ਮੈਡ ਸੰਧੂ ਹੱਤਿਆ ਮਾਮਲੇ ’ਚ ਗੁਜਰਾਤ ਤੋਂ ਤਿੰਨ ਹੋਰ ਗ੍ਰਿਫ਼ਤਾਰ
ਅਹਿਮਦਾਬਾਦ, 11 ਅਕਤੂਬਰ (ਏਜੰਸੀ)- ਗੁਜਰਾਤ ਐਂਟੀ-ਟੈਰੋਰਿਸਟ ਸਕੁਐਡ (ਏ. ਟੀ.
ਅਹਿਮਦਾਬਾਦ, 11 ਅਕਤੂਬਰ (ਏਜੰਸੀ)- ਗੁਜਰਾਤ ਐਂਟੀ-ਟੈਰੋਰਿਸਟ ਸਕੁਐਡ (ਏ.ਟੀ.ਐਸ.) ਅਤੇ ਵਲਸਾਡ ਪੁਲਿਸ ਨੇ ਅੰਮ੍ਰਿਤਸਰ ’ਚ ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਤੇ ਮੇਕਅੱਪ ਆਰਟਿਸਟ ਮੈਡ ਸੰਧੂ ਦੀ ਹੱਤਿਆ ਦੇ ਸੰਬੰਧ ਵਿਚ ਤਿੰਨ ਹੋਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਜਿਨ੍ਹਾਂ ਦੀ ਪਛਾਣ ਹਰਸਿਮਰਨਜੀਤ ਸਿੰਘ ਉਰਫ਼ ਸਿਮੂ ਸਿੰਗਾ, ਫਤਿਹ ਸਿੰਘ ਅਤੇ ਅਰਮਾਨ ਸਿੰਘ ਵਜੋਂ ਹੋਈ ਹੈ, ਨੂੰ ਸਨਿਚਰਵਾਰ ਨੂੰ ਵਲਸਾਡ ਜ਼ਿਲ੍ਹੇ ਦੇ ਵਾਪੀ ਕਸਬੇ ਤੋਂ ਹਿਰਾਸਤ ਵਿਚ ਲਿਆ ਗਿਆ। ਇਸ ਤੋਂ ਪਹਿਲਾਂ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਵੀਰਵਾਰ ਨੂੰ ਪਰਮਿੰਦਰ ਕਾਕਾ ਉਰਫ਼ ਪਰਮਿੰਦਰ ਪ੍ਰਸਾਦ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ 3 ਅਕਤੂਬਰ ਨੂੰ ਸੰਧੂ ਦੀ ਹੱਤਿਆ ’ਚ ਕਥਿਤ ਸ਼ੂਟਰ ਸੀ। ਪੁਲਿਸ ਨੇ ਦੱਸਿਆ ਸੀ ਕਿ ਪਰਮਿੰਦਰ ਕਥਿਤ ਤੌਰ ’ਤੇ ਗੋਲਡੀ ਢਿੱਲੋਂ ਗਰੋਹ ਨਾਲ ਜੁੜਿਆ ਹੋਇਆ ਸੀ। ਜੇ ਭਾਰਤ ’ਚ ਸਟਾਰਲਿੰਕ ਬਹੁਤ ਮਹਿੰਗਾ ਹੋਇਆ ਤਾਂ ਕੋਈ ਵੀ ਇਸਨੂੰ ਨਹੀਂ ਖਰੀਦੇਗਾ-ਮਸਕ ਨਵੀਂ ਦਿੱਲੀ, 11 ਅਕਤੂਬਰ (ਪੀ.ਟੀ.ਆਈ.)