ਕੰਮ ਨਾ ਕਰਨ ’ਤੇ ਕੁੱਟਮਾਰ, ਮਜ਼ਦੂਰ ਦੀ ਮੌਤ; ਠੇਕੇਦਾਰ ਸਮੇਤ ਪੰਜ ਖ਼ਿਲਾਫ਼ ਕੇਸ ਦਰਜ
ਬਟਾਲਾ , 21 ਅਕਤੂਬਰ ( ਰਾਕੇਸ਼ ਰੇਖੀ )- ਥਾਣਾ ਕਿਲ੍ਹਾ ਲਾਲ ਸਿੰਘ ਅਧੀਨ ਪੈਂਦੇ ਪਿੰਡ ਉਮਰਵਾਲ ਦੇ ਮਜ਼ਦੂਰ ਮੀਰਾ ਮਸੀਹ (50) ਦੀ ਕੁੱਟਮਾਰ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਨੇ ਠੇਕੇਦਾਰ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਹੱਤਿਆ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਹੈ ।
ਬਟਾਲਾ , 21 ਅਕਤੂਬਰ ( ਰਾਕੇਸ਼ ਰੇਖੀ )- ਥਾਣਾ ਕਿਲ੍ਹਾ ਲਾਲ ਸਿੰਘ ਅਧੀਨ ਪੈਂਦੇ ਪਿੰਡ ਉਮਰਵਾਲ ਦੇ ਮਜ਼ਦੂਰ ਮੀਰਾ ਮਸੀਹ (50) ਦੀ ਕੁੱਟਮਾਰ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਨੇ ਠੇਕੇਦਾਰ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਹੱਤਿਆ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਹੈ । ਸਾਰੇ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ । ਪੁਲਿਸ ਅਨੁਸਾਰ ਮ੍ਰਿਤਕ ਦੇ ਭਰਾ ਕਰਤਾਰ ਮਸੀਹ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਭਰਾ ਅੰਮ੍ਰਿਤਸਰ ਦੀ ਰਾਮਤੀਰਥ ਰੋਡ ’ ਤੇ ਡੇਰਾ ਰਾਧਾ ਸੁਆਮੀ ਨੇੜੇ ਇੱਕ ਕੋਠੀ ਦੀ ਉਸਾਰੀ ਦਾ ਕੰਮ ਕਰਦਾ ਸੀ । 15 ਅਕਤੂਬਰ ਦੀ ਸ਼ਾਮ ਨੂੰ ਸਾਥੀ ਮਜ਼ਦੂਰ ਉਸਨੂੰ ਜ਼ਖ਼ਮੀ ਹਾਲਤ ਵਿਚ ਮੋਟਰਸਾਈਕਲ ’ ਤੇ ਘਰ ਛੱਡ ਗਏ । ਸ਼ਿਕਾਇਤਕਰਤਾ ਅਨੁਸਾਰ ਮੀਰਾ ਮਸੀਹ ਨੇ ਦੱਸਿਆ ਕਿ ਸਿਹਤ ਠੀਕ ਨਾ ਹੋਣ ਕਾਰਨ ਉਹ ਕੰਮ ਨਹੀਂ ਕਰ ਸਕਿਆ ਸੀ । ਇਸ ਗੱਲ ਤੋਂ ਗੁੱਸੇ ਵਿਚ ਆ ਕੇ ਠੇਕੇਦਾਰ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਤੇ ਹੋਰ ਸਾਥੀਆਂ ਨੇ ਉਸ ਦੇ ਲੱਕ ਵਿਚ ਇੱਟਾਂ ਮਾਰੀਆਂ ਤੇ ਪੇਟ ਤੇ ਗੁਪਤ ਅੰਗਾਂ ’ ਤੇ ਲੱਤਾਂ ਮਾਰੀਆਂ । 16 ਅਕਤੂਬਰ ਨੂੰ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ , ਜਦਕਿ 17 ਅਕਤੂਬਰ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ । ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । ਪੁਲਿਸ ਨੇ ਸ਼ਮਸ਼ੇਰ ਸਿੰਘ ਸਮੇਤ ਅਮਨੀ , ਸ਼ਿੰਦਰ , ਜਗਮੀਤ ਸਿੰਘ ਅਤੇ ਗਿਆਨ ਮਸੀਹ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।