07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਲਿਟਲ ਬਰਡ ਕਾਨਵੈਂਟ ਸਕੂਲ ਮਾਣੂੰਕੇ ਸਕੂਲ 'ਚ 77ਵਾਂ ਗਣਤੰਤਰ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 31-01-2026
ਬਾਘਾ ਪੁਰਾਣਾ, 30 ਜਨਵਰੀ (ਗੁਰਮੀਤ ਸਿੰਘ ਮਾਣੂੰਕੇ)-ਲਿਟਲ ਬਰਡ ਕਾਨਵੈਂਟ ਤੇ ਕਿਡਜੀ ਮਾਣੂੰਕੇ ਸਕੂਲ ਵਿਚ 77ਵਾਂ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸਕੂਲ ਦੇ ਪਿ੍ੰਸੀਪਲ ਵਲੋਂ ਝੰਡਾ ਲਹਿਰਾਉਣ ਦੀ ਰਸਮ ਨਾਲ ਕੀਤੀ ਗਈ, ਜਿਸ ਤੋਂ ਬਾਅਦ ਸਾਰਿਆਂ ਨੇ ਮਿਲ ਕੇ ਰਾਸ਼ਟਰੀ ਗੀਤ ਗਾਇਆ | ਵਿਦਿਆਰਥੀਆਂ ਨੇ ਬਹੁਤ ਹੀ ਸੋਹਣੇ ਭਾਸ਼ਨ ਗਣਤੰਤਰ ਦਿਵਸ ਨਾਲ ਸੰਬੰਧਿਤ ਪੇਸ਼ ਕੀਤੇ | ਵਿਦਿਆਰਥੀਆਂ ਨੇ ਡਾ. ਬੀ. ਆਰ. ਅੰਬੇਡਕਰ ਦੇ ਯੋਗਦਾਨ ਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਏ ਸ਼ਹੀਦਾਂ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਵਿਚਾਰ ਸਾਂਝੇ ਕੀਤੇ | ਇਸ ਮੌਕੇ ਸਕੂਲ ਦੇ ਚੇਅਰਮੈਨ ਪਰਮਿੰਦਰ ਸਿੰਘ ਨੇ ਕਿਹਾ ਕਿ ਇਹ ਜੋ ਅੱਜ ਦੇ ਸਾਡੇ ਬੱਚੇ ਹਨ, ਇਹ ਸਾਡਾ ਕੱਲ੍ਹ ਦਾ ਭਵਿੱਖ ਹਨ | ਅੱਜ ਤੋਂ ਹੀ ਇਨ੍ਹਾਂ ਬੱਚਿਆਂ ਵਿਚ ਦੇਸ਼ ਪ੍ਰਤੀ ਭਾਵਨਾ ਨੂੰ ਪੈਦਾ ਕਰਨਾ ਚਾਹੀਦਾ ਹੈ ਤਾਂ ਜੋ ਇਹ ਆਪਣੇ ਫ਼ਰਜ਼ ਨੂੰ ਦੇਸ਼ ਪ੍ਰਤੀ ਸਮਝ ਸਕਣ ਅਤੇ ਉਸ ਦੀ ਤਰੱਕੀ ਵਿਚ ਆਪਣਾ ਯੋਗਦਾਨ ਦੇ ਸਕਣ | ਉਨ੍ਹਾਂ ਵਲੋਂ ਸਾਰੇ ਬੱਚਿਆਂ ਨੂੰ ਗਣਤੰਤਰ ਦਿਵਸ ਦੀ ਬਹੁਤ ਬਹੁਤ ਵਧਾਈ ਦਿੱਤੀ | ਇਸ ਮੌਕੇ ਪਿ੍ੰਸੀਪਲ ਰਿਪਨਦੀਪ ਕੌਰ, ਹਰਜੀਤ ਸ਼ਰਮਾ, ਸੁਖਜੀਤ ਕੌਰ ਮੀਨੂ, ਗੁਰਪ੍ਰੀਤ ਕੌਰ, ਸੰਦੀਪ ਕੌਰ ਬਮਰਾ, ਅਮਨਜੋਤ ਕੌਰ, ਰਮਨਦੀਪ ਕੌਰ, ਰਾਜਵਿੰਦਰ ਕੌਰ, ਲਵਪ੍ਰੀਤ ਕੌਰ, ਚੰਦਨਦੀਪ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੇਰਾ ਸਮਾਧਾਂ ਅਜੀਤਵਾਲ ਵਿਖੇ ਸਮਾਗਮਾਂ ਦੀ ਪਹਿਲੀ ਲੜੀ ਭੋਗ ਪਾਏ ਗਏ <br/> ਅਗਲੀ ਖ਼ਬਰ ਮਜ਼ਦੂਰ ਆਗੂ ਅਵਤਾਰ ਸਿੰਘ ਮਾਣੂੰਕੇ ਦੇ ਦਿਹਾਂਤ 'ਤੇ ਦੁੱਖ ਪ੍ਰਗਟ <br/>
Ad Position 24