05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਸਾਥੀਆਂ ਵਲੋਂ ਅਕਾਲੀ ਦਲ ਪੁਨਰ ਸੁਰਜੀਤ ਤੋਂ ਅਸਤੀਫ਼ਾ

ਪਟਿਆਲਾ, 5 ਨਵੰਬਰ (ਅ. ਸ.

Ad Position 21
No active advertisement
ਅਜੀਤ ਡੈਸਕ 06-11-2026
ਪਟਿਆਲਾ, 5 ਨਵੰਬਰ (ਅ. ਸ. ਆਹਲੂਵਾਲੀਆ)-ਪੰਜਾਬ ਦੀ ਰਾਜਨੀਤੀ ’ਚ ਉਸ ਸਮੇਂ ਵੱਡੀ ਹਲਚਲ ਦੇਖਣ ਨੂੰ ਮਿਲੀ ਜਦੋਂ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਛੱਡਣ ਦੇ ਫੈਸਲੇ ਨੂੰ ਤਾਇਦ ਕਰਦਿਆਂ ਹਲਕਾ ਸਨੌਰ ਅਕਾਲੀ ਦਲ ਪੁਨਰ ਸੁਰਜੀਤ ਦੇ ਸਮੁੱਚੇ ਅਹੁਦੇਦਾਰਾਂ ਨੇ ਸਾ. ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਛੱਡਣ ਦਾ ਐਲਾਨ ਕਰ ਦਿੱਤਾ। ਅਹੁਦੇਦਾਰਾਂ ਸਮੇਤ ਸੈਂਕੜੇ ਦੀ ਗਿਣਤੀ ਵਿਚ ਪਹੁੰਚੇ ਟਕਸਾਲੀ ਜਥੇਦਾਰਾਂ ਅਤੇ ਪ੍ਰਮੁੱਖ ਆਗੂਆਂ ਨੇ ਸ: ਪ੍ਰੇਮ ਸਿੰਘ ਚੰਦੂਮਾਜਰਾ ਦੇ ਫੈਸਲੇ ਨੂੰ ਸਹੀ ਠਹਿਰਾਇਆ ਅਤੇ ਐਲਾਨ ਕੀਤਾ ਕਿ ਉਹ ਜਿਹੜਾ ਵੀ ਅਗਲਾ ਫੈਸਲਾ ਲੈਣਗੇ, ਹਲਕਾ ਸਨੌਰ ਦੇ ਸਮੁੱਚੇ ਜਥੇਦਾਰ ਅਤੇ ਪ੍ਰਮੁੱਖ ਆਗੂ ਉਸ ਨਾਲ ਸਹਿਮਤ ਹੋਣਗੇ। ਇਹ ਐਲਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਹੀ। ਉਨ੍ਹਾਂ ਕਿਹਾ ਅੱਜ ਪੰਥ ਅਤੇ ਪੰਜਾਬ ਜਿਨ੍ਹਾਂ ਹਾਲਾਤਾਂ ਵਿਚ ਹੈ, ਉਨ੍ਹਾਂ ਵਿਚ ਸਮੁੱਚੇ ਪੰਥ ਅਤੇ ਪੰਜਾਬ ਨੂੰ ਇਕ ਝੰਡੇ ਹੇਠ ਇਕੱਠੇ ਹੋਣ ਦੀ ਜ਼ਰੂਰਤ ਹੈ। ਇਸ ਸੰਬੰਧੀ ਜਿਹੜੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਏਕਤਾ ਦੀ ਅਪੀਲ ਕੀਤੀ ਸੀ, ਉਸ ਅਪੀਲ ’ਤੇ ਗਿਆਨੀ ਹਰਪ੍ਰੀਤ ਸਿੰਘ ਦਾ ਪ੍ਰਤੀਕਰਮ ਇਹ ਦਰਸਾਉਂਦਾ ਸੀ ਕਿ ਇਸ ਸੰਬੰਧੀ ਪ੍ਰੋ. ਚੰਦੂਮਾਜਰਾ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਨਜ਼ਰੀਏ ਅਤੇ ਸੋਚ ਵਿਚ ਕਾਫੀ ਵੱਖਰੇਵਾਂ ਹੈ।
Ad Position 22
No active advertisement
ਪਿਛਲੀ ਖ਼ਬਰ ਖਾਦ ਕੰਪਨੀਆਂ ਵਲੋਂ ਖਾਦ ਦੀ ਕੀਮਤ ’ਚ 500 ਰੁਪਏ ਪ੍ਰਤੀ ਕੁਇੰਟਲ ਦਾ ਕੀਤਾ ਵਾਧਾ ਮਨਜ਼ੂਰ ਨਹੀਂ-ਲੱਖੋਵਾਲ ਅਗਲੀ ਖ਼ਬਰ ਦਲਜੀਤ ਸਿੰਘ ਦਾ ਪਿੰਡ ਭੰਮੇ ਕਲਾਂ ਵਿਖੇ 9ਵੇਂ ਦਿਨ ਹੋਇਆ ਸਸਕਾਰ ਭੈਣ ਨੇ ਦਿੱਤਾ ਅਰਥੀ ਨੂੰ ਮੋਢਾ, ਪਿਤਾ ਤੇ ਪੁੱਤਰ ਨੇ...
Ad Position 24