24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਬਰਸੀ ’ਤੇ ਵਿਸ਼ੇਸ਼ ਸਵਰਗੀ ਮਹਿੰਦਰ ਸਿੰਘ ਚੱਢਾ ਸੁਰਜੀਤ ਗੁਡਜ਼ ਕੈਰੀਅਰਜ਼ ਦੀ ਚੜ੍ਹਦੀ ਕਲਾ ਲਈ 50ਵਾਂ ਸਾਲਾਨਾ ਸਮਾਗਮ ਅੱਜ

ਜਲੰਧਰ-ਪਾਕਿਸਤਾਨ ਦੇ ਪਿੰਡ ਨਾਰੰਗ ਵਿਖੇ ਰਾਮ ਸਿੰਘ ਚੱਢਾ ਦੇ ਗ੍ਰਹਿ ਸੰਨ 1926 ’ਚ ਜਨਮੇ ਮਹਿੰਦਰ ਸਿੰਘ ਚੱਢਾ ਸ਼ਾਂਤ ਸੁਭਾਅ ਦੇ ਮਾਲਕ ਅਤੇ ਮਿੱਠ ਬੋਲੜੇ ਇਨਸਾਨ ਸਨ। ਉਜਾੜੇ ਤੋਂ ਬਾਅਦ ਜਲੰਧਰ ਆ ਵਸੇ ਮਹਿੰਦਰ ਸਿੰਘ ਚੱਢਾ ਨੇ ਮੱਛੀ ਮੰਡੀ ’ਚ ਇਕ ਟਰਾਂਸਪੋਰਟ ਬੁਕਿੰਗ ਏਜੰਸੀ ਖੋਲ੍ਹ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ।

Ad Position 21
No active advertisement
ਸਵਰਗਵਾਸੀ ਮਹਿੰਦਰ ਸਿੰਘ ਚੱਢਾ ਅਤੇ ਸੁਰਜੀਤ ਸਿੰਘ ਚੱਢਾ 25-11-2026
ਜਲੰਧਰ-ਪਾਕਿਸਤਾਨ ਦੇ ਪਿੰਡ ਨਾਰੰਗ ਵਿਖੇ ਰਾਮ ਸਿੰਘ ਚੱਢਾ ਦੇ ਗ੍ਰਹਿ ਸੰਨ 1926 ’ਚ ਜਨਮੇ ਮਹਿੰਦਰ ਸਿੰਘ ਚੱਢਾ ਸ਼ਾਂਤ ਸੁਭਾਅ ਦੇ ਮਾਲਕ ਅਤੇ ਮਿੱਠ ਬੋਲੜੇ ਇਨਸਾਨ ਸਨ। ਉਜਾੜੇ ਤੋਂ ਬਾਅਦ ਜਲੰਧਰ ਆ ਵਸੇ ਮਹਿੰਦਰ ਸਿੰਘ ਚੱਢਾ ਨੇ ਮੱਛੀ ਮੰਡੀ ’ਚ ਇਕ ਟਰਾਂਸਪੋਰਟ ਬੁਕਿੰਗ ਏਜੰਸੀ ਖੋਲ੍ਹ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ। 1977 ’ਚ ਉਨ੍ਹਾਂ ਆਪਣੇ ਪੁੱਤਰਾਂ, ਸੁਰਜੀਤ ਸਿੰਘ ਚੱਢਾ ਅਤੇ ਸਤਨਾਮ ਸਿੰਘ ਚੱਢਾ ਨਾਲ ਸੁਰਜੀਤ ਗੁੱਡਜ਼ ਕੈਰੀਅਰਜ਼ ਸ਼ੁਰੂ ਕੀਤਾ। ਇਮਾਨਦਾਰੀ ਅਤੇ ਸਖ਼ਤ ਮਿਹਨਤ ਨਾਲ ਉਹ ਬਹੁਤ ਜਲਦੀ ਇਕ ਸਫ਼ਲ ਕਾਰੋਬਾਰੀ ਬਣ ਗਏ। ਮਹਿੰਦਰ ਸਿੰਘ ਚੱਢਾ ਨੂੰ ਸਫ਼ਲ ਕਾਰੋਬਾਰੀ ਬਣਾਉਣ ’ਚ ਉਨ੍ਹਾਂ ਦੀ ਨਿਮਰਤਾ ਵਾਲੀ ਬੋਲ-ਬਾਣੀ ਅਤੇ ਧਾਰਮਿਕ ਸ਼ਖਸੀਅਤ ਦੀ ਅਹਿਮ ਭੂਮਿਕਾ ਸੀ। ਕੁਝ ਅਰਸਾ ਬਾਅਦ ਉਨ੍ਹਾਂ ਦਾ ਛੋਟਾ ਪੁੱਤਰ, ਹਰਮਿੰਦਰ ਸਿੰਘ ਚੱਢਾ ਆਪਣੀ ਪੜ੍ਹਾਈ ਪੂਰੀ ਕਰਕੇ ਪਿਤਾ ਨਾਲ ਕਾਰੋਬਾਰ ’ਚ ਸ਼ਾਮਲ ਹੋ ਗਿਆ। 