12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਦਸਮੇਸ਼ ਪਾਰਕ ਵਿਖੇ ਹਫ਼ਤਾ ਭਰ ਲੱਗੀਆਂ ਤੀਆਂ ਦੀਆਂ ਰੌਣਕਾਂ ਮਾਲਵਿਕਾ ਸੂਦ ਨੇ ਸ਼ਾਮਿਲ ਹੋ ਕੇ ਕੀਤੀ ਹੌਸਲਾ-ਅਫ਼ਜ਼ਾਈ

ਮੋਗਾ, 10 ਅਗਸਤ (ਸੁਰਿੰਦਰਪਾਲ ਸਿੰਘ)-ਦਸਮੇਸ਼ ਵੈਲਫੇਅਰ ਕਲੱਬ ਮੋਗਾ ਵਲੋਂ ਹਰ ਸਾਲ ਦੀ ਤਰ੍ਹਾਂ ਬੀਬੀ ਮਨਜੀਤ ਕੌਰ ਸੰਧੂ ਦੀ ਰਹਿਨੁਮਾਈ ਹੇਠ ਦਸਮੇਸ਼ ਪਾਰਕ ਵੈਲਫੇਅਰ ਗਰੁੱਪ ਦੀਆਂ ਮੈਂਬਰ ਬੀਬੀਆਂ ਚਰਨਜੀਤ ਨਿਧਾਂਵਾਲਾ, ਮਨਜੀਤ ਧਾਲੀਵਾਲ, ਮਨਜੀਤ ਸਹਾਰਨ, ਰੀਮੀ, ਜਸਵਿੰਦਰ ਕੌਰ, ਕੁਸਮ, ਗੁਰਵਿੰਦਰ ਗੁਰੀ, ਪਮਿੰਦਰ, ਸੁਖਪ੍ਰੀਤ, ਗਗਨਦੀਪ ਆਦਿ ਨੇ ਦਸਮੇਸ਼ ਪਾਰਕ ਅੰਮ੍ਰਿਤਸਰ ਰੋਡ ਮੋਗਾ ਵਿਖੇ ਪੂਰਾ ਹਫ਼ਤਾ ਤੀਆਂ ਦੇ ਤਿਉਹਾਰ ਦੀਆਂ ਰੌਣਕਾਂ ਲਗਾਈਆਂ ਤੇ ਬੀਤੀ ਸ਼ਾਮ ਸਮਾਪਤੀ ਸਮਾਰੋਹ ਹੋਇਆ ਜਿਸ ਵਿਚ ਮੌਸਮ ਦੇ ਖ਼ਰਾਬ ਹੋਣ ਦੇ ਬਾਵਜੂਦ ਭਾਰੀ ਰੌਣਕ ਲੱਗੀ ਹੋਈ ਸੀ। ਦਸਮੇਸ਼ ਵੈਲਫੇਅਰ ਕਲੱਬ ਵਲੋਂ ਧੀਆਂ ਭੈਣਾਂ ਨੂੰ ਇਕ ਵਿਹੜੇ ਵਿਚ ਇਕੱਠਿਆਂ ਕਰ ਕੇ ਤੀਆਂ ਦੇ ਤਿਉਹਾਰ ਵਿਚ ਖ਼ੁਸ਼ੀ ਦਾ ਅਨੰਦ ਮਾਣਨ ਤੇ ਨੌਜਵਾਨ ਬੱਚੀਆਂ ਨੂੰ ਪੰਜਾਬ ਦੇ ਵਿਰਸੇ ਨਾਲ ਜੋੜਨ ਤੇ ਉਨ੍ਹਾਂ ਵਿਚ ਕਲਾ ਨੂੰ ਵਿਕਸਤ ਕਰਨ ਦਾ ਚੰਗਾ ਉਪਰਾਲਾ ਹੈ।

Ad Position 21
No active advertisement
ਅਜੀਤ ਡੈਸਕ 12-08-2026
