ਰਾਸ਼ਟਰੀ ਨੀਤੀਆਂ ਲਈ ਅੱਤਵਾਦ ਦੀ ਵਰਤੋਂ ਕਿਸੇ ਵੀ ਹਾਲ ’ਚ ਪ੍ਰਵਾਨ ਯੋਗ ਨਹੀਂ-ਵਿਦੇਸ਼ ਮੰਤਰੀ
ਨਵੀਂ ਦਿੱਲੀ, 25 ਅਕਤੂਬਰ (ਉਪਮਾ ਡਾਗਾ ਪਾਰਥ)-ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਅੱਤਵਾਦ ਨੂੰ ਸ਼ਾਂਤੀ ਲਈ ਗੰਭੀਰ ਖ਼ਤਰਾ ਦੱਸਦਿਆਂ ਕਿਹਾ ਕਿ ਅੱਤਵਾਦ ਨੂੰ ਨਾ ਤਾਂ ਸਹੀ ਠਹਿਰਾੲਆ ਜਾ ਸਕਦਾ ਹੈ ਅਤੇ ਨਾ ਹੀ ਇਸ ਦੇ ਲਈ ਕੋਈ ਤਰਕ ਦਿੱਤਾ ਜਾ ਸਕਦਾ ਹੈ।
ਨਵੀਂ ਦਿੱਲੀ, 25 ਅਕਤੂਬਰ (ਉਪਮਾ ਡਾਗਾ ਪਾਰਥ)-ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਅੱਤਵਾਦ ਨੂੰ ਸ਼ਾਂਤੀ ਲਈ ਗੰਭੀਰ ਖ਼ਤਰਾ ਦੱਸਦਿਆਂ ਕਿਹਾ ਕਿ ਅੱਤਵਾਦ ਨੂੰ ਨਾ ਤਾਂ ਸਹੀ ਠਹਿਰਾੲਆ ਜਾ ਸਕਦਾ ਹੈ ਅਤੇ ਨਾ ਹੀ ਇਸ ਦੇ ਲਈ ਕੋਈ ਤਰਕ ਦਿੱਤਾ ਜਾ ਸਕਦਾ ਹੈ। ਵਿਦੇਸ਼ ਮੰਤਰੀ ਨੇ ਉਕਤ ਬਿਆਨ ‘ਚਿੰਨਮਯ ਅੰਮ੍ਰਿਤ ਮਹੋਤਸਵ ਆਲਮੀ ਸੰਮੇਲਨ ’ ਨੂੰ ਸੰਬੋਧਨ ਕਰਦਿਆਂ ਦਿੱਤਾ। ਵਿਦੇਸ਼ ਮੰਤਰੀ ਨੇ ਯੂਕਰੇਨ ਅਤੇ ਪੱਛਮੀ ਏਸ਼ੀਆ ’ਚ ਜਾਰੀ ਜੰਗ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੰਗ ਕਿਤੇ ਵੀ ਹੋਵੇ, ਇਸ ਦਾ ਅਸਰ ਪੂਰੀ ਦੁਨੀਆ ’ਤੇ ਪੈਂਦਾ ਹੈ। ਜੰਗ ਦੇ ਕਾਰਨ ਪੂਰੀ ਦੁਨੀਆ ਦੀ ਅਰਥਵਿਵਸਥਾ ਲੜਖੜਾਉਣ ਲੱਗਦੀ ਹੈ ਅਜਿਹੇ ’ਚ ਮੂਕ ਦਰਸ਼ਕ ਭਾਵ ਚੁੱਪ ਕਰ ਕੇ ਨਹੀਂ ਬੈਠਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸੰਘਰਸ਼ ਨੂੰ ਰੋਕਣ ਲਈ ਗੱਲਬਾਤ ਅਤੇ ਕੂਟਨੀਤੀ ਹੀ ਰਸਤਾ ਹੋ ਸਕਦੀ ਹੈ ਭਾਵੇਂ ਉਹ ਰੂਸ ਅਤੇ ਯੂਕਰੇਨ ਦੀ ਜੰਗ ਹੋਵੇ ਜਾਂ ਫਿਰ ਅਮਰੀਕਾ ਅਤੇ ਈਰਾਨ ਦੀ।