29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਕੁੱਲੂ ਮੇਲੇ ਤੋਂ ਵਾਪਸ ਆ ਰਹੀ ਸਾਊਂਡ ਵਾਲੀ ਬੱਸ ਹਾਦਸਾ ਗ੍ਰਸਤ, ਚਾਲਕ ਸਮੇਤ ਚਾਰ ਦੀ ਮੌਤ

ਕੀਰਤਪੁਰ ਸਾਹਿਬ, 28 ਅਕਤੂਬਰ (ਬੀਰ ਅੰਮ੍ਰਿਤਪਾਲ ਸਿੰਘ ਸੰਨੀ)-ਅੱਜ ਸਵੇਰੇ ਰਾਸ਼ਟਰੀ ਮਾਰਗ ਨੰਬਰ 21 (205) ਤੇ ਪੰਜਾਬ - ਹਿਮਾਚਲ ਪ੍ਰਦੇਸ਼ ਦੀ ਸੀਮਾ ਨਜ਼ਦੀਕ ਪਿੰਡ ਦੈਹਣੀ ਵਿਖੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ । ਜਾਣਕਾਰੀ ਅਨੁਸਾਰ ਕੁੱਲੂ ਵਿਖੇ ਮਨਾਏ ਗਏ ਦੁਸਹਿਰੇ ਮੇਲੇ ਲਈ ਪੰਜਾਬ ਸਾਊਂਡ ਰੂਪਨਗਰ ਵਾਲਿਆਂ ਦੀ ਸਾਊਂਡ ਬੱਸ ਕਲਾਕਾਰ ਨਾਲ ਕੁੱਲੂ ਗਈ ਹੋਈ ਸੀ ।

Ad Position 21
No active advertisement
ਅਜੀਤ ਡੈਸਕ 29-10-2026
ਕੀਰਤਪੁਰ ਸਾਹਿਬ, 28 ਅਕਤੂਬਰ (ਬੀਰ ਅੰਮ੍ਰਿਤਪਾਲ ਸਿੰਘ ਸੰਨੀ)-ਅੱਜ ਸਵੇਰੇ ਰਾਸ਼ਟਰੀ ਮਾਰਗ ਨੰਬਰ 21 (205) ਤੇ ਪੰਜਾਬ - ਹਿਮਾਚਲ ਪ੍ਰਦੇਸ਼ ਦੀ ਸੀਮਾ ਨਜ਼ਦੀਕ ਪਿੰਡ ਦੈਹਣੀ ਵਿਖੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ । ਜਾਣਕਾਰੀ ਅਨੁਸਾਰ ਕੁੱਲੂ ਵਿਖੇ ਮਨਾਏ ਗਏ ਦੁਸਹਿਰੇ ਮੇਲੇ ਲਈ ਪੰਜਾਬ ਸਾਊਂਡ ਰੂਪਨਗਰ ਵਾਲਿਆਂ ਦੀ ਸਾਊਂਡ ਬੱਸ ਕਲਾਕਾਰ ਨਾਲ ਕੁੱਲੂ ਗਈ ਹੋਈ ਸੀ । ਅੱਜ ਸਵੇਰੇ ਜਦੋਂ ਇਹ ਬੱਸ ਕੁੱਲੂ ਤੋਂ ਵਾਪਸ ਰੂਪਨਗਰ ਜਾ ਰਹੀ ਸੀ ਤਾਂ ਸਵੇਰੇ ਕਰੀਬ 6:15 ਵਜੇ ਸੰਤੁਲਨ ਵਿਗੜਨ ਕਾਰਨ ਬੱਸ ਡੂੰਗੀ ਖੱਡ ਵਿਚ ਡਿੱਗ ਗਈ। ਇਸ ਦੌਰਾਨ ਬੱਸ ਦੇ ਚਾਲਕ ਬਿਕਰਮ ਸਿੰਘ (36) ਪੁੱਤਰ ਹਰਭਜਨ ਸਿੰਘ ਵਾਸੀ ਬੜੀ ਹਵੇਲੀ ਰੂਪਨਗਰ ਸਮੇਤ ਆਸ਼ੂ ਕੁਮਾਰ (33) ਪੁੱਤਰ ਜਸਵੀਰ ਸਿੰਘ ਵਾਸੀ ਛਪਾਰ ਜ਼ਿਲ੍ਹਾ ਲੁਧਿਆਣਾ, ਕਿਸ਼ਨ ਕੁਮਾਰ ਪੁੱਤਰ ਭਾਰਤ ਪਾਸਵਾਨ (20) ਵਾਸੀ ਅਹਿਮਦਗੜ੍ਹ ਮੰਡੀ ਮਲੇਰਕੋਟਲਾ ਅਤੇ ਸੁਖਦੇਵ ਰਾਮ ਪੁੱਤਰ ਹਰਦੁਆਰੀ (27) ਵਾਸੀ ਪਿੰਡ ਗੜਾ ਤਹਿਸੀਲ ਫਿਲੌਰ ਜਿਲਾ ਜਲੰਧਰ ਦੀ ਮੌਕੇ ਤੇ ਹੀ ਮੌਤ ਹੋ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਏ.ਐਸ.ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 6:30 ਵਜੇ ਦੇ ਕਰੀਬ ਵਾਪਰਿਆ। ਘਟਨਾ ਦੀ ਸੂਚਨਾ ਮਿਲਦਿਆਂ ਤੁਰੰਤ ਪੁਲਿਸ ਮੌਕੇ ਤੇ ਪਹੁੰਚ ਗਈ। ਬੱਸ ਦੇ ਡੂੰਘੀ ਖੱਡ ਵਿਚ ਡਿੱਗਣ ਕਾਰਨ ਹਾਈਡਰਾ ਮਸ਼ੀਨ ਦੀ ਮਦਦ ਨਾਲ ਬਸ ਚਾਲਕ ਤੇ ਇਸਦੇ ਸਾਥੀਆਂ ਨੂੰ ਬੜੀ ਮੁਸ਼ੱਕਤ ਕਰਕੇ ਬਾਹਰ ਕੱਢਿਆ ਗਿਆ, ਜਿਨ੍ਹਾਂ ਦੀ ਮੌਤ ਹੋ ਚੁੱਕੀ ਸੀ । ਏ.ਐਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ। ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਤਹਿਰਾਨ ਸੁਰੱਖਿਆ ਬੈਠਕ ਦੌਰਾਨ ਈਰਾਨ, ਪਾਕਿ, ਸਾਊਦੀ ਅਰਬ ਤੇ ਤੁਰਕੀ ਵਿਚਾਲੇ ਗੱਲਬਾਤ ਜਾਰੀ ਰੱਖਣ ’ਤੇ ਬਣੀ ਸਹਿਮਤੀ ਅਗਲੀ ਖ਼ਬਰ ਭਾਈ ਮੋਹਕਮ ਸਿੰਘ (ਦਮਦਮੀ ਟਕਸਾਲ) ਦੇ ਮਾਤਾ ਜੀ ਨਮਿਤ ਸ਼ਰਧਾਂਜਲੀ ਸਮਾਗਮ ’ਚ ਸ਼ਾਮਿਲ ਹੋਈਆਂ ਅਹਿਮ ਪੰਥਕ ਸ਼ਖ਼ਸੀਅਤਾਂ
Ad Position 24