1987 ’ਚ ਮਹਿੰਦਰ ਸਿੰਘ ਚੱਢਾ ਦੇ ਦਿਹਾਂਤ ਤੋਂ ਬਾਅਦ, ਤਿੰਨਾਂ ਭਰਾਵਾਂ ਨੇ ਆਪਸੀ ਇਤਫ਼ਾਕ ਅਤੇ ਆਪਣੀ ਮਾਂ ਪ੍ਰੀਤਮ ਕੌਰ ਚੱਢਾ ਦੀਅਂ ਅਸੀਸਾਂ ਨਾਲ ਕੰਪਨੀ ਦੇ ਕੰਮਕਾਜ ਨੂੰ ਜਾਰੀ ਰੱਖਿਆ। 2009 ’ਚ ਸੁਰਜੀਤ ਸਿੰਘ ਚੱਢਾ ਵੀ ਅਕਾਲ ਚਲਾਣਾ ਕਰ ਗਏ, ਜਿਸ ਤੋਂ ਬਾਅਦ ਉਨ੍ਹਾਂ ਦੇ ਪੋਤੇ, ਗੁਰਪ੍ਰੀਤ ਸਿੰਘ ਚੱਢਾ, ਤੇਜਮੀਤ ਸਿੰਘ ਚੱਢਾ, ਹਰਮੀਤ ਸਿੰਘ ਚੱਢਾ ਅਤੇ ਮਹਿੰਦਰਪ੍ਰੀਤ ਸਿੰਘ ਚੱਢਾ ਨੇ ਕੰਪਨੀ ਦਾ ਵਿਸਥਾਰ ਕਰਦੇ ਹੋਏ ਕਾਰੋਬਾਰ ਨੂੰ ਜੰਮੂ ਤੋਂ ਦਿੱਲੀ ਤੱਕ ਫੈਲਾਇਆ। ਮਾਤਾ ਪ੍ਰੀਤਮ ਕੌਰ ਚੱਢਾ ਦਾ ਵੀ 29 ਨਵੰਬਰ, 2021 ਨੂੰ ਅਕਾਲ ਚਲਾਣਾ ਹੋ ਗਿਆ। ਵਰਤਮਾਨ ’ਚ ਸਵਰਗੀ ਮਹਿੰਦਰ ਸਿੰਘ ਚੱਢਾ ਅਤੇ ਮਾਤਾ ਪ੍ਰੀਤਮ ਕੌਰ ਚੱਢਾ ਦੀਆਂ ਅਸੀਸਾਂ ਅਤੇ ਹਮੇਸ਼ਾਂ ਗੁਰੂ ਦੇ ਡਰ ਅਤੇ ਸ਼ਰਨ ’ਚ ਰਹਿਣ ਦੀਆਂ ਹਦਾਇਤਾਂ ਨਾਲ, ਉਨ੍ਹਾਂ ਦੇ ਪੁੱਤਰ ਸਤਨਾਮ ਸਿੰਘ ਚੱਢਾ ਅਤੇ ਹਰਮਿੰਦਰ ਸਿੰਘ ਚੱਢਾ ਕੰਪਨੀ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾ ਰਹੇ ਹਨ। ਸਵਰਗੀ ਮਹਿੰਦਰ ਸਿੰਘ ਚੱਢਾ ਅਤੇ ਸਵਰਗੀ ਮਾਤਾ ਪ੍ਰੀਤਮ ਕੌਰ ਚੱਢਾ ਦੇ ਸਮੁੱਚੇ ਪਰਿਵਾਰ ਵਲੋਂ ਉਨ੍ਹਾਂ ਦੀ ਯਾਦ ’ਚ ਹਰ ਸਾਲ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਜਾਂਦੇ ਹਨ, ਜੋ ਕਿ ਇਸ ਸਾਲ ਦੇ ਸਮਾਗਮ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਨ ਅਤੇ ਇਹ 25 ਨਵੰਬਰ, ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1.15 ਵਜੇ ਤੱਕ ਸੁਰਜੀਤ ਗੁੱਡਜ਼ ਕੈਰੀਅਰ, ਨੇੜੇ ਪਟੇਲ ਚੌਕ, ਜਲੰਧਰ ਵਿਖੇ ਕਰਵਾਇਆ ਜਾ ਰਹੇ ਹਨ। —ਪੇਸ਼ਕਸ਼ - ਐੱਮ.ਐੱਸ. ਲੋਹੀਆ
Ad Position 22
No active advertisement
ਪਿਛਲੀ ਖ਼ਬਰ ਭਾਜਪਾ-ਅਕਾਲੀ ਦਲ ਦਾ ਮੁੜ ਗੱਠਜੋੜ ਦਿਸ਼ਾਹੀਣ, ਤਰਕਹੀਣ ਤੇ ਪੂਰੀ ਤਰ੍ਹਾਂ ਮੌਕਾਪ੍ਰਸਤ ਸਿਆਸਤ ਦਾ ਪ੍ਰਤੀਕ-ਪਰਗਟ ਸਿੰਘ ਅਗਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਮਰੀਅਮ ਨਵਾਜ਼ ਵਲੋਂ ਵਧਾਈ
Ad Position 24