ਛਾਤੀ ਦੇ ਨੇੜੇ ਪਟਾਕਾ ਚੱਲਣ ਕਾਰਨ ਨੌਜਵਾਨ ਦੀ ਮੌਤ
ਨੂਰਪੁਰ ਬੇਦੀ, 10 ਨਵੰਬਰ (ਹਰਦੀਪ ਸਿੰਘ ਢੀਂਡਸਾ)-ਦੀਵਾਲੀ ਦੇ ਤਿਉਹਾਰ ਤੋਂ ਅਗਲੇ ਦਿਨ ਨਜ਼ਦੀਕੀ ਪਿੰਡ ਸੈਣੀਮਾਜਰਾ ਵਿਖੇ ਪਟਾਕੇ ਚਲਾਉਂਦੇ ਸਮੇਂ ਵਾਪਰੇ ਇਕ ਦਰਦਨਾਕ ਹਾਦਸੇ ਵਿਚ 38 ਸਾਲਾ ਨੌਜਵਾਨ ਦੀ ਮੌਤ ਹੋ ਗਈ । ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ ਸਾਢੇ 10 ਵਜੇ ਅਨੁਪਮ ਦਿਆਲ ਉਰਫ਼ ਨਿੱਪੀ ਪੁੱਤਰ ਪੀ.
ਨੂਰਪੁਰ ਬੇਦੀ, 10 ਨਵੰਬਰ (ਹਰਦੀਪ ਸਿੰਘ ਢੀਂਡਸਾ)-ਦੀਵਾਲੀ ਦੇ ਤਿਉਹਾਰ ਤੋਂ ਅਗਲੇ ਦਿਨ ਨਜ਼ਦੀਕੀ ਪਿੰਡ ਸੈਣੀਮਾਜਰਾ ਵਿਖੇ ਪਟਾਕੇ ਚਲਾਉਂਦੇ ਸਮੇਂ ਵਾਪਰੇ ਇਕ ਦਰਦਨਾਕ ਹਾਦਸੇ ਵਿਚ 38 ਸਾਲਾ ਨੌਜਵਾਨ ਦੀ ਮੌਤ ਹੋ ਗਈ । ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ ਸਾਢੇ 10 ਵਜੇ ਅਨੁਪਮ ਦਿਆਲ ਉਰਫ਼ ਨਿੱਪੀ ਪੁੱਤਰ ਪੀ.ਟੀ. ਮਾਸਟਰ ਦਰਸ਼ਨ ਕੁਮਾਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਘਰ ਵਿਚ ਪਟਾਕੇ ਚਲਾ ਰਿਹਾ ਸੀ । ਇਸ ਦੌਰਾਨ ਇਕ ਪਟਾਕਾ ਕੁੱਝ ਸਮੇਂ ਲਈ ਨਾ ਚੱਲਣ ’ਤੇ ਜਦੋਂ ਨੌਜਵਾਨ ਨਿੱਪੀ ਉਸਨੂੰ ਦੇਖਣ ਲਈ ਅੱਗੇ ਵਧਿਆ ਤਾਂ ਅਚਾਨਕ ਪਟਾਕਾ ਉਸ ਦੀ ਛਾਤੀ ਨਾਲ ਟਕਰਾਉਣ ਉਪਰੰਤ ਜ਼ੋਰਦਾਰ ਧਮਾਕੇ ਨਾਲ ਫੱਟ ਗਿਆ । ਇਸ ਹਾਦਸੇ ਕਾਰਨ ਮੌਕੇ ’ਤੇ ਹਫੜਾ-ਦਫੜੀ ਮੱਚ ਗਈ । ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਦੇ ਲੋਕਾਂ ਵਲੋਂ ਤੁਰੰਤ ਉਸ ਨੂੰ ਸਥਾਨਕ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ, ਪਰ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਮ੍ਰਿਤਕ ਨੌਜਵਾਨ ਖੇਤੀਬਾੜੀ ਦੇ ਕੰਮ ਦੇ ਨਾਲ-ਨਾਲ ਇਕ ਹੋਟਲ ਵੀ ਚਲਾਉਂਦਾ ਸੀ । ਉਹ ਆਪਣੇ ਪਿੱਛੇ ਪਤਨੀ, ਬਜ਼ੁਰਗ ਮਾਤਾ-ਪਿਤਾ ਤੇ ਪੰਜ ਸਾਲਾ ਮਾਸੂਮ ਪੁੱਤਰ ਛੱਡ ਗਿਆ ਹੈ ।