ਖ਼ੈਬਰ ਪਖਤੂਨਖਵਾ ’ਚ ਗਵਰਨਰ ਰਾਜ ਤੇ ਐਮਰਜੈਂਸੀ ਖ਼ਿਲਾਫ਼ ਵਿਰੋਧੀ ਧਿਰ ਪਹੁੰਚੀ ਹਾਈ ਕੋਰਟ
ਅੰਮ੍ਰਿਤਸਰ, 16 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀਆਂ ਛੇ ਵਿਰੋਧੀ ਪਾਰਟੀਆਂ ਦੇ ਗੱਠਜੋੜ ਤਹਿਰੀਕ ਤਹਾਫ਼ੁਜ਼-ਏ-ਆਈਨ-ਏ-ਪਾਕਿਸਤਾਨ ਨੇ ਪਿਸ਼ਾਵਰ ਹਾਈ ਕੋਰਟ ਦਾ ਰੁਖ਼ ਕਰਦਿਆਂ ਖ਼ੈਬਰ ਪਖਤੂਨਖਵਾ ਸੂਬੇ ’ਚ ਲਗਾਏ ਗਏ ਗਵਰਨਰ ਰਾਜ, ਐਮਰਜੈਂਸੀ ਅਤੇ ਸੂਬਾਈ ਸਰਕਾਰ ਨੂੰ ਮੁਅੱਤਲ ਕਰਨ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਵਕੀਲ ਮੁਅੱਜ਼ਮ ਬੱਟ ਰਾਹੀਂ ਦਾਇਰ ਇਸ ਪਟੀਸ਼ਨ ’ਚ ਕੇਂਦਰ ਸਰਕਾਰ ਦੇ ਇਸ ਕਦਮ ਨੂੰ ਗ਼ੈਰ-ਸੰਵਿਧਾਨਕ ਕਰਾਰ ਦੇ ਕੇ ਰੱਦ ਕਰਨ ਦੀ ਮੰਗ ਕੀਤੀ ਗਈ ਹੈ।
ਅੰਮ੍ਰਿਤਸਰ, 16 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀਆਂ ਛੇ ਵਿਰੋਧੀ ਪਾਰਟੀਆਂ ਦੇ ਗੱਠਜੋੜ ਤਹਿਰੀਕ ਤਹਾਫ਼ੁਜ਼-ਏ-ਆਈਨ-ਏ-ਪਾਕਿਸਤਾਨ ਨੇ ਪਿਸ਼ਾਵਰ ਹਾਈ ਕੋਰਟ ਦਾ ਰੁਖ਼ ਕਰਦਿਆਂ ਖ਼ੈਬਰ ਪਖਤੂਨਖਵਾ ਸੂਬੇ ’ਚ ਲਗਾਏ ਗਏ ਗਵਰਨਰ ਰਾਜ, ਐਮਰਜੈਂਸੀ ਅਤੇ ਸੂਬਾਈ ਸਰਕਾਰ ਨੂੰ ਮੁਅੱਤਲ ਕਰਨ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਵਕੀਲ ਮੁਅੱਜ਼ਮ ਬੱਟ ਰਾਹੀਂ ਦਾਇਰ ਇਸ ਪਟੀਸ਼ਨ ’ਚ ਕੇਂਦਰ ਸਰਕਾਰ ਦੇ ਇਸ ਕਦਮ ਨੂੰ ਗ਼ੈਰ-ਸੰਵਿਧਾਨਕ ਕਰਾਰ ਦੇ ਕੇ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਗੱਠਜੋੜ ਨੇ ਅਦਾਲਤ ਤੋਂ ਮਾਮਲੇ ਦੀ ਛੇਤੀ ਸੁਣਵਾਈ ਦੀ ਅਪੀਲ ਵੀ ਕੀਤੀ ਹੈ। ਦੂਜੇ ਪਾਸੇ, ਇਕ ਇਕੱਠ ਨੂੰ ਸੰਬੋਧਨ ਕਰਦਿਆਂ ਸਿੰਧ ਯੂਨਾਈਟਿਡ ਪਾਰਟੀ ਦੇ ਮੁਖੀ ਅਤੇ ਟੀ. ਟੀ. ਏ. ਪੀ. ਦੇ ਉਪ-ਚੇਅਰਮੈਨ ਸਈਅਦ ਜ਼ੈਨ ਸ਼ਾਹ ਨੇ ਕਿਹਾ ਕਿ ਇਹ ਚੁਣੀ ਹੋਈ ਸਰਕਾਰ ਖ਼ਿਲਾਫ਼ ਇਕ ਨਾਜਾਇਜ਼ ਕਦਮ ਹੈ। ਇਸ ਦੇ ਨਾਲ ਹੀ ਉਨ੍ਹਾਂ ਇਮਰਾਨ ਖ਼ਾਨ ਅਤੇ ਅਲੀ ਵਜ਼ੀਰ ਸਮੇਤ ਸਾਰੇ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ ਵੀ ਕੀਤੀ।