13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਪਾਕਿ ’ਚ ਨਹੀਂ ਮਨਾਇਆ ਗਿਆ ਸ਼ੇਰ-ਏ-ਪੰਜਾਬ ਦਾ ਜਨਮ ਦਿਹਾੜਾ

ਅੰਮ੍ਰਿਤਸਰ, 13 ਨਵੰਬਰ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਦਵਾਨਾਂ ’ਚ ਇਹ ਬਹਿਸ ਬਣੀ ਹੋਈ ਹੈ ਕਿ ਮਹਾਰਾਜਾ ਦਾ ਜਨਮ 2 ਨਵੰਬਰ 1780 ਨੂੰ ਲਹਿੰਦੇ ਪੰਜਾਬ ਦੇ ਸ਼ਹਿਰ ਗੁੱਜਰਾਂਵਾਲਾ ’ਚ ਹੋਇਆ ਜਾਂ 13 ਨਵੰਬਰ 1776 ਨੂੰ ਚੜ੍ਹਦੇ ਪੰਜਾਬ ਦੇ ਪਿੰਡ ਬਡਰੁੱਖਾ ’ਚ। ਜਿਸ ਦੇ ਚੱਲਦਿਆਂ ਲਹਿੰਦੇ ਪੰਜਾਬ ’ਚ ਵਿਰਾਸਤ ਨਾਲ ਸੰਬੰਧਿਤ ਵਿਭਾਗ ਜਾਂ ਹੋਰ ਜਥੇਬੰਦੀਆਂ ਵਲੋਂ ਇਸ ਵਾਰ ਸ਼ੇਰ-ਏ-ਪੰਜਾਬ ਦਾ ਜਨਮ ਦਿਹਾੜਾ ਨਾ ਤਾਂ 2 ਨਵੰਬਰ ਅਤੇ ਨਾ ਹੀ 13 ਨਵੰਬਰ ਨੂੰ ਮਨਾਇਆ ਜਾ ਸਕਿਆ।

Ad Position 21
No active advertisement
ਗੁੱਜਰਾਂਵਾਲਾ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਦੀ ਤਸਵੀਰ। ਤਸਵੀਰ ਰਾਹੀਂ : ਸੁਰਿੰਦਰ ਕੋਛੜ 14-11-2026
ਅੰਮ੍ਰਿਤਸਰ, 13 ਨਵੰਬਰ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਦਵਾਨਾਂ ’ਚ ਇਹ ਬਹਿਸ ਬਣੀ ਹੋਈ ਹੈ ਕਿ ਮਹਾਰਾਜਾ ਦਾ ਜਨਮ 2 ਨਵੰਬਰ 1780 ਨੂੰ ਲਹਿੰਦੇ ਪੰਜਾਬ ਦੇ ਸ਼ਹਿਰ ਗੁੱਜਰਾਂਵਾਲਾ ’ਚ ਹੋਇਆ ਜਾਂ 13 ਨਵੰਬਰ 1776 ਨੂੰ ਚੜ੍ਹਦੇ ਪੰਜਾਬ ਦੇ ਪਿੰਡ ਬਡਰੁੱਖਾ ’ਚ। ਜਿਸ ਦੇ ਚੱਲਦਿਆਂ ਲਹਿੰਦੇ ਪੰਜਾਬ ’ਚ ਵਿਰਾਸਤ ਨਾਲ ਸੰਬੰਧਿਤ ਵਿਭਾਗ ਜਾਂ ਹੋਰ ਜਥੇਬੰਦੀਆਂ ਵਲੋਂ ਇਸ ਵਾਰ ਸ਼ੇਰ-ਏ-ਪੰਜਾਬ ਦਾ ਜਨਮ ਦਿਹਾੜਾ ਨਾ ਤਾਂ 2 ਨਵੰਬਰ ਅਤੇ ਨਾ ਹੀ 13 ਨਵੰਬਰ ਨੂੰ ਮਨਾਇਆ ਜਾ ਸਕਿਆ। ਦੱਸਣਯੋਗ ਹੈ ਕਿ ਜ਼ਿਆਦਾਤਰ ਵਿਦਵਾਨਾਂ ਨੇ ਮਹਾਰਾਜਾ ਦੀ ਜਨਮ ਤਰੀਕ 2 ਨਵੰਬਰ 1776 ਲਿਖੀ ਹੈ। ਫੂਲ ਵੰਸ਼ ਦੇ ਬਜ਼ੁਰਗਾਂ ਦਾ ਦਾਅਵਾ ਰਿਹਾ ਹੈ ਕਿ ਮਹਾਰਾਜਾ ਦਾ ਜਨਮ ਉਨ੍ਹਾਂ ਦੇ ਨਾਨਕੇ ਘਰ ਬਡਰੁੱਖਾਂ ’ਚ ਹੋਇਆ ਸੀ ਅਤੇ ਉਸ ਸਮੇਂ ਦੀ ਰਵਾਇਤ ਅਨੁਸਾਰ ਘਰ ਦੇ ਪਹਿਲੇ ਬੱਚੇ ਦਾ ਜਨਮ ਉਸ ਦੇ ਨਾਨਕੇ ਘਰ ਹੁੰਦਾ ਸੀ। ਪਿਛਲੇ ਕੁੱਝ ਵਰ ਵਰ੍ਹਿਆਂ ਤੋਂ 2 ਤੇ 13 ਨਵੰਬਰ ਨੂੰ ਮਹਾਰਾਜਾ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਗੁੱਜਰਾਂਵਾਲਾ ਵਿਚਲੀ ਸ਼ੇਰ-ਏ-ਪੰਜਾਬ ਦੀ ਜੱਦੀ ਹਵੇਲੀ ਦੇ ਇਕ ਕਮਰੇ ਦੇ ਬਾਹਰ ਮੱਥੇ ’ਤੇ ਪੱਥਰ ਦੀ ਸਿਲ ’ਤੇ ਅੰਗਰੇਜ਼ੀ ਤੇ ਉਰਦੂ ’ਚ ਲਿਖਿਆ ਸਾਫ਼ ਪੜ੍ਹਿਆ ਜਾ ਸਕਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ-ਜਨਮ 2 ਨਵੰਬਰ 1780। ਇਹ ਸਿਲ ਸੰਨ 1891 ’ਚ ਗੁੱਜਰਾਂਵਾਲਾ ਦੇ ਡਿਪਟੀ ਕਮਿਸ਼ਨਰ ਮਿ. ਡੀ. ਸੀ. ਜੇ. ਉਬਸਟਨ ਨੇ ਗੁੱਜਰਾਂਵਾਲਾ ਦੇ ਨਾਮੀ ਸਰਦਾਰਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਿਸ਼ਤੇਦਾਰਾਂ ਦੀ ਨਿਸ਼ਾਨਦੇਹੀ ’ਤੇ ਲਗਵਾਈ ਸੀ।
Ad Position 22
No active advertisement
ਪਿਛਲੀ ਖ਼ਬਰ ਅਫ਼ਗਾਨਿਸਤਾਨ ’ਚ ਤਾਲਿਬਾਨ ਦੀਆਂ ਅਣਐਲਾਨੀਆਂ ਪਾਬੰਦੀਆਂ ਕਾਰਨ ਔਰਤਾਂ ਲਈ ਸਿਹਤ ਸੇਵਾਵਾਂ ਹੋਈਆਂ ਦੁੱਭਰ ਅਗਲੀ ਖ਼ਬਰ ਮਸਤੂਆਣਾ ਸਾਹਿਬ ਵਿਖੇ ਦੋ ਦਿਨਾ ਪੰਜਾਬ ਮਾਸਟਰਜ਼ ਅਥਲੈਟਿਕਸ ਮੀਟ 21 ਤੋਂ 500 ਦੇ ਕਰੀਬ ਖਿਡਾਰੀ ਕਰਨਗੇ ਸ਼ਮੂਲੀਅਤ
Ad Position 24