ਮੋਗਾ, 10 ਅਗਸਤ (ਸੁਰਿੰਦਰਪਾਲ ਸਿੰਘ)-ਦਸਮੇਸ਼ ਵੈਲਫੇਅਰ ਕਲੱਬ ਮੋਗਾ ਵਲੋਂ ਹਰ ਸਾਲ ਦੀ ਤਰ੍ਹਾਂ ਬੀਬੀ ਮਨਜੀਤ ਕੌਰ ਸੰਧੂ ਦੀ ਰਹਿਨੁਮਾਈ ਹੇਠ ਦਸਮੇਸ਼ ਪਾਰਕ ਵੈਲਫੇਅਰ ਗਰੁੱਪ ਦੀਆਂ ਮੈਂਬਰ ਬੀਬੀਆਂ ਚਰਨਜੀਤ ਨਿਧਾਂਵਾਲਾ, ਮਨਜੀਤ ਧਾਲੀਵਾਲ, ਮਨਜੀਤ ਸਹਾਰਨ, ਰੀਮੀ, ਜਸਵਿੰਦਰ ਕੌਰ, ਕੁਸਮ, ਗੁਰਵਿੰਦਰ ਗੁਰੀ, ਪਮਿੰਦਰ, ਸੁਖਪ੍ਰੀਤ, ਗਗਨਦੀਪ ਆਦਿ ਨੇ ਦਸਮੇਸ਼ ਪਾਰਕ ਅੰਮ੍ਰਿਤਸਰ ਰੋਡ ਮੋਗਾ ਵਿਖੇ ਪੂਰਾ ਹਫ਼ਤਾ ਤੀਆਂ ਦੇ ਤਿਉਹਾਰ ਦੀਆਂ ਰੌਣਕਾਂ ਲਗਾਈਆਂ ਤੇ ਬੀਤੀ ਸ਼ਾਮ ਸਮਾਪਤੀ ਸਮਾਰੋਹ ਹੋਇਆ ਜਿਸ ਵਿਚ ਮੌਸਮ ਦੇ ਖ਼ਰਾਬ ਹੋਣ ਦੇ ਬਾਵਜੂਦ ਭਾਰੀ ਰੌਣਕ ਲੱਗੀ ਹੋਈ ਸੀ। ਦਸਮੇਸ਼ ਵੈਲਫੇਅਰ ਕਲੱਬ ਵਲੋਂ ਧੀਆਂ ਭੈਣਾਂ ਨੂੰ ਇਕ ਵਿਹੜੇ ਵਿਚ ਇਕੱਠਿਆਂ ਕਰ ਕੇ ਤੀਆਂ ਦੇ ਤਿਉਹਾਰ ਵਿਚ ਖ਼ੁਸ਼ੀ ਦਾ ਅਨੰਦ ਮਾਣਨ ਤੇ ਨੌਜਵਾਨ ਬੱਚੀਆਂ ਨੂੰ ਪੰਜਾਬ ਦੇ ਵਿਰਸੇ ਨਾਲ ਜੋੜਨ ਤੇ ਉਨ੍ਹਾਂ ਵਿਚ ਕਲਾ ਨੂੰ ਵਿਕਸਤ ਕਰਨ ਦਾ ਚੰਗਾ ਉਪਰਾਲਾ ਹੈ। ਤੀਆਂ ਦੇ ਸਮਾਪਤੀ ਸਮਾਰੋਹ ਵਿਚ ਬੀਬੀਆਂ ਦੀ ਹੌਸਲਾ-ਅਫ਼ਜ਼ਾਈ ਕਰਨ ਲਈ ਮੋਗਾ ਹਲਕੇ ਤੋਂ ਕਾਂਗਰਸ ਪਾਰਟੀ ਇੰਚਾਰਜ ਮਾਲਵਿਕਾ ਸੂਦ ਵਿਸ਼ੇਸ਼ ਤੌਰ ‘’ਤੇ ਸ਼ਾਮਿਲ ਹੋਏ। ਉਨ੍ਹਾਂ ਗਿੱਧੇ ਦੇ ਪਿੜ ਵਿਚ ਬੀਬੀਆਂ ਭੈਣਾਂ ਨਾਲ ਨੱਚ ਕੇ ਤੀਆਂ ਦੇ ਤਿਉਹਾਰ ਦੀ ਖ਼ੁਸ਼ੀ ਸਾਂਝੀ ਕੀਤੀ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਦਸਮੇਸ਼ ਵੈਲਫੇਅਰ ਕਲੱਬ ਵਲੋਂ ਹਰ ਸਾਲ ਤੀਆਂ ਦਾ ਮੇਲਾ ਲਗਾਉਣਾ ਸ਼ਲਾਘਾਯੋਗ ਹੈ। ਉਨ੍ਹਾਂ ਕਲੱਬ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ। ਇਸ ਮੌਕੇ ਦਸਮੇਸ਼ ਵੈਲਫੇਅਰ ਕਲੱਬ ਮੈਂਬਰਾਂ ਤੇ ਮਾਲਵਿਕਾ ਸੂਦ ਨੇ ਸਹਿਜਲੀਨ ਕੌਰ ਪੋਤਰੀ ਸੁਖਵੰਤ ਸਿੰਘ ਢਿੱਲੋਂ ਨੂੰ ਪ੍ਰੀ ਕੌਮੀ ਪੱਧਰ ਦੇ ਸ਼ੂਟਿੰਗ ਮੁਕਾਬਲੇ ਵਿਚ ਭਾਗ ਲੈਣ ਲਈ ਚੁਣੇ ਜਾਣ ‘’ਤੇ ਵਿਸ਼ੇਸ਼ ਤੌਰ ‘’ਤੇ ਸਨਮਾਨਿਤ ਕੀਤਾ। ਗਿੱਧਾ ਟੀਮ ਦੀਆਂ ਆਗੂ ਬੀਬੀਆਂ ਨੇ ਮਾਲਵਿਕਾ ਸੂਦ ਨੂੰ ਸ਼ਾਮਿਲ ਹੋਣ ਲਈ ਸਨਮਾਨਿਤ ਕੀਤਾ। ਦਸਮੇਸ਼ ਕਲੱਬ ਦੀ ਪੂਰੀ ਟੀਮ ਮੈਂਬਰਾਂ ਨੇ ਰਸ਼ਪਾਲ ਸਿੰਘ ਸੰਧੂ ਸਾਬਕਾ ਇੰਸਪੈਕਟਰ ਦੀ ਅਗਵਾਈ ਹੇਠ ਤੀਆਂ ਦੇ ਤਿਉਹਾਰ ਨੂੰ ਨੇਪਰੇ ਚਾੜ੍ਹਨ ਲਈ ਹਫ਼ਤਾ ਭਰ ਮਿਲ ਕੇ ਤਨ ਮਨ ਧਨ ਨਾਲ ਸੇਵਾ ਕੀਤੀ। ਇਸ ਟੀਮ ਵਿਚ ਮਨਪ੍ਰੀਤ ਸਿੰਘ ਐਡਵੋਕੇਟ, ਸੁਖਵੰਤ ਸਿੰਘ ਢਿੱਲੋਂ, ਬਸੰਤ ਸਿੰਘ ਸਾਬਕਾ ਮੈਨੇਜਰ, ਜਰਨੈਲ ਸਿੰਘ ਸੰਧੂ, ਮੇਜਰ ਸਿੰਘ ਸਾਬਕਾ ਇੰਸਪੈਕਟਰ, ਚਰਨ ਸਿੰਘ ਤੂਰ, ਡਾ. ਬਲਜੀਤ ਸਿੰਘ ਸੰਧੂ, ਬਲਵਿੰਦਰ ਸਿੰਘ, ਜੋਗਿੰਦਰ ਸਿੰਘ ਬਿੱਟੂ ਕਲੱਬ ਮੈਂਬਰ ਤੇ ਵੱਡੀ ਗਿਣਤੀ ਵਿਚ ਮੁਹੱਲਾ ਨਿਵਾਸੀ ਹਾਜ਼ਰ ਸਨ। ਅਖੀਰ ਵਿਚ ਕਲੱਬ ਵਲੋਂ ਤੀਆਂ ਵਿਚ ਸ਼ਾਮਿਲ ਹੋਣ ਵਾਲਿਆਂ ਲਈ ਜਲੇਬੀਆਂ ਵੰਡੀਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ ਚਾਰ ਨੂੰ ਨਮੂਨੇ ਦਾ ਵਾਰਡ ਬਣਾਇਆ ਜਾਵੇਗਾ-ਕੌਂਸਲਰ ਕੁਲਵਿੰਦਰ ਕੌਰ ਸਚਦੇਵਾ ਅਗਲੀ ਖ਼ਬਰ ਪਿੰਡ ਲੋਹਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ (ਅ) ਦੀ ਚੋਣ ਮੀਟਿੰਗ
Ad Position 24