09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਜੀ.ਐਮ. ਫੈਮਲੀ ਹਾਲ ਵਿਖੇ ਤੀਆਂ ਦੇ ਤਿਉਹਾਰ ਦੀਆਂ ਲੱਗੀਆਂ ਰੌਣਕਾਂ

ਕੋਟ ਈਸੇ ਖਾਂ, 9 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਜੀ. ਐਮ.

Ad Position 21
No active advertisement
ਅਜੀਤ ਡੈਸਕ 10-08-2026
ਕੋਟ ਈਸੇ ਖਾਂ, 9 ਅਗਸਤ (ਗੁਰਮੀਤ ਸਿੰਘ ਖ਼ਾਲਸਾ)-ਜੀ.ਐਮ. ਫੈਮਲੀ ਹਾਲ ਕੋਟ ਈਸੇ ਖਾਂ ਵਿਖੇ ਬੜੀ ਧੂਮ ਧਾਮ ਅਤੇ ਉਤਸ਼ਾਹ ਨਾਲ ਮਨਾਏ ਗਏ ਤੀਆਂ ਦੇ ਤਿਉਹਾਰ ਦੀਆਂ ਖੂਬ ਰੌਣਕਾਂ ਲੱਗੀਆਂ। ਇਸ ਮੌਕੇ ਵੱਡੀ ਗਿਣਤੀ ਵਿਚ ਮਹਿਲਾਵਾਂ ਨੇ ਸ਼ਿਰਕਤ ਕਰਕੇ ਪੰਜਾਬੀ ਸਭਿਆਚਾਰ ਨਾਲ ਜੁੜੇ ਸਾਉਣ ਮਹੀਨੇ ਦੇ ਇਸ ਰਵਾਇਤੀ ਤਿਉਹਾਰ ਦਾ ਪੂਰਾ ਆਨੰਦ ਮਾਣਿਆ। ਸਮਾਗਮ ਦਾ ਉਦਘਾਟਨ ਨਗਰ ਪੰਚਾਇਤ ਕੋਟ ਈਸੇ ਖਾਂ ਦੇ ਪ੍ਰਧਾਨ ਸਚਿਨ ਧੀਰ ਦੀ ਧਰਮ ਪਤਨੀ ਡਾ. ਮਾਲਤੀ ਧੀਰ ਵਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਸਾਬਕਾ ਕੌਂਸਲਰ ਸੁਸ਼ੀਲ ਕੁਮਾਰੀ ਮਲਹੋਤਰਾ, ਡਾ. ਅਮਿਤਾ ਗੁਲਾਟੀ ਸਮੇਤ ਹੋਰ ਨਾਮਵਰ ਆਗੂ ਮਹਿਲਾਵਾਂ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੀਆਂ। ਤੀਆਂ ਦੇ ਸਮਾਗਮ ਵਿਚ ਮਹਿਲਾਵਾਂ ਨੇ ਪੰਜਾਬੀ ਸਭਿਆਚਾਰ ਦੀ ਝਲਕ ਪੇਸ਼ ਕਰਦਿਆਂ ਵੱਖ-ਵੱਖ ਰਵਾਇਤੀ ਪੰਜਾਬੀ ਪਹਿਰਾਵਿਆਂ ਵਿਚ ਸਜ-ਧਜ ਕੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਮੁਟਿਆਰਾਂ ਨੇ ਪੰਜਾਬੀ ਸਭਿਆਚਾਰਕ ਬੋਲੀਆਂ ਨਾਲ਼ ਖੂਬ ਗਿੱਧਾ ਪਾਇਆ। ਪੰਜਾਬੀ ਗੀਤਾਂ ਦੀ ਤਾਲ ‘ਤੇ ਮਹਿਲਾਵਾਂ ਨੇ ਨੱਚ ਗਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਪੂਰਾ ਮਾਹੌਲ ਪੰਜਾਬੀ ਸਭਿਆਚਾਰ ਦੇ ਰੰਗ ਵਿਚ ਰੰਗਿਆਂ ਗਿਆ। ਮਹਿਲਾਵਾਂ ਨੇ ਤੀਆਂ ਦੇ ਤਿਉਹਾਰ ਦੀਆਂ ਪੁਰਾਣੀਆਂ ਰਵਾਇਤਾਂ ਨੂੰ ਯਾਦ ਕਰਦਿਆਂ ਆਪਸੀ ਮਿਲਵਰਤਨ, ਭਾਈਚਾਰਕ ਸਾਂਝ ਅਤੇ ਪੰਜਾਬੀ ਵਿਰਸੇ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਸਮਾਗਮ ਦੌਰਾਨ ਹਾਸੇ-ਮਜ਼ਾਕ, ਗਿੱਧੇ ਅਤੇ ਪੰਜਾਬੀ ਲੋਕ-ਗੀਤਾਂ ਨਾਲ ਮਾਹੌਲ ਖ਼ੁਸ਼ਗਵਾਰ ਬਣਿਆ ਰਿਹਾ। ਇਸ ਮੌਕੇ ਡਾ. ਮਾਲਤੀ ਧੀਰ, ਸਾਬਕਾ ਕੌਂਸਲ ਰ ਸੁਸ਼ੀਲ ਕੁਮਾਰੀ ਮਲਹੋਤਰਾ, ਡਾ. ਅਮੀਤਾ ਗੁਲਾਟੀ ਨੇ ਕਿਹਾ ਕਿ ਤੀਆਂ ਪੰਜਾਬੀ ਸਭਿਆਚਾਰ ਅਤੇ ਵਿਰਸੇ ਦਾ ਅਹਿਮ ਹਿੱਸਾ ਹਨ ਤੇ ਸਾਉਣ ਮਹੀਨੇ ਪੰਜਾਬੀ ਮੁਟਿਆਰਾਂ ਪੀਂਘਾਂ ਝੂਟਦੀਆਂ, ਕਿੱਕਲੀਆਂ, ਗਿੱਧਾ ਪਾ ਕਿ ਖ਼ੁਸ਼ੀਆਂ ਸਾਂਝੀਆਂ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਮਾਂ ਭਾਵੇਂ ਬਹੁਤ ਬਦਲ ਗਿਆ ਪਰ ਅਜੇ ਵੀ ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੇ ਪੰਜਾਬੀ ਸਭਿਆਚਾਰ ਅਤੇ ਰਵਾਇਤਾਂ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਵਿਰਸੇ ਦੀਆਂ ਇਨ੍ਹਾਂ ਰਵਾਇਤਾਂ ਨੂੰ ਜਿੰਦਾ ਰੱਖਣ ਲਈ ਸਾਂਝੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਸਮਾਗਮ ਦੇ ਅੰਤ ਵਿਚ ਪ੍ਰਬੰਧਕਾਂ ਵਲੋਂ ਸਮਾਗਮ ਨੂੰ ਸਫਲ ਬਣਾਉਣ ਲਈ ਪਹੁੰਚੀਆਂ ਸਮੂਹ ਮਹਿਲਾਵਾਂ ਦਾ ਧੰਨਵਾਦ ਕੀਤਾ ਗਿਆ। ਪੁੱਜੀਆਂ ਮਹਿਲਾਵਾਂ ਲਈ ਖਾਣ ਪੀਣ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਸਨ। ਤੀਆਂ ਦਾ ਇਹ ਸਮਾਗਮ ਮਹਿਲਾਵਾਂ ਲਈ ਖ਼ੁਸ਼ੀਆਂ, ਮਨੋਰੰ ਜਨ ਅਤੇ ਪੰਜਾਬੀ ਸਭਿਆਚਾਰ ਨਾਲ ਜੁੜਨ ਦਾ ਯਾਦਗਾਰ ਮੌਕਾ ਬਣਿਆ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਵਿਸ਼ਾਲ ਮੀਟਿੰਗ ’ਚ ਪੁੱਜਣ ਲਈ ਹਰੇਕ ਵਰਗ ਦਾ ਧੰਨਵਾਦ- ਰਾਜੇਆਣਾ, ਰੋਡੇ, ਲੰਗੇਆਣਾ ਅਗਲੀ ਖ਼ਬਰ ਪੰਥਕ ਗੁਰਦੁਆਰਾ ਸਾਹਿਬ ਵਿਖੇ ਬਰਸੀ ਸੰਬੰਧੀ ਲੰਗਰ ਹਾਲ ਦਾ ਕੰਮ ਜ਼ੋਰਾਂ - ਸ਼ੋਰਾਂ ’ਤੇ
Ad Position 24