12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਸਬ ਡਵੀਜ਼ਨ ਸਿਟੀ ਮੋਗਾ ਵਿਖੇ 8 ਮੁਕੱਦਮੇ ਦਰਜ, 8 ਦੋਸ਼ੀ ਗ੍ਰਿਫ਼ਤਾਰ

ਮੋਗਾ, 11 ਅਗਸਤ (ਗੁਰਤੇਜ ਸਿੰਘ ਬੱਬੀ)-ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਵਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਬ ਡਵੀਜ਼ਨ ਸਿਟੀ ਮੋਗਾ ਵਲੋਂ ਯੁੱਧ ਨਸ਼ਿਆਂ ਵਿਰੁੱਧ ਤੇ ਪਿੰਡਾਂ ਦੇ ਪਹਿਰੇਦਾਰ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 5 ਅਗਸਤ ਤੋਂ 11 ਅਗਸਤ ਤੱਕ ਡਰੱਗ, ਜੂਆ ਐਕਟ ਦੇ 8 ਮੁਕੱਦਮੇ ਦਰਜ ਕਰ ਕੇ 8 ਦੋਸ਼ੀਆਂ ਨੂੰ ਕਾਬੂ ਕਰ ਕੇ ਇਨ੍ਹਾਂ ਪਾਸੋਂ 100 ਗਰਾਮ ਹੈਰੋਇਨ ਤੇ 1100 ਰੁਪਏ ਜੂਆ ਐਕਟ ਸਬੰਧੀ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ 2 ਪੀ.

Ad Position 21
No active advertisement
ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ। ਹਰਜਿੰਦਰ ਸਿੰਘ ਵਾਸੀ ਕਣੀਆਂ ਨੂੰ ਉਸ ਦਾ ਆਈ ਫੋਨ ਦਿੰਦੇ ਹੋਏ ਡਰਾਈਵਰ ਗੁਰਦੇਵ ਸਿੰਘ ਅਤੇ ਕੁਲਵਿੰਦਰ ਸਿੰਘ| ਅਜੀਤ ਤਸਵੀਰ 12-08-2026
ਮੋਗਾ, 11 ਅਗਸਤ (ਗੁਰਤੇਜ ਸਿੰਘ ਬੱਬੀ)-ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਵਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਬ ਡਵੀਜ਼ਨ ਸਿਟੀ ਮੋਗਾ ਵਲੋਂ ਯੁੱਧ ਨਸ਼ਿਆਂ ਵਿਰੁੱਧ ਤੇ ਪਿੰਡਾਂ ਦੇ ਪਹਿਰੇਦਾਰ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 5 ਅਗਸਤ ਤੋਂ 11 ਅਗਸਤ ਤੱਕ ਡਰੱਗ, ਜੂਆ ਐਕਟ ਦੇ 8 ਮੁਕੱਦਮੇ ਦਰਜ ਕਰ ਕੇ 8 ਦੋਸ਼ੀਆਂ ਨੂੰ ਕਾਬੂ ਕਰ ਕੇ ਇਨ੍ਹਾਂ ਪਾਸੋਂ 100 ਗਰਾਮ ਹੈਰੋਇਨ ਤੇ 1100 ਰੁਪਏ ਜੂਆ ਐਕਟ ਸਬੰਧੀ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ 2 ਪੀ.ਓ. ਸੁਖਜੀਵਨ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਵਾਰਡ ਨੰਬਰ 7 ਸੁਸਾਇਟੀ ਵਾਲੀ ਗਲੀ ਬਰਨਾਲਾ ਰੋਡ ਭਗਤਾ ਭਾਈ ਜ਼ਿਲ੍ਹਾ ਬਠਿੰਡਾ ਤੇ ਰਾਮ ਤੀਰਥ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਘੱਲ ਕਲਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ ਨਸ਼ਾ ਛਡਾਉਣ ਸਬੰਧੀ ਚਲਾਈ ਮੁਹਿੰਮ ਤਹਿਤ 8 ਵਿਅਕਤੀਆਂ ਨੂੰ ਨਸ਼ਾ ਛਡਾਊ ਕੇਂਦਰ ਜਨੇਰ ਵਿਖੇ ਦਾਖ਼ਲ ਕਰਵਾਇਆ ਗਿਆ। ਥਾਣਾ ਸਿਟੀ ਮੋਗਾ ਦੇ ਏਰੀਆ ਵਿਚ ਨਕਲੀ ਸਹਾਇਕ ਥਾਣੇਦਾਰ ਬਣ ਕੇ ਡਿਊਟੀ ਕਰਨ ਵਾਲੀ ਔਰਤ ਨੂੰ ਕਾਬੂ ਕਰ ਕੇ ਇਸ ਪਾਸੋਂ 1 ਵਰਦੀ, ਲਾਲ ਬੂਟ, ਲਾਲ ਬੈਲਟ, ਕੈਪ, 2 ਵਾਕੀ ਟਾਕੀ ਸੈਟ, ਆਈ. ਕਾਰਡ ਦੀ ਫ਼ੋਟੋ ਕਾਪੀ ਬਰਾਮਦ ਕੀਤੀ ਤੇ 1 ਦੋਸ਼ੀ ਨੂੰ ਕਾਬੂ ਕਰ ਕੇ ਉਸ ਪਾਸੋਂ ਇਕ ਨਕਲੀ ਖਿਡੌਣਾ ਪਿਸਟਲ ਬਰਾਮਦ ਕੀਤਾ ਗਿਆ। ਲੋਕਾਂ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਸ਼ਿਵ ਮੰਦਰ ਕਮੇਟੀ ਵਲੋਂ ਲਾਏ ਗਏ ਲੰਗਰ ਦੀ ਗਰਗ ਪਰਿਵਾਰ ਨੇ ਕੀਤੀ ਸ਼ੁਰੂਆਤ ਅਗਲੀ ਖ਼ਬਰ ਨਵੀਨ ਕੁਮਾਰ ਸਿੰਗਲਾ ਅਗਰੋਹਾ ਵਿਕਾਸ ਟਰੱਸਟ ਪੰਜਾਬ ਦੇ ਸੂਬਾ ਚੇਅਰਮੈਨ ਬਣੇ, ਅਗਰਵਾਲ ਸਭਾ ਮੋਗਾ ਵਿਚ ਖ਼ੁਸ਼ੀ ਦੀ ਲਹਿਰ
Ad Position 24