-ਤਕਨੀਕੀ ਖੇਤਰ ਦੇ ਅਰਬਪਤੀ ਐਲੋਨ ਮਸਕ ਨੇ ਕਿਹਾ ਹੈ ਕਿ ਭਾਰਤ ’ਚ ਸਟਾਰਲਿੰਕ ਦੀ ਕੀਮਤ ਕਿਫਾਇਤੀ ਰੱਖਣੀ ਪਵੇਗੀ ਕਿਉਂਕਿ ਬਹੁਤ ਮਹਿੰਗਾ ਹੋਣ ’ਤੇ ਕੋਈ ਵੀ ਇਸਨੂੰ ਨਹੀਂ ਖਰੀਦੇਗਾ। ਉਨ੍ਹਾਂ ਇਹ ਵੀ ਦਲੀਲ ਦਿੱਤੀ ਕਿ ਮੁਕਾਬਲੇ ਨਾਲ ਖਪਤਕਾਰਾਂ ਨੂੰ ਵਧੇਰੇ ਵਿਕਲਪ ਮਿਲਣਗੇ। ਮਸਕ ਦੀਆਂ ਇਹ ਟਿੱਪਣੀਆਂ ‘ਐਕਸ’ ’ਤੇ ਕੀਤੀ ਗਈ ਇਕ ਵੱਡੀ ਪੋਸਟ ਦਾ ਹਿੱਸਾ ਹਨ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਰਿਲਾਇੰਸ ਇੰਡਸਟਰੀਜ਼ ਦੀ ਡਿਜੀਟਲ ਇਕਾਈ ‘ਜਿਓ ਪਲੇਟਫਾਰਮਸ’ ਭਾਰਤ ਦੀ ਸਭ ਤੋਂ ਵੱਡੀ ਜਨਤਕ ਪੇਸ਼ਕਸ਼ ਦੀ ਤਿਆਰੀ ਕਰ ਰਹੀ ਹੈ। ਮਸਕ ਨੇ ਕਿਹਾ, ਅਸਲੀਅਤ ਇਹ ਹੈ ਕਿ ਮੁਕਾਬਲੇ ਨਾਲ ਭਾਰਤ ਦੇ ਆਮ ਨਾਗਰਿਕ ਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਵਧੇਰੇ ਵਿਕਲਪ ਮਿਲਣਗੇ, ਜਿਵੇਂ ਕਿ ਹਮੇਸ਼ਾ ਹੁੰਦਾ ਹੈ। ਅੰਬਾਨੀ ਦਾ ਮੁਨਾਫਾ ਘੱਟ ਹੋਵੇਗਾ, ਪਰ ਉਹ ਕਾਰੋਬਾਰ ਤੋਂ ਬਾਹਰ ਨਹੀਂ ਹੋਣਗੇ। ਖ਼ੈਬਰ ਪਖਤੂਨਖਵਾ ’ਚ ਲਾਗੂ ਐਮਰਜੈਂਸੀ ਬਾਰੇ ਪਾਕਿ ਦੇ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਨੇ ਚੁੱਕੇ ਸਵਾਲ ਅੰਮ੍ਰਿਤਸਰ, 11 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਰਕਾਰ ਦੇ ਖ਼ੈਬਰ ਪਖਤੂਨਖਵਾ ਸੂਬੇ ’ਚ ਐਮਰਜੈਂਸੀ ਦੇ ਫ਼ੈਸਲੇ ਨੇ ਪਾਕਿ ਦੇ ਸੀਨੀਅਰ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਨੂੰ ਪਾਕਿਸਤਾਨ ਦੇ ਪੁਰਾਣੇ ਸਿਆਸੀ ਇਤਿਹਾਸ ਦੀ ਯਾਦ ਦਿਵਾ ਦਿੱਤੀ ਹੈ । ਪੱਤਰਕਾਰ ਮਜ਼ਹਰ ਅੱਬਾਸ ਨੇ ‘ਐਕਸ’ ’ਤੇ ਲਿਖਿਆ ਕਿ ਸੰਨ 1958 ਤੋਂ ਲੈ ਕੇ ਹੁਣ ਤੱਕ ਅਕਤੂਬਰ ਦਾ ਮਹੀਨਾ ਅਕਸਰ ਲੋਕਤੰਤਰ ਲਈ ਮਾੜੀਆਂ ਖ਼ਬਰਾਂ ਹੀ ਲੈ ਕੇ ਆਉਂਦਾ ਰਿਹਾ ਹੈ । ਉਨ੍ਹਾਂ ਕਿਹਾ ਕਿ ਜਦੋਂ ਸਾਲ 1999 ’ਚ ਨਵਾਜ਼ ਸ਼ਰੀਫ਼ ਦੀ ਸਰਕਾਰ ਡੇਗੀ ਗਈ ਸੀ ਤਾਂ ਆਸਿਫ਼ ਅਲੀ ਜ਼ਰਦਾਰੀ ਦੀ ਅਗਵਾਈ ਵਾਲੀ ਪੀ. ਪੀ. ਪੀ. ਨੇ ਸਵਾਗਤ ਕੀਤਾ ਸੀ ਤੇ ਹੁਣ ਪੀ.ਪੀ.ਪੀ. ਤੇ ਨਵਾਜ਼ ਸ਼ਰੀਫ਼ ਦੀ ਪੀ.ਐੱਮ.ਐੱਲ.-ਐੱਨ. ਦੋਵੇਂ ਮਿਲ ਕੇ ਇਮਰਾਨ ਦੀ ਪੀ.ਟੀ.ਆਈ. ਸੂਬਾਈ ਸਰਕਾਰ ਨੂੰ ਹਟਾਉਣ ਲਈ ਰਾਜ਼ੀ ਹੋ ਗਈਆਂ ਹਨ । ਸਾਬਕਾ ਰਾਜਦੂਤ ਮਲੀਹਾ ਲੋਧੀ ਤੇ ਵਿਸ਼ਲੇਸ਼ਕ ਨਿਆਜ਼ ਮੁਰਤਜ਼ਾ ਨੇ ਵੀ ਕਿਹਾ ਕਿ ਅਕਤੂਬਰ ਲੋਕਤੰਤਰ ਲਈ ਸ਼ਾਇਦ ਸਭ ਤੋਂ ਮਾੜਾ ਮਹੀਨਾ ਰਿਹਾ ਹੈ । ਨੈਸ਼ਨਲ ਡੈਮੋਕ੍ਰੇਟਿਕ ਮੂਵਮੈਂਟ ਦੀ ਮੁਖੀ ਬੁਸ਼ਰਾ ਗੌਹਰ ਨੇ ਕਿਹਾ ਕਿ ਐਮਰਜੈਂਸੀ ਨਾਲ ਖ਼ੈਬਰ ਪਖਤੂਨਖਵਾ ਦੇ ਸੁਰੱਖਿਆ ਤੇ ਸਿਆਸੀ ਹਾਲਾਤ ਹੋਰ ਵਿਗੜਨਗੇ । ਕਾਨੂੰਨੀ ਮਾਹਿਰ ਰਿਦਾ ਹੁਸੈਨ, ਪੱਤਰਕਾਰ ਇਹਸਾਨਉੱਲ੍ਹਾ ਟੀਪੂ ਮਹਿਸੂਦ ਤੇ ਸਾਬਕਾ ਮੰਤਰੀ ਉਮਰ ਸੈਫ਼ ਨੇ ਵੀ ਆਪਣੀਆਂ ਟਿੱਪਣੀਆਂ ਬਿਆਨ ਕੀਤੀਆਂ । ਪੱਤਰਕਾਰ ਸ਼ਹਿਜ਼ਾਦ ਇਕਬਾਲ ਨੇ ਕਿਹਾ ਕਿ ਰਾਸ਼ਟਰਪਤੀ ਜ਼ਰਦਾਰੀ ਨੇ ਲਹਿੰਦੇ ਪੰਜਾਬ ’ਚ ਸਾਲ 2009 ਤੇ ਬਲੋਚਿਸਤਾਨ ’ਚ ਸਾਲ 2013 ਤੋਂ ਬਾਅਦ ਹੁਣ ਖ਼ੈਬਰ ਪਖਤੂਨਖਵਾ ’ਚ ਰਾਜਪਾਲ ਰਾਜ ਲਗਾ ਕੇ ਇਸ ਦੀ ‘ਹੈਟ੍ਰਿਕ’ ਪੂਰੀ ਕਰ ਲਈ ਹੈ।