23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਹਾਦਸੇ ਰੋਕਣ ਲਈ ਕਈ ਥਾਵਾਂ ’ਤੇ ਬਿਨਾਂ ਤੇਲ ਵਾਲੇ ਲੱਗਿਆ ਕਰਨਗੇ ਟਰਾਂਸਫਾਰਮਰ ਸੁਰੱਖਿਆ ਪੱਖੋਂ ਕਾਫੀ ਸੁਰੱਖਿਅਤ ਮੰਨੇ ਜਾਂਦੇ ਹਨ ਇਹ ਟਰਾਂਸਫਾਰਮਰ

ਜਲੰਧਰ, 23 ਅਕਤੂਬਰ (ਸ਼ਿਵ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਨੇ ਸੂਬੇ ਵਿਚ ਬਿਜਲੀ ਸੁਰੱਖਿਆ ਅਤੇ ਖਪਤਕਾਰਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਟਰਾਂਸਫਾਰਮਰ ਲਗਾਉਣ ਸਬੰਧੀ ਨਿਯਮਾਂ ’ਚ ਅਹਿਮ ਤਬਦੀਲੀ ਕੀਤੀ ਹੈ। ਨਵੇਂ ਹੁਕਮਾਂ ਅਨੁਸਾਰ ਹੁਣ ਨਵੀਆਂ ਰਿਹਾਇਸ਼ੀ ਕਾਲੋਨੀਆਂ, ਰਿਹਾਇਸ਼ੀ ਇਮਾਰਤਾਂ ਅਤੇ ਵਪਾਰਕ ਇਮਾਰਤਾਂ ਦੇ ਅੰਦਰ ਸਿਰਫ਼ ਡਰਾਈ ਟਾਈਪ (ਬਿਨਾਂ ਤੇਲ ਵਾਲੇ) ਟਰਾਂਸਫਾਰਮਰ ਹੀ ਲਗਾਏ ਜਾ ਸਕਣਗੇ, ਜਦਕਿ ਇਮਾਰਤਾਂ ਤੋਂ ਬਾਹਰ ਖੁੱਲ੍ਹੇ ਵਾਤਾਵਰਨ ਵਿਚ ਸਿਰਫ਼ ਆਇਲ ਟਾਈਪ ਟਰਾਂਸਫਾਰਮਰ ਲਗਾਉਣ ਦੀ ਵਿਵਸਥਾ ਕੀਤੀ ਗਈ ਹੈ।

Ad Position 21
No active advertisement
ਅਜੀਤ ਡੈਸਕ 24-10-2026
ਜਲੰਧਰ, 23 ਅਕਤੂਬਰ (ਸ਼ਿਵ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਨੇ ਸੂਬੇ ਵਿਚ ਬਿਜਲੀ ਸੁਰੱਖਿਆ ਅਤੇ ਖਪਤਕਾਰਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਟਰਾਂਸਫਾਰਮਰ ਲਗਾਉਣ ਸਬੰਧੀ ਨਿਯਮਾਂ ’ਚ ਅਹਿਮ ਤਬਦੀਲੀ ਕੀਤੀ ਹੈ। ਨਵੇਂ ਹੁਕਮਾਂ ਅਨੁਸਾਰ ਹੁਣ ਨਵੀਆਂ ਰਿਹਾਇਸ਼ੀ ਕਾਲੋਨੀਆਂ, ਰਿਹਾਇਸ਼ੀ ਇਮਾਰਤਾਂ ਅਤੇ ਵਪਾਰਕ ਇਮਾਰਤਾਂ ਦੇ ਅੰਦਰ ਸਿਰਫ਼ ਡਰਾਈ ਟਾਈਪ (ਬਿਨਾਂ ਤੇਲ ਵਾਲੇ) ਟਰਾਂਸਫਾਰਮਰ ਹੀ ਲਗਾਏ ਜਾ ਸਕਣਗੇ, ਜਦਕਿ ਇਮਾਰਤਾਂ ਤੋਂ ਬਾਹਰ ਖੁੱਲ੍ਹੇ ਵਾਤਾਵਰਨ ਵਿਚ ਸਿਰਫ਼ ਆਇਲ ਟਾਈਪ ਟਰਾਂਸਫਾਰਮਰ ਲਗਾਉਣ ਦੀ ਵਿਵਸਥਾ ਕੀਤੀ ਗਈ ਹੈ। ਪਾਵਰਕਾਮ ਵਲੋਂ ਜਾਰੀ ਕਮਰਸ਼ੀਅਲ ਸਰਕੂਲਰ ਵਿਚ ਸੁਰੱਖਿਆ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਇਹ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਿਲਡਰਾਂ ਅਤੇ ਕਾਲੋਨੀ ਡਿਵੈਲਪਰਾਂ ਨੂੰ ਟਰਾਂਸਫਾਰਮਰ ਲਗਾਉਣ ਸਮੇਂ ਨਿਰਧਾਰਤ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਪਵੇਗੀ। ਇਮਾਰਤਾਂ ਦੇ ਅੰਦਰ ਅੱਗ ਲੱਗਣ ਅਤੇ ਹੋਰ ਸੰਭਾਵਿਤ ਖ਼ਤਰਿਆਂ ਨੂੰ ਘਟਾਉਣ ਦੇ ਉਦੇਸ਼ ਨਾਲ ਆਇਲ ਟਾਈਪ ਟਰਾਂਸਫਾਰਮਰ ਲਗਾਉਣ ਦੀ ਮਨਾਹੀ ਕੀਤੀ ਗਈ ਹੈ। ਇਸ ਦੇ ਉਲਟ, ਇਮਾਰਤਾਂ ਤੋਂ ਬਾਹਰ ਖੁੱਲ੍ਹੀ ਥਾਂ ’ਤੇ ਡਰਾਈ ਟਾਈਪ ਟਰਾਂਸਫਾਰਮਰ ਲਗਾਉਣ ਦੀ ਵੀ ਇਜਾਜ਼ਤ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਕਈ ਰਿਹਾਇਸ਼ੀ ਕਾਲੋਨੀਆਂ ਅਤੇ ਹੋਰ ਇਮਾਰਤਾਂ ਦੇ ਨੇੜੇ ਲੱਗੇ ਤੇਲ ਵਾਲੇ ਟਰਾਂਸਫਾਰਮਰਾਂ ਕਾਰਨ ਅੱਗ ਲੱਗਣ ਅਤੇ ਹੋਰ ਹਾਦਸਿਆਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਅਜਿਹੇ ਹਾਲਾਤ ਵਿਚ ਪਾਵਰਕਾਮ ਵਲੋਂ ਟਰਾਂਸਫਾਰਮਰਾਂ ਦੀ ਕਿਸਮ ਅਤੇ ਉਨ੍ਹਾਂ ਦੀ ਸਥਾਪਨਾ ਲਈ ਨਵੇਂ ਨਿਯਮ ਲਾਗੂ ਕਰਨ ਦਾ ਉਦੇਸ਼ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਮੰਨਿਆ ਜਾ ਰਿਹਾ ਹੈ ਕਿ ਇਮਾਰਤਾਂ ਦੇ ਅੰਦਰ ਡਰਾਈ ਟਾਈਪ ਟਰਾਂਸਫਾਰਮਰ ਲਗਾਉਣ ਦੀ ਵਿਵਸਥਾ ਨਾਲ ਅੱਗ ਲੱਗਣ ਦੇ ਖ਼ਤਰੇ ਨੂੰ ਘਟਾਉਣ ਵਿਚ ਮਦਦ ਮਿਲ ਸਕਦੀ ਹੈ। ਇਸ ਨਾਲ ਰਿਹਾਇਸ਼ੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਅਤੇ ਵਪਾਰਕ ਇਮਾਰਤਾਂ ਦੀ ਵਰਤੋਂ ਕਰਨ ਵਾਲਿਆਂ ਦੀ ਸੁਰੱਖਿਆ ਨੂੰ ਵੀ ਲਾਭ ਮਿਲਣ ਦੀ ਉਮੀਦ ਹੈ। ਪਾਵਰਕਾਮ ਦੇ ਇਕ ਅਧਿਕਾਰੀ ਦਾ ਕਹਿਣਾ ਸੀ ਕਿ ਡਿਵੈਲਪਰਾਂ ਲਈ ਪਹਿਲਾਂ ਹੀ ਇਕ ਬਦਲ ਸੀ ਕਿ ਉਹ ਆਪ ਜਿਹੜਾ ਚਾਹੁਣ ਟਰਾਂਸਫਾਰਮਰ ਲਗਵਾ ਸਕਦੇ ਹਨ। ਪਹਿਲਾਂ ਬਿਨਾਂ ਤੇਲ ਵਾਲੇ ਟਰਾਂਸਫਾਰਮਰ ਨੂੰ ਇਸ ਕਰਕੇ ਪਹਿਲ ਨਹੀਂ ਦਿੱਤੀ ਜਾਂਦੀ ਸੀ ਕਿਉਂਕਿ ਇਹ ਕਾਫੀ ਮਹਿੰਗਾ ਹੁੰਦਾ ਸੀ ਪਰ ਸੁਰੱਖਿਆ ਵਜੋਂ ਇਹ ਟਰਾਂਸਫਾਰਮਰ ਲਗਾਉਣਾ ਕਾਫੀ ਸੁਰੱਖਿਅਤ ਮੰਨਿਆ ਜਾਂਦਾ ਸੀ। ਅਧਿਕਾਰੀ ਦਾ ਕਹਿਣਾ ਸੀ ਕਿ ਇਸ ਬਾਰੇ ਤਾਂ ਆਦੇਸ਼ ਪਹਿਲਾਂ ਹੀ ਲਾਗੂ ਸੀ ਪਰ ਹੁਣ ਅਦਾਰੇ ਵਲੋਂ ਟਰਾਂਸਫਾਰਮਰ ਦੀ ਗੁਣਵਤਾ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਂਜ ਬਿਨਾਂ ਤੇਲ ਵਾਲੇ ਟਰਾਂਸਫਾਰਮਰਾਂ ਨੂੰ ਲਗਾਉਣ ਦਾ ਵੱਡਾ ਫਾਇਦਾ ਹੁੰਦਾ ਹੈ ਕਿ ਇਸ ਵਿਚੋਂ ਹੋਰਾਂ ਦੀ ਤਰ੍ਹਾਂ ਮਹਿੰਗਾ ਤੇਲ ਨਹੀਂ ਕੱਢਿਆ ਜਾ ਸਕਦਾ। ਚੇਤੇ ਰਹੇ ਕਿ ਕਈ ਇਲਾਕਿਆਂ ਵਿਚ ਮਹਿੰਗਾ ਤੇਲ ਕੱਢਣ ਵਾਲਾ ਗਰੋਹ ਸਰਗਰਮ ਹੋਣ ਦੀ ਕਾਫੀ ਚਰਚਾ ਹੁੰਦੀ ਰਹੀ ਸੀ।
Ad Position 22
No active advertisement
ਪਿਛਲੀ ਖ਼ਬਰ ਰੇਲਵੇ ਵਲੋਂ ਰਾਊਂਡ-ਟ੍ਰਿਪ ਬੁਕਿੰਗ ’ਤੇ ਵਿਸ਼ੇਸ਼ ਰਿਆਇਤੀ ਦਰਾਂ ਉਪਲਬੱਧ ਕਰਵਾਉਣ ਦਾ ਐਲਾਨ ਅਗਲੀ ਖ਼ਬਰ ਮਗਸਿਪਾ ਨੇ ਰੈਂਪ ਅਧੀਨ ਉੱਨਤ ਸਮਰੱਥਾ-ਨਿਰਮਾਣ ਸਿਖਲਾਈ ਪ੍ਰੋਗਰਾਮ ਕਰਵਾਇਆ
Ad Position 24