27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਮਾਤਾ ਸਾਹਿਬ ਹਾਸੀ ਦੇਵੀ ਦੇ ਜਨਮ ਦਿਵਸ ਮੌਕੇ 200 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ

ਅੰਮ੍ਰਿਤਸਰ, 27 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕੇਂਦਰੀ ਬੈਂਕ ਸਟੇਟ ਬੈਂਕ ਆਫ਼ ਪਾਕਿਸਤਾਨ ਨੇ ਅੱਜ ਹਿੰਦੂਆਂ ਦੇ ਇਤਿਹਾਸਕ ਅਸਥਾਨ ਪੂਜ ਸ਼ਦਾਣੀ ਦਰਬਾਰ ਦੀ ਪੰਜਵੀਂ ਗੱਦੀਨਸ਼ੀਨ ਮਾਤਾ ਸਾਹਿਬ ਹਾਸੀ ਦੇਵੀ ਦੇ 200ਵੇਂ ਜਨਮ ਦਿਵਸ (1826–2026) ਨੂੰ ਸਮਰਪਿਤ 200 ਰੁਪਏ ਦਾ ਵਿਸ਼ੇਸ਼ ਯਾਦਗਾਰੀ ਸਿੱਕਾ ਜਾਰੀ ਕੀਤਾ। ਪਾਕਿ ਦੀ ਸੰਘੀ ਸਰਕਾਰ ਵਲੋਂ ਇਸ ਦਿਵਸ ਦੀ ਧਾਰਮਿਕ ਅਤੇ ਸਭਿਆਚਾਰਕ ਮਹੱਤਤਾ ਨੂੰ ਮੁੱਖ ਰੱਖਦਿਆਂ ਇਹ ਸਿੱਕਾ ਜਾਰੀ ਕਰਨ ਦਾ ਫੈਸਲਾ ਲਿਆ ਗਿਆ ਸੀ।

Ad Position 21
No active advertisement
ਅਜੀਤ ਡੈਸਕ 28-11-2026
ਅੰਮ੍ਰਿਤਸਰ, 27 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕੇਂਦਰੀ ਬੈਂਕ ਸਟੇਟ ਬੈਂਕ ਆਫ਼ ਪਾਕਿਸਤਾਨ ਨੇ ਅੱਜ ਹਿੰਦੂਆਂ ਦੇ ਇਤਿਹਾਸਕ ਅਸਥਾਨ ਪੂਜ ਸ਼ਦਾਣੀ ਦਰਬਾਰ ਦੀ ਪੰਜਵੀਂ ਗੱਦੀਨਸ਼ੀਨ ਮਾਤਾ ਸਾਹਿਬ ਹਾਸੀ ਦੇਵੀ ਦੇ 200ਵੇਂ ਜਨਮ ਦਿਵਸ (1826–2026) ਨੂੰ ਸਮਰਪਿਤ 200 ਰੁਪਏ ਦਾ ਵਿਸ਼ੇਸ਼ ਯਾਦਗਾਰੀ ਸਿੱਕਾ ਜਾਰੀ ਕੀਤਾ। ਪਾਕਿ ਦੀ ਸੰਘੀ ਸਰਕਾਰ ਵਲੋਂ ਇਸ ਦਿਵਸ ਦੀ ਧਾਰਮਿਕ ਅਤੇ ਸਭਿਆਚਾਰਕ ਮਹੱਤਤਾ ਨੂੰ ਮੁੱਖ ਰੱਖਦਿਆਂ ਇਹ ਸਿੱਕਾ ਜਾਰੀ ਕਰਨ ਦਾ ਫੈਸਲਾ ਲਿਆ ਗਿਆ ਸੀ। ਇਹ ਯਾਦਗਾਰੀ ਸਿੱਕਾ ਅੱਜ ਤੋਂ ਸਟੇਟ ਬੈਂਕ ਬੈਂਕਿੰਗ ਸਰਵਿਸਿਜ਼ ਕਾਰਪੋਰੇਸ਼ਨ ਦੇ ਸਾਰੇ ਖੇਤਰੀ ਦਫ਼ਤਰਾਂ ਦੇ ਐਕਸਚੇਂਜ ਕਾਊਂਟਰਾਂ ‘ਤੇ ਆਮ ਲੋਕਾਂ ਅਤੇ ਸੰਗਤਾਂ ਲਈ ਉਪਲਬਧ ਕਰਵਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਿੱਕਾ ਕਿਊਪਰੋ-ਨਿਕਲ (75 ਫ਼ੀਸਦੀ ਤਾਂਬਾ ਅਤੇ 25 ਫ਼ੀਸਦੀ ਨਿਕਲ) ਦਾ ਬਣਿਆ ਹੋਇਆ ਹੈ। ਇਸ ਦਾ ਵਿਆਸ 30 ਮਿਲੀਮੀਟਰ ਅਤੇ ਵਜ਼ਨ 13.5 ਗ੍ਰਾਮ ਹੈ। ਸਿੱਕੇ ਦੇ ਅਗਲੇ ਪਾਸੇ ਚੜ੍ਹਦਾ ਚੰਨ ਅਤੇ ਪੰਜ-ਕੋਨਾ ਤਾਰਾ ਉਕਰਿਆ ਹੋਇਆ ਹੈ। ਇਸ ਦੇ ਨਾਲ ਕਣਕ ਦੀਆਂ ਬੱਲੀਆਂ, ਸਾਲ ‘2026’ ਅਤੇ ਉਰਦੂ ‘ਚ ਸਿੱਕੇ ਦੀ ਕੀਮਤ ‘200 ਰੁਪਏ’ ਦਰਜ ਹੈ। ਪਿਛਲੇ ਪਾਸੇ ਦੇ ਵਿਚਕਾਰ ਸਿੰਧ ਸੂਬੇ ਦੇ ਜ਼ਿਲ੍ਹਾ ਘੋਟਕੀ ਦੇ ਹਯਾਤ ਪਿਤਾਫੀ ਵਿਖੇ ਸਥਿਤ ਇਤਿਹਾਸਕ ਪੂਜ ਸ਼ਦਾਣੀ ਦਰਬਾਰ ਦੀ ਤਸਵੀਰ ਉਕਰੀ ਗਈ ਹੈ। ਤਸਵੀਰ ਦੇ ਆਲੇ-ਦੁਆਲੇ ਮਾਤਾ ਸਾਹਿਬ ਹਾਸੀ ਦੇਵੀ ਦਾ ਨਾਮ ਅਤੇ 200ਵੀਂ ਜਨਮ ਵਰ੍ਹੇਗੰਢ ਦੀ ਇਬਾਰਤ ਦਰਜ ਹੈ, ਜਦਕਿ ਤਸਵੀਰ ਦੇ ਸੱਜੇ ਅਤੇ ਖੱਬੇ ਪਾਸੇ ਸਾਲ ‘1826’ ਅਤੇ ‘2026’ ਲਿਖਿਆ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਪਾਕਿ ’ਚ ਮੌਲਾਨਾ ਫਜ਼ਲੁਰ ਰਹਿਮਾਨ ਦੀ ਪਾਰਟੀ ਵਲੋਂ ਦੇਸ਼-ਵਿਆਪੀ ਚੱਕਾ ਜਾਮ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇ ਭਾਰਤੀ ਜਥੇ ਦਾ ਨਿੱਘਾ ਸਵਾਗਤ
Ad Position 24