਰਾਸ਼ਟਰੀ ਯੁਵਾ ਦਿਵਸ 2026 ਦਾ ਥੀਮ ਵੱਖ-ਵੱਖ ਸੰਦਰਭ ਸਾਂਝੀਆਂ ਇੱਛਾਵਾਂ ਹੈ। ਇਹ ਥੀਮ ਇਸ ਗੱਲ ਨੂੰ ਮਾਨਤਾ ਦਿੰਦਾ ਹੈ ਕਿ ਜਦੋਂ ਨੌਜਵਾਨ ਵਿਭਿੰਨ ਆਰਥਿਕ, ਸਮਾਜਿਕ ਤੇ ਭੂਗੋਲਿਕ ਹਕੀਕਤਾਂ ਨੂੰ ਲੱਭਦੇ ਹਨ ਤਾਂ ਉਹ ਮਾਣ, ਮੌਕੇ ਸਥਿਰਤਾ ਲਈ ਵਿਆਪਕ ਟੀਚਿਆਂ ਨੂੰ ਸਾਂਝਾ ਕਰਦੇ ਹਨ। ਇਸ ਉਪਰੰਤ ਰੈਡ ਰਿਬਨ ਕਲੱਬ ਦੇ ਇੰਚਾਰਜ ਮੈਡਮ ਨੀਤੂ ਅਰੋੜਾ ਦੁਆਰਾ ਵਿਦਿਆਰਥੀਆਂ ਨੂੰ ਸਮਾਜ ਦੇ ਜ਼ਿੰਮੇਵਾਰ, ਸੁਚਾਰੂ ਤੇ ਪ੍ਰਭਾਵਸ਼ਾਲੀ ਨਾਗਰਿਕ ਬਣਨ ਦੀ ਪ੍ਰੇਰਨਾ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ 18 ਸਾਥੀਆਂ ਸਮੇਤ 307 ਦੇ ਮਾਮਲੇ ’ਚੋਂ ਹੋਏ ਬਰੀ ਅਗਲੀ ਖ਼ਬਰ ਦੂਜ ਦੇ ਮੌਕੇ ’ਤੇ ਲਾਲ ਦੁਆਰਾ ਮੰਦਰ ਵਿਖੇ ਅੱਜ ਹੋਵੇਗਾ ਸੰਕੀਰਤਨ-ਰਜਿੰਦਰ ਬਧਵਾ ਮਾਤਾ ਦਮੋਦਰੀ ਖ਼ਾਲਸਾ ਗਰਲਜ਼ ਸਕੂਲ ਡਰੋਲ...
Ad Position 24