ਦੀਪਤੀ-ਨਿੱਕੀ ਨੇ ਪਲਟਿਆ ਪਹਿਲਾ ਟੀ-20 ਮੈਚ
ਭਾਰਤ ਨੇ ਜ਼ਿੰਬਾਬਵੇ ਨੂੰ 4 ਵਿਕਟਾਂ ਨਾਲ ਹਰਾਇਆ
ਰਾਏਪੁਰ, 16 ਅਕਤੂਬਰ (ਏਜੰਸੀ)-ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਜ਼ਿੰਬਾਬਵੇ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਲੜੀ ਦਾ ਆਗਾਜ਼ ਜਿੱਤ ਨਾਲ ਕੀਤਾ। ਰਾਏਪੁਰ ’ਚ ਖੇਡੇ ਗਏ ਪਹਿਲੇ ਮੈਚ ’ਚ ਭਾਰਤ ਨੇ ਸ਼ੁਰੂਆਤੀ ਝਟਕਿਆਂ ਤੋਂ ਉਭਰਦਿਆਂ ਜ਼ਿੰਬਾਬਵੇ ਨੂੰ 4 ਵਿਕਟਾਂ ਨਾਲ ਹਰਾ ਦਿੱਤਾ।
ਮ
ਮੈਚ ਦੌਰਾਨ ਬੱਲੇਬਾਜ਼ੀ ਕਰਦੀ ਹੋਈ ਦੀਪਤੀ ਸ਼ਰਮਾ।
17-10-2026
ਰਾਏਪੁਰ, 16 ਅਕਤੂਬਰ (ਏਜੰਸੀ)-ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਜ਼ਿੰਬਾਬਵੇ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਲੜੀ ਦਾ ਆਗਾਜ਼ ਜਿੱਤ ਨਾਲ ਕੀਤਾ। ਰਾਏਪੁਰ ’ਚ ਖੇਡੇ ਗਏ ਪਹਿਲੇ ਮੈਚ ’ਚ ਭਾਰਤ ਨੇ ਸ਼ੁਰੂਆਤੀ ਝਟਕਿਆਂ ਤੋਂ ਉਭਰਦਿਆਂ ਜ਼ਿੰਬਾਬਵੇ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਜ਼ਿੰਬਾਬਵੇ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ 5 ਵਿਕਟਾਂ ’ਤੇ 114 ਦੌੜਾਂ ਬਣਾਈਆਂ।ਜਵਾਬ ’ਚ ਭਾਰਤੀ ਟੀਮ ਨੇ ਨਿੱਕੀ ਪ੍ਰਸਾਦ (ਦੌੜਾਂ: 39, ਗੇਂਦਾਂ: 35, ਚੌਕੇ: 6) ਤੇ ਦੀਪਤੀ ਸ਼ਰਮਾ (ਦੌੜਾਂ: 49, ਗੇਂਦਾਂ: 37, ਚੌਕੇ: 8) ਦੀ 82 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਦੇ ਦਮ ’ਤੇ 15.4 ਓਵਰਾਂ ’ਚ 6 ਵਿਕਟਾਂ ਗੁਆ ਕੇ ਟੀਚਾ ਹਾਸਿਲ ਕਰ ਲਿਆ। ਇਸ ਮੁਕਾਬਲੇ ਦੇ ਨਾਲ ਹੀ ਭਾਰਤ ਨੇ ਸਮ੍ਰਿਤੀ ਮੰਧਾਨਾ ਦੀ ਕਪਤਾਨੀ ਹੇਠ ਨਵੇਂ ਦੌਰ ਦੀ ਸ਼ੁਰੂਆਤ ਜਿੱਤ ਨਾਲ ਕੀਤੀ।115 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਟੀਮ ਨੇ ਮਹਿਜ਼ ਨੇ 19 ਦੌੜਾਂ ਦੇ ਸਕੋਰ ’ਤੇ ਆਪਣੀਆਂ 4 ਅਹਿਮ ਵਿਕਟਾਂ ਗੁਆ ਦਿੱਤੀਆਂ, ਜਿਸ ’ਚ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ, ਅਨੁਸ਼ਕਾ ਸ਼ਰਮਾ ਤੇ ਸਾਬਕਾ ਕਪਤਾਨ ਹਰਮਨਪ੍ਰੀਤ ਕੌਰ ਸ਼ਾਮਿਲ ਸਨ। ਇਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਜ਼ਿੰਬਾਬਵੇ ਦੀ ਟੀਮ ਵੱਡਾ ਉਲਟਫੇਰ ਕਰ ਸਕਦੀ ਹੈ ਪਰ ਇਸ ਤੋਂ ਬਾਅਦ ਨਿੱਕੀ ਪ੍ਰਸਾਦ ਅਤੇ ਦੀਪਤੀ ਸ਼ਰਮਾ ਨੇ ਜ਼ਿੰਮੇਵਾਰੀ ਸਭਾਲਦਿਆਂ ਭਾਰਤ ਨੂੰ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ।ਦੀਪਤੀ ਸ਼ਰਮਾ ਨੂੰ ਸ਼ਾਨਦਾਰ ਬੱਲੇਬਾਜ਼ੀ ਲਈ ‘ਪਲੇਅਰ ਆਫ਼ ਦੀ ਮੈਚ’ ਐਲਾਨਿਆ ਗਿਆ।