14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਅੰਮ੍ਰਿਤਸਰ ’ ਚ 141 ਵਰ੍ਹੇ ਪਹਿਲਾਂ ਹੋਈ ਯਾਤਰੂ ਬੱਸ ਸੇਵਾ ਦੀ ਸ਼ੁਰੂਆਤ

ਅੰਮ੍ਰਿਤਸਰ, 13 ਅਕਤੂਬਰ (ਸੁਰਿੰਦਰ ਕੋਛੜ)-ਅੰਮ੍ਰਿਤਸਰ ਦੀ ਜਨਤਕ ਆਵਾਜਾਈ ਦਾ ਇਤਿਹਾਸ ਲਗਭਗ ਡੇਢ ਸਦੀ ਪੁਰਾਣਾ ਹੈ । ਅੱਜ ਜਿੱਥੇ ਸ਼ਹਿਰ ਤੇ ਪੰਜਾਬ ਦੇ ਪਿੰਡਾਂ-ਕਸਬਿਆਂ ਵਿਚ ਸੈਂਕੜੇ ਸਰਕਾਰੀ, ਅਰਧ-ਸਰਕਾਰੀ ਤੇ ਨਿੱਜੀ ਬੱਸਾਂ ਲੋਕਾਂ ਦੀ ਆਵਾਜਾਈ ਦਾ ਮੁੱਖ ਸਾਧਨ ਬਣੀਆਂ ਹੋਈਆਂ ਹਨ, ਉੱਥੇ ਇਸ ਸੇਵਾ ਦੀ ਸ਼ੁਰੂਆਤ 1885 ਵਿਚ ਹੋਈ ਸੀ ।

Ad Position 21
No active advertisement
ਅਜੀਤ ਡੈਸਕ 14-10-2026
ਅੰਮ੍ਰਿਤਸਰ, 13 ਅਕਤੂਬਰ (ਸੁਰਿੰਦਰ ਕੋਛੜ)-ਅੰਮ੍ਰਿਤਸਰ ਦੀ ਜਨਤਕ ਆਵਾਜਾਈ ਦਾ ਇਤਿਹਾਸ ਲਗਭਗ ਡੇਢ ਸਦੀ ਪੁਰਾਣਾ ਹੈ । ਅੱਜ ਜਿੱਥੇ ਸ਼ਹਿਰ ਤੇ ਪੰਜਾਬ ਦੇ ਪਿੰਡਾਂ-ਕਸਬਿਆਂ ਵਿਚ ਸੈਂਕੜੇ ਸਰਕਾਰੀ, ਅਰਧ-ਸਰਕਾਰੀ ਤੇ ਨਿੱਜੀ ਬੱਸਾਂ ਲੋਕਾਂ ਦੀ ਆਵਾਜਾਈ ਦਾ ਮੁੱਖ ਸਾਧਨ ਬਣੀਆਂ ਹੋਈਆਂ ਹਨ, ਉੱਥੇ ਇਸ ਸੇਵਾ ਦੀ ਸ਼ੁਰੂਆਤ 1885 ਵਿਚ ਹੋਈ ਸੀ । ਉਸ ਸਮੇਂ ਘੋੜਾ-ਗੱਡੀਆਂ, ਟਾਂਗੇ ਤੇ ਬੈਲ-ਗੱਡੀਆਂ ਆਵਾਜਾਈ ਦੇ ਪ੍ਰਮੁੱਖ ਸਾਧਨ ਸਨ। ਇਤਿਹਾਸਕ ਜਾਣਕਾਰੀ ਅਨੁਸਾਰ, ਅੰਮ੍ਰਿਤਸਰ ਦੇ ਰਈਸ ਮਾਹਣਾ ਸਿੰਘ ਰਾਮਗੜ੍ਹੀਆ (ਨਾਗੀ) ਨੇ ਆਧੁਨਿਕ ਸੋਚ ਦਾ ਪ੍ਰਗਟਾਵਾ ਕਰਦਿਆਂ ਕਲਕੱਤੇ ਦੀ ਇੱਕ ਅੰਗਰੇਜ਼ੀ ਕੰਪਨੀ ਤੋਂ ਛੇ ਮੋਟਰ ਬੱਸਾਂ ਖਰੀਦੀਆਂ । ਇਨ੍ਹਾਂ ਬੱਸਾਂ ਨੂੰ ਅੰਮ੍ਰਿਤਸਰ ਲਿਆਉਣ ’ਤੇ ਉਨ੍ਹਾਂ ਨੇ ਇੱਕ ਲੱਖ ਵੀਹ ਹਜ਼ਾਰ ਰੁਪਏ ਖਰਚ ਕੀਤੇ ਤੇ ਯਾਤਰੂ ਸੇਵਾ ਦੀ ਸ਼ੁਰੂਆਤ ਕੀਤੀ । ਉਸ ਦੌਰ ਦੀਆਂ ਬੱਸਾਂ ਨੂੰ ਸਟਾਰਟ ਕਰਨ ਲਈ ਧੱਕਾ ਲਗਾਉਣਾ ਪੈਂਦਾ ਸੀ ਤੇ ਰਾਤ ਦੇ ਸਫ਼ਰ ਦੌਰਾਨ ਰੌਸ਼ਨੀ ਲਈ ਅੱਗੇ ਲੈਂਪ ਲਗਾਇਆ ਜਾਂਦਾ ਸੀ । ਬਾਅਦ ਵਿਚ ਵਰਤੋਂ ਘੱਟ ਹੋਣ ਕਾਰਨ ਪੰਜ ਬੱਸਾਂ ਜੈਪੁਰ ਭੇਜ ਦਿੱਤੀਆਂ ਗਈਆਂ, ਜਦਕਿ ਇੱਕ ਬੱਸ ਅੰਮ੍ਰਿਤਸਰ ਵਿਚ ਹੀ ਰਹਿ ਗਈ । ਸਮੇਂ ਦੇ ਨਾਲ ਸ਼ਹਿਰ ਦੀ ਆਬਾਦੀ, ਵਪਾਰ ਤੇ ਆਵਾਜਾਈ ਦੀਆਂ ਲੋੜਾਂ ਵੱਧਦੀਆਂ ਗਈਆਂ । ਬੱਸ ਸੇਵਾ ਦਾ ਵਿਸਥਾਰ ਹੋਣ ਨਾਲ ਹੋਰ ਕਾਰੋਬਾਰੀਆਂ ਨੇ ਵੀ ਇਸ ਖੇਤਰ ਵਿਚ ਨਿਵੇਸ਼ ਕੀਤਾ । ਅੱਜ ਇਹ ਸੇਵਾ ਹਜ਼ਾਰਾਂ ਮੁਸਾਫ਼ਰਾਂ ਨੂੰ ਰੋਜ਼ਾਨਾ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਉਂਦੀ ਹੈ ਤੇ ਪੇਂਡੂ ਤੇ ਸ਼ਹਿਰੀ ਆਰਥਿਕਤਾ ਦੀ ਅਹਿਮ ਜੀਵਨ-ਰੇਖਾ ਬਣ ਚੁੱਕੀ ਹੈ। ਅੰਮ੍ਰਿਤਸਰ ਦੇ ਸ਼ਹੀਦ ਮਦਨ ਲਾਲ ਢੀਂਗਰਾ ਇੰਟਰ-ਸਟੇਟ ਬੱਸ ਟਰਮੀਨਲ ਵਾਲੀ ਥਾਂ ’ਤੇ 1965 ਤੋਂ ਪਹਿਲਾਂ ਪਾਥੀ ਗਰਾਊਂਡ ਹੁੰਦਾ ਸੀ । ਦੇਸ਼ ਦੀ ਵੰਡ ਤੋਂ ਪਹਿਲਾਂ ਹਾਲ ਗੇਟ ਦੇ ਬਾਹਰ ਸੰਤ ਰਾਮ ਦੀ ਸਰਾਂ ਤੋਂ ਲਾਹੌਰ ਲਈ ਬੱਸਾਂ ਚੱਲਦੀਆਂ ਸਨ । ਹੋਰ ਮਾਰਗਾਂ ਲਈ ਵੀ ਸ਼ਹਿਰ ਦੇ ਵੱਖ-ਵੱਖ ਦਰਵਾਜ਼ਿਆਂ ਤੇ ਇਲਾਕਿਆਂ ਤੋਂ ਬੱਸ ਸੇਵਾਵਾਂ ਚਲਾਈਆਂ ਜਾਂਦੀਆਂ ਸਨ । ਵੰਡ ਤੋਂ ਬਾਅਦ ਪੰਜਾਬ ਸਰਕਾਰ ਨੇ ਰੋਡਵੇਜ਼ ਬੱਸ ਸੇਵਾ ਸ਼ੁਰੂ ਕੀਤੀ। 13 ਅਕਤੂਬਰ 1948 ਨੂੰ ਰੋਡਵੇਜ਼ ਦੇ ਪਹਿਲੇ ਜਨਰਲ ਮੈਨੇਜਰ ਦੀ ਨਿਯੁਕਤੀ ਨਾਲ ਸਰਕਾਰੀ ਬੱਸ ਸੇਵਾ ਨੂੰ ਨਵੀਂ ਦਿਸ਼ਾ ਮਿਲੀ। ਇਸ ਤਰ੍ਹਾਂ ਮਾਹਣਾ ਸਿੰਘ ਨਾਗੀ ਦੀ ਪਹਿਲਕਦਮੀ ਨੇ ਪੰਜਾਬ ਦੇ ਜਨਤਕ ਆਵਾਜਾਈ ਢਾਂਚੇ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਵਿਧਾਇਕ ਗਿਆਸਪੁਰਾ ਵਿਰੁੱਧ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਅਗਲੀ ਖ਼ਬਰ ਜੰਗੀ ਨਾਇਕਾਂ ਦੇ ਆਸ਼ਰਿਤਾਂ ਨੂੰ ਨੌਕਰੀ ਦੇਣ ਦੀ 27 ਸਾਲ ਪੁਰਾਣੀ ਨੀਤੀ ਰਹੇਗੀ ਬਰਕਰਾਰ
Ad Position 24