ਸੁਖਬੀਰ ਵਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਐਲਾਨ
ਚੰਡੀਗੜ੍ਹ, 13 ਨਵੰਬਰ (ਪ੍ਰੋ. ਅਵਤਾਰ ਸਿੰਘ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ।
ਚੰਡੀਗੜ੍ਹ, 13 ਨਵੰਬਰ (ਪ੍ਰੋ. ਅਵਤਾਰ ਸਿੰਘ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਨ੍ਹਾਂ ਬੀਬੀਆਂ ਨੂੰ ਵੱਖ-ਵੱਖ ਅਹੁਦਿਆਂ ਉੱਪਰ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ’ਚ ਬੀਬੀ ਕੰਚਨਪ੍ਰੀਤ ਕੌਰ ਤਰਨ ਤਾਰਨ, ਬੀਬੀ ਰਮਨਦੀਪ ਕੌਰ ਸ਼ੇਰੋਂ ਖਡੂਰ ਸਾਹਿਬ, ਪਰਮਜੀਤ ਕੌਰ ਵਿਰਕ ਸੰਗਰੂਰ, ਤਜਿੰਦਰ ਕੌਰ ਸੰਧੂ ਲੁਧਿਆਣਾ, ਕਸ਼ਮੀਰ ਕੌਰ ਗੁਰੂ ਹਰਸਹਾਏ, ਸ਼ਰਨਜੀਤ ਕੌਰ ਜੀਂਦੜ ਗੁਰਦਾਸਪੁਰ, ਕਿਰਨਦੀਪ ਕੌਰ ਕਾਦੀਆਂ ਲੁਧਿਆਣਾ, ਦਵਿੰਦਰ ਕੌਰ ਖ਼ਾਲਸਾ ਬਠਿੰਡਾ, ਪਾਲੋ ਕੌਰ ਮਲੋਟ, ਪ੍ਰੀਤਮ ਕੌਰ ਭਿਉਰਾ ਅਤੇ ਅਮਰਜੀਤ ਕੌਰ ਪੰਜਗਰਾਈਆਂ ਨੂੰ ਸੀਨੀਅਰ ਮੀਤ ਪ੍ਰਧਾਨ ਵਜੋਂ ਲਗਾਇਆ ਗਿਆ ਹੈ। ਮੀਤ ਪ੍ਰਧਾਨਾਂ ’ਚ ਰਜਿੰਦਰ ਕੌਰ ਬਠਿੰਡਾ, ਤੇਜ ਕੌਰ ਬਠਿੰਡਾ, ਬਲਜਿੰਦਰ ਕੌਰ ਕਪੂਰਥਲਾ, ਹਰਕਿਰਨਜੀਤ ਕੌਰ ਹੁਸ਼ਿਆਰਪੁਰ, ਪਵਨਦੀਪ ਕੌਰ ਗਿੱਲ ਲੁਧਿਆਣਾ, ਮਨੀਸ਼ਾ ਮਲਿਕ ਡੇਰਾਬਸੀ, ਸਤਵੰਤ ਕੌਰ ਜਲੰਧਰ, ਦਲਜੀਤ ਕੌਰ ਪਠਾਨਕੋਟ, ਹਰਜੀਤ ਕੌਰ ਸਾਬਕਾ ਐਮ.ਸੀ ਰੋਪੜ, ਬਲਜੀਤ ਕੌਰ ਰੋਪੜ, ਜਸਪ੍ਰੀਤ ਕੌਰ ਪਾਇਲ, ਕਰਮਦੀਪ ਕੌਰ ਢਿੱਲੋਂ ਅਬੋਹਰ, ਸ਼ੈਰੀ ਗੋਇਲ ਬਠਿੰਡਾ, ਹਰਮਨ ਸ਼ਰਮਾ ਬਠਿੰਡਾ, ਹਰਪ੍ਰੀਤ ਕੌਰ ਨਾਭਾ, ਜਸਵਿੰਦਰ ਕੌਰ ਜਲੰਧਰ ਆਦਿ ਨੂੰ ਨਿਯੁਕਤ ਕੀਤਾ ਗਿਆ ਹੈ। ਰਚਨਾ ਉਬਰਾਏ ਅਤੇ ਬਲਜਿੰਦਰ ਕੌਰ ਕਲਮਾਂ ਰੋਪੜ ਇਸਤਰੀ ਅਕਾਲੀ ਦਲ ਦੇ ਜਨਰਲ ਸਕੱਤਰ ਲਗਾਇਆ ਗਿਆ ਹੈ। ਸਕੱਤਰਾਂ ’ਚ ਤਰਸੇਮ ਕੌਰ ਫਿਲੌਰ, ਦਲਜੀਤ ਕੌਰ ਲਹਿਰਾਗਾਗਾ, ਡਾ. ਸੰਦੀਪ ਕੌਰ ਲਹਿਰਾ, ਡਿੰਪੀ ਬਠਿੰਡਾ, ਨੀਤੀ ਤਲਵਾੜ ਹੁਸ਼ਿਆਰਪੁਰ, ਦਲਜੀਤ ਕੌਰ ਬਡਵਾਲ ਫਗਵਾੜਾ, ਬਲਵਿੰਦਰ ਕੌਰ ਜਲੰਧਰ, ਗੁਰਪ੍ਰੀਤ ਕੌਰ ਮੂਸਾ ਮਾਨਸਾ, ਮੀਰਾ ਕਪੂਰਥਲਾ, ਰਜਨੀ ਕਪੂਰਥਲਾ, ਚਰਨਜੀਤ ਕੌਰ ਸ਼ਾਮਪੁਰਾ ਰੋਪੜ ਅਤੇ ਹਰਸਿਮਰਨਜੀਤ ਕੌਰ ਮੋਹਾਲੀ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ। ਜਥੇਬੰਦਕ ਸਕੱਤਰਾਂ ’ਚ ਦਲਜੀਤ ਕੌਰ ਰੋਪੜ, ਹਰਭਜਨ ਕੌਰ, ਹਰਬੰਸ ਕੌਰ ਪਪਰਾਲਾ ਅਤੇ ਗੁਰਦੇਵ ਕੌਰ ਰੋਪੜ ਅਤੇ ਸੰਯੁਕਤ ਸਕੱਤਰਾਂ ਵਿਚ ਸੰਤੋਸ਼ ਫ਼ਾਜ਼ਿਲਕਾ, ਕੰਵਲਜੀਤ ਕੌਰ ਬਾਮੁਵਾਲ ਭੁਲੱਥ, ਜਸਵੀਰ ਕੌਰ ਲੰਡੇ ਬਾਘਾਪੁਰਾਣਾ, ਜੋਗਿੰਦਰ ਕੌਰ ਸੁਜਾਨਪੁਰ, ਰੀਤਿਕਾ ਪਠਾਨਕੋਟ ਅਤੇ ਰਾਣੀ ਧਾਲੀਵਾਲ ਲੁਧਿਆਣਾ ਅਤੇ ਰਮਨਦੀਪ ਕੌਰ ਪਾਂਘਲੀਆ ਲੁਧਿਆਣਾ ਨੂੰ ਇਸਤਰੀ ਅਕਾਲੀ ਦਲ ਦੇ ਬੁਲਾਰੇ ਵਜੋਂ ਨਿਯੁਕਤ ਕੀਤਾ ਗਿਆ।