11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਦੀਵਾਲੀ ਦੀ ਰਾਤ ਪੰਜਾਬ ਦੇ ਲੋਕਾਂ ਨੇ ਕਰੀਬ 200 ਕਰੋੜ ਰੁਪਏ ਦੇ ਪਟਾਕੇ ਫੂਕੇ ਸੂਬੇ ’ਚ ਤਿਉਹਾਰਾਂ ਮੌਕੇ 200 ਕਰੋੜ ਰੁਪਏ ਤੋਂ ਵੀ ਵੱਧ ਦੀ ਵਿਕੀ ਮਠਿਆਈ

ਜਲੰਧਰ, 10 ਨਵੰਬਰ (ਜਤਿੰਦਰ ਪੰਮੀ)–ਦੀਵਾਲੀ ਦੇ ਤਿਉਹਾਰ ਤੇ ਵਿਸ਼ਵਕਰਮਾ ਦਿਵਸ ਦੀ ਖੁਸ਼ੀ ਵਿਚ ਪੰਜਾਬ ਦੇ ਲੋਕਾਂ ਨੇ ਦੋ ਦਿਨਾਂ ਅੰਦਰ ਹੀ 200 ਕਰੋੜ ਰੁਪਏ ਤੋਂ ਵੀ ਵੱਧ ਦੇ ਪਟਾਕਿਆਂ ਨੂੰ ਅੱਗ ਲਾ ਦਿੱਤੀ । ਬੇਸ਼ੱਕ ਇਸ ਨਾਲ ਪਟਾਕਾ ਕਾਰੋਬਾਰੀਆਂ ਨੂੰ ਵੱਡੇ ਪੱਧਰ ’ਤੇ ਕਮਾਈ ਹੋਈ ਪਰ ਬੇਤਹਾਸ਼ਾ ਪਟਾਕੇ ਚੱਲਣ ਨਾਲ ਸੂਬੇ ’ਚ ਪ੍ਰਦੂਸ਼ਣ ਦਾ ਪੱਧਰ ਏਨਾ ਜ਼ਿਆਦਾ ਹੋ ਗਿਆ ਕਿ ਲੋਕਾਂ ਨੂੰ ਸਾਹ ਲੈਣ ਵਿਚ ਵੀ ਦਿੱਕਤ ਮਹਿਸੂਸ ਹੋ ਰਹੀ ਹੈ ।

Ad Position 21
No active advertisement
ਦੀਵਾਲੀ ਮੌਕੇ ਜਲੰਧਰ ਸ਼ਹਿਰ ’ਚ ਪਟਾਕੇ ਚਲਾਉਣ ਦੌਰਾਨ ਉਠਦਾ ਹੋਇਆ ਜ਼ਹਿਰੀਲਾ ਧੂੰਆਂ। ਤਸਵੀਰ : ਮੁਨੀਸ਼ 11-11-2026

