09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਮੈਡ ਸੰਧੂ ਦੇ ਕਤਲ ਦੀ ਗੁੱਥੀ ਸੁਲਝੀ ਮੁੱਖ ਸ਼ੂਟਰ ਸਮੇਤ 6 ਮੁਲਜ਼ਮ ਗ੍ਰਿਫਤਾਰ

ਅੰਮ੍ਰਿਤਸਰ, 8 ਅਕਤੂਬਰ (ਰੇਸ਼ਮ ਸਿੰਘ)-ਮਸ਼ਹੂਰ ਇਨਫਲੂਐਂਸਰ, ਮੇਕਅੱਪ ਆਰਟਿਸਟ ਤੇ ਫਿਲਮੀ ਅਦਾਕਾਰ ਮਧੂਸੂਦਨ ਉਰਫ਼ ਮੈਡ ਸੰਧੂ ਦੀ 5 ਦਿਨ ਪਹਿਲਾਂ ਹੋਈ ਹੱਤਿਆ ਦੀ ਗੁੱਥੀ ਸੁਲਝਾਉਂਦਿਆਂ ਇਸ ਮਾਮਲੇ ’ਚ ਮੁਖ ਸ਼ੂਟਰ ਸਮੇਤ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਮੁਖ ਸ਼ੂਟਰ ਗੁਜ਼ਰਾਤ ਦੇ ਸ਼ਹਿਰ ਅਹਿਮਦਾਬਾਦ ਵਿਖੇ ਚਲਿਆ ਗਿਆ ਸੀ ਪਰ ਪੁਲਿਸ ਵਲੋਂ ਫੋਰੈਂਸਿਕ ਤੇ ਤਕਨੀਕੀ ਮਾਹਿਰਾਂ ਦੀ ਟੀਮ ਦੀ ਮਦਦ ਨਾਲ ਉਸਨੂੰ ਉਥੋਂ ਕਾਬੂ ਕਰ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਹੈ ।

Ad Position 21
No active advertisement
ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ, ਨਾਲ ਬੈਠੇ ਡੀ.ਸੀ.ਪੀ. (ਡੀ) ਪ੍ਰਭਜੋਤ ਸਿੰਘ ਵਿਰਕ ਤੇ ਡੀ.ਸੀ.ਪੀ. (ਸ਼ਹਿਰੀ) ਜਸਕਿਰਨਜੀਤ ਸਿੰਘ ਤੇਜਾ ਤੇ ਹੋਰ ਪੁਲਿਸ ਅਧਿਕਾਰੀ। ਤਸਵੀਰ : ਨਿਰਮਲ ਸਟੂਡੀਓ 09-10-2026
ਅੰਮ੍ਰਿਤਸਰ, 8 ਅਕਤੂਬਰ (ਰੇਸ਼ਮ ਸਿੰਘ)-ਮਸ਼ਹੂਰ ਇਨਫਲੂਐਂਸਰ, ਮੇਕਅੱਪ ਆਰਟਿਸਟ ਤੇ ਫਿਲਮੀ ਅਦਾਕਾਰ ਮਧੂਸੂਦਨ ਉਰਫ਼ ਮੈਡ ਸੰਧੂ ਦੀ 5 ਦਿਨ ਪਹਿਲਾਂ ਹੋਈ ਹੱਤਿਆ ਦੀ ਗੁੱਥੀ ਸੁਲਝਾਉਂਦਿਆਂ ਇਸ ਮਾਮਲੇ ’ਚ ਮੁਖ ਸ਼ੂਟਰ ਸਮੇਤ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਮੁਖ ਸ਼ੂਟਰ ਗੁਜ਼ਰਾਤ ਦੇ ਸ਼ਹਿਰ ਅਹਿਮਦਾਬਾਦ ਵਿਖੇ ਚਲਿਆ ਗਿਆ ਸੀ ਪਰ ਪੁਲਿਸ ਵਲੋਂ ਫੋਰੈਂਸਿਕ ਤੇ ਤਕਨੀਕੀ ਮਾਹਿਰਾਂ ਦੀ ਟੀਮ ਦੀ ਮਦਦ ਨਾਲ ਉਸਨੂੰ ਉਥੋਂ ਕਾਬੂ ਕਰ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਹੈ । ਇਹ ਖੁਲਾਸਾ ਅੱਜ ਇਥੇ ਪੁਲਿਸ ਲਾਈਨ ਵਿਖੇ ਕਰਦਿਆਂ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖਤ ਮੁਖ ਸ਼ੂਟਰ ਪਰਮਿੰਦਰ ