03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਖਡੂਰ ਸਾਹਿਬ ਵਿਖੇ ਨੌਜਵਾਨ ਦਾ ਦਿਨ ਦਿਹਾੜੇ ਕਿਰਚ ਮਾਰ ਕੇ ਕਤਲ ਅਜੇ ਪੰਦਰਾਂ ਦਿਨ ਪਹਿਲਾਂ ਘਰ ’ਚ ਪੁੱਤਰ ਪੈਦਾ ਹੋਣ ਨਾਲ ਆਈਆਂ ਖੁਸ਼ੀਆਂ ਮਾਤਮ ’ਚ ਬਦਲੀਆਂ

ਖਡੂਰ ਸਾਹਿਬ, 2 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਪੰਦਰਾਂ ਦਿਨ ਪਹਿਲਾਂ ਘਰ ਵਿਚ ਪੁੱਤਰ ਪੈਦਾ ਹੋਣ ਕਾਰਨ ਆਈਆਂ ਖੁਸ਼ੀਆਂ ਉਸ ਵੇਲੇ ਮਾਤਮ ਵਿਚ ਬਦਲ ਗਈਆਂ, ਜਦੋਂ ਨੰਨੇ ਮੁੰਨੇ ਪੁੱਤਰ ਦੇ ਪਿਤਾ ਸੁਖਕੀਰਤ ਸਿੰਘ (21) ਪੁੱਤਰ ਤੇਜਿੰਦਰ ਸਿੰਘ ਪੱਤੀ ਗੁਰਮੁਖਾਂ ਦੀ ਵਾਸੀ ਖਡੂਰ ਸਾਹਿਬ ਦਾ ਕੁਝ ਨੌਜਵਾਨਾਂ ਵਲੋਂ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਡੀ.

Ad Position 21
No active advertisement
ਮ੍ਰਿਤਕ ਸੁਖਕੀਰਤ ਸਿੰਘ ਦੀ ਪੁਰਾਣੀ ਤਸਵੀਰ। 03-11-2026
ਖਡੂਰ ਸਾਹਿਬ, 2 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਪੰਦਰਾਂ ਦਿਨ ਪਹਿਲਾਂ ਘਰ ਵਿਚ ਪੁੱਤਰ ਪੈਦਾ ਹੋਣ ਕਾਰਨ ਆਈਆਂ ਖੁਸ਼ੀਆਂ ਉਸ ਵੇਲੇ ਮਾਤਮ ਵਿਚ ਬਦਲ ਗਈਆਂ, ਜਦੋਂ ਨੰਨੇ ਮੁੰਨੇ ਪੁੱਤਰ ਦੇ ਪਿਤਾ ਸੁਖਕੀਰਤ ਸਿੰਘ (21) ਪੁੱਤਰ ਤੇਜਿੰਦਰ ਸਿੰਘ ਪੱਤੀ ਗੁਰਮੁਖਾਂ ਦੀ ਵਾਸੀ ਖਡੂਰ ਸਾਹਿਬ ਦਾ ਕੁਝ ਨੌਜਵਾਨਾਂ ਵਲੋਂ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਡੀ.ਐਸ.ਪੀ. ਹਰਿੰਦਰ ਸਿੰਘ ਨੇ ਪਰਿਵਾਰ ਵਲੋਂ ਦਿੱਤੇ ਬਿਆਨਾਂ ਦੇ ਅਧਾਰ ’ਤੇ ਦੱਸਿਆ ਕਿ ਪੁਲਿਸ ਥਾਣਾ ਗੋਇੰਦਵਾਲ ਸਾਹਿਬ ਅਧੀਨ ਇਤਿਹਾਸਕ ਨਗਰ ਖਡੂਰ ਸਾਹਿਬ ਵਿਖੇ ਕੁਝ ਨੌਜਵਾਨਾਂ ਦਾ ਸੁਖਕੀਰਤ ਸਿੰਘ ਨਾਲ ਝਗੜਾ ਹੋਇਆ ਅਤੇ ਉਕਤ ਨੌਜਵਾਨ ਨੇ ਕਿਰਚ ਮਾਰ ਕੇ ਸੁਖਕੀਰਤ ਸਿੰਘ ਨੂੰ ਨਜ਼ਦੀਕ ਗੰਦੇ ਨਾਲੇ ਵਿਚ ਸੁੱਟ ਦਿੱਤਾ ਅਤੇ ਜਦੋਂ ਉਕਤ ਨੌਜਵਾਨ ਨੂੰ ਸਬ ਡਵੀਜਨਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਚਾਰ ਵਿਅਕਤੀਆਂ ਉਪਰ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਜਾਰੀ ਹੈ, ਜਦੋਂ ਕਿ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਇਸ ਮੌਕੇ ਮ੍ਰਿਤਕ ਦੇ ਪਿਤਾ ਤੇਜਿੰਦਰ ਸਿੰਘ ਨੇ ਇਨਸਾਫ਼ ਦੀ ਮੰਗ ਕੀਤੀ ਹੈ, ਜਦੋਂਕਿ ਮ੍ਰਿਤਕ ਦੀ ਪਤਨੀ ਅਤੇ ਮਾਂ ਪਿਓ ਦਾ ਰੋ ਰੋ ਕਿ ਬੁਰਾ ਹਾਲ ਹੋ ਰਿਹਾ ਸੀ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਸ਼੍ਰੋਮਣੀ ਅਕਾਲੀ ਦਲ (ਬ) ਨੂੰ 2027 ਦੀਆਂ ਚੋਣਾਂ ’ਚ ਸਮਰਥਨ ਦੇਣ ਦਾ ਐਲਾਨ ਅਗਲੀ ਖ਼ਬਰ ਈ . ਡੀ . ਵਲੋਂ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਰਿਹਾਇਸ਼ ’ ਤੇ ਛਾਪੇਮਾਰੀ ਸਵੇਰੇ 5 ਵਜੇ ਟੀਮ ਪਹੁੰਚੀ, ਜਾਂਚ ਮੁਹਿੰ...
Ad Position 24