ਜਲੰਧਰ, 10 ਨਵੰਬਰ (ਜਤਿੰਦਰ ਪੰਮੀ)–ਦੀਵਾਲੀ ਦੇ ਤਿਉਹਾਰ ਤੇ ਵਿਸ਼ਵਕਰਮਾ ਦਿਵਸ ਦੀ ਖੁਸ਼ੀ ਵਿਚ ਪੰਜਾਬ ਦੇ ਲੋਕਾਂ ਨੇ ਦੋ ਦਿਨਾਂ ਅੰਦਰ ਹੀ 200 ਕਰੋੜ ਰੁਪਏ ਤੋਂ ਵੀ ਵੱਧ ਦੇ ਪਟਾਕਿਆਂ ਨੂੰ ਅੱਗ ਲਾ ਦਿੱਤੀ । ਬੇਸ਼ੱਕ ਇਸ ਨਾਲ ਪਟਾਕਾ ਕਾਰੋਬਾਰੀਆਂ ਨੂੰ ਵੱਡੇ ਪੱਧਰ ’ਤੇ ਕਮਾਈ ਹੋਈ ਪਰ ਬੇਤਹਾਸ਼ਾ ਪਟਾਕੇ ਚੱਲਣ ਨਾਲ ਸੂਬੇ ’ਚ ਪ੍ਰਦੂਸ਼ਣ ਦਾ ਪੱਧਰ ਏਨਾ ਜ਼ਿਆਦਾ ਹੋ ਗਿਆ ਕਿ ਲੋਕਾਂ ਨੂੰ ਸਾਹ ਲੈਣ ਵਿਚ ਵੀ ਦਿੱਕਤ ਮਹਿਸੂਸ ਹੋ ਰਹੀ ਹੈ । ਇਕ ਅੰਦਾਜ਼ੇ ਮੁਤਾਬਕ ਦੀਵਾਲੀ ਦੀਆਂ ਖੁਸ਼ੀਆਂ ਮਨਾਉਣ ਲਈ ਲੋਕਾਂ ਨੇ ਇਸ ਵਾਰ ਪਟਾਕਿਆਂ ਦੀ ਰਿਕਾਰਡਤੋੜ ਖਰੀਦ ਕੀਤੀ । ਹੋਲਸੇਲ ਕ੍ਰੈਕਰਜ਼ ਡੀਲਰ ਐਸੋਸੀਏਸ਼ਨ ਦੇ ਅੰਦਾਜ਼ੇ ਮੁਤਾਬਕ ਪੰਜਾਬ ਅੰਦਰ ਪਿੰਡਾਂ ਦੇ ਮੁਕਾਬਲੇ ਸ਼ਹਿਰੀ ਖੇਤਰਾਂ ਵਿਚ ਵਧੇਰੇ ਪਟਾਕੇ ਵਿਕੇ ਹਨ । ਦੱਸਿਆ ਜਾ ਰਿਹਾ ਹੈ ਕਿ ਸੂਬੇ ਦੇ ਪੰਜ ਮਹਾਨਗਰਾਂ ਅੰਦਰ ਲੋਕਾਂ ਵਲੋਂ ਸਭ ਤੋਂ ਵਧੇਰੇ ਪਟਾਕੇ ਖਰੀਦੇ ਗਏ ਹਨ । ਲੁਧਿਆਣਾ ਵਿਚ ਅੰਦਾਜ਼ਨ 40 ਤੋਂ 45 ਕਰੋੜ ਰੁਪਏ, ਜਲੰਧਰ ਵਿਚ 30 ਕਰੋੜ ਰੁਪਏ, ਅੰਮ੍ਰਿਤਸਰ ਵਿਚ 25 ਕਰੋੜ, ਪਟਿਆਲਾ ਵਿਚ 20 ਕਰੋੜ ਤੇ ਬਠਿੰਡਾ ਵਿਚ ਕਰੀਬ 15 ਕਰੋੜ ਰੁਪਏ ਦੀ ਕੀਮਤ ਦੇ ਪਟਾਕਿਆਂ ਦੀ ਵਿਕਰੀ ਹੋਈ। ਪੰਜਾਬ ਅੰਦਰ ਪਟਾਕਿਆਂ ਦਾ ਸਭ ਤੋਂ ਵਧੇਰੇ ਕਾਰੋਬਾਰ ਕੁਰਾਲੀ ਵਿਖੇ ਲਾਈ ਗਈ ਪਟਾਕਿਆਂ ਦੀ ਮਾਰਕੀਟ ਵਿਚ ਹੋਇਆ, ਜਿੱਥੇ 100 ਕਰੋੜ ਰੁਪਏ ਤੋਂ ਵੀ ਵੱਧ ਦੇ ਪਟਾਕੇ ਵਿਕੇ । ਦੱਸਣਯੋਗ ਹੈ ਕਿ ਕੁਰਾਲੀ ਦੀ ਇਸ ਪਟਾਕਾ ਮਾਰਕੀਟ ਤੋਂ ਚੰਡੀਗੜ੍ਹ, ਮੋਹਾਲੀ ਤੇ ਪੰਜਾਬ ਦੇ ਆਸ-ਪਾਸ ਦੇ ਖੇਤਰਾਂ ਤੋਂ ਪਟਾਕਿਆਂ ਦੇ ਸ਼ੌਕੀਨ ਪਟਾਕੇ ਖਰੀਦਣ ਲਈ ਪੁੱਜੇ । ਪੰਜਾਬ ਦੇ ਲੋਕ ਅੱਜ ਵੀ ਮਿੱਠਾ ਖਾਣ ਦੇ ਸ਼ੌਕੀਨ ਹਨ, ਇਹ ਅੰਦਾਜ਼ਾ ਇਸ ਗੱਲ ਤੋਂ ਭਲੀ-ਭਾਂਤ ਲਾਇਆ ਜਾ ਸਕਦਾ ਹੈ ਕਿ ਸੂਬੇ ਅੰਦਰ ਲੋਕਾਂ ਨੇ 230 ਕਰੋੜ ਰੁਪਏ ਤੋਂ ਵੀ ਵਧੇਰੇ ਦੀ ਮਠਿਆਈ ਦੀ ਖਰੀਦੋ-ਫਰੋਖਤ ਕੀਤੀ । ਇਕ ਅੰਦਾਜ਼ੇ ਮੁਤਾਬਕ ਮਹਾਨਗਰ ਲੁਧਿਆਣਾ ਵਿਚ ਦੀਵਾਲੀ ਦੀ ਤਿਉਹਾਰ ਮੌਕੇ ਮਠਿਆਈ ਤਿਆਰ ਕਰਨ ਲਈ ਹਲਵਾਈਆਂ ਵਲੋਂ 3000 ਕੁਇੰਟਲ ਦੇ ਕਰੀਬ ਚੀਨੀ ਖਰੀਦੀ ਗਈ ਸੀ । ਜੇਕਰ ਲੁਧਿਆਣਾ, ਅੰਮ੍ਰਿਤਸਰ ਤੇ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਉਥੇ ਵੀ ਵੱਡੇ ਪੱਧਰ ’ਤੇ ਮਠਿਆਈਆਂ ਤਿਆਰ ਕਰਨ ਲਈ ਕੁਇੰਟਲਾਂ ਦੇ ਹਿਸਾਬ ਨਾਲ ਚੀਨੀ ਦੀ ਵਰਤੋਂ ਕੀਤੀ ਗਈ।

Ad Position 22
No active advertisement
ਪਿਛਲੀ ਖ਼ਬਰ ਐਂਟੀ ਟੈਂਕ ਮਿਜ਼ਾਈਲ ਲਾਂਚਰ ਸਣੇ 2 ਵਿਦੇਸ਼ੀ ਪਿਸਤੌਲ, 7.9 ਕਿੱਲੋ ਹੈਰੋਇਨ, 5 ਕਿੱਲੋ ਅਫ਼ੀਮ ਤੇ 2.3 ਕਿੱਲੋ ਆਈਸ ਡਰਗ ਦੀ... ਅਗਲੀ ਖ਼ਬਰ ਪਰਮਿੰਦਰ ਸਿੰਘ ਗੋਲਡੀ ਦੇ ਹਲਕਾ ਇੰਚਾਰਜ ਲੱਗਣ ਤੋਂ ਬਾਅਦ ਵਿਧਾਇਕਾ ਅਨਮੋਲ ਗਗਨ ਮਾਨ ਵਲੋਂ ਪਾਈ ਪੋਸਟ ਨੇ ਛੇੜੀ ਨਵੀਂ ਚਰਚ...
Ad Position 24