ਪਾਕਿ ’ਚ ਮੌਲਾਨਾ ਫਜ਼ਲੁਰ ਰਹਿਮਾਨ ਦੀ ਪਾਰਟੀ ਵਲੋਂ ਦੇਸ਼-ਵਿਆਪੀ ਚੱਕਾ ਜਾਮ
ਅੰਮ੍ਰਿਤਸਰ, 27 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਜਮੀਅਤ ਉਲੇਮਾ-ਏ-ਇਸਲਾਮ (ਜੇ. ਯੂ.
ਅੰਮ੍ਰਿਤਸਰ, 27 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਜਮੀਅਤ ਉਲੇਮਾ-ਏ-ਇਸਲਾਮ (ਜੇ. ਯੂ. ਆਈ.-ਐੱਫ.) ਪਾਰਟੀ ਵਲੋਂ ਸ਼ੁਰੂ ਕੀਤੀ ਗਈ ਵਿਰੋਧ ਪ੍ਰਦਰਸ਼ਨ ਮੁਹਿੰਮ ਨੇ ਪਾਕਿ ਦੀ ਸਿਆਸਤ ਅਤੇ ਆਮ ਜਨਜੀਵਨ ਨੂੰ ਗਰਮਾ ਦਿੱਤਾ ਹੈ। ਪਾਰਟੀ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਦੀ ਪਾਰਟੀ ਦੇ ਪ੍ਰਦਰਸ਼ਨਾਂ ਨੇ ਕੋਹਿਸਤਾਨ ਤੋਂ ਲੈ ਕੇ ਚਿਤਰਾਲ, ਚਮਨ ਤੋਂ ਮਕਰਾਨ ਅਤੇ ਕਰਾਚੀ ਤੱਕ ਪੂਰੇ ਦੇਸ਼ ਦੀ ਰਫ਼ਤਾਰ ਰੋਕ ਦਿੱਤੀ ਹੈ। ਵਿਰੋਧ ਪ੍ਰਦਰਸ਼ਨਾਂ ਦੇ ਪਿਛੋਕੜ ’ਚ ਸੰਬੋਧਨ ਕਰਦਿਆਂ ਮੌਲਾਨਾ ਨੇ ਸਰਕਾਰ ਪ੍ਰਤੀ ਸਖ਼ਤ ਰੁਖ਼ ਅਪਣਾਉਂਦਿਆਂ ਕਿਹਾ ਕਿ ਉਹ (ਸਰਕਾਰ) ਥੱਕ ਜਾਣਗੇ, ਪਰ ਅਸੀਂ ਨਹੀਂ ਥੱਕਾਂਗੇ। ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਕਰਾਚੀ ਪ੍ਰੈੱਸ ਕਲੱਬ ਦੇ ਬਾਹਰ ਹੋਣ ਵਾਲੇ ਸੰਭਾਵੀ ਇਕੱਠ ਨੂੰ ਵੇਖਦੇ ਹੋਏ ਕਰਾਚੀ ਟ੍ਰੈਫਿਕ ਪੁਲਿਸ ਨੇ ਅੱਜ ਆਮ ਨਾਗਰਿਕਾਂ ਦੀ ਸਹੂਲਤ ਲਈ ਇਕ ਵਿਸ਼ੇਸ਼ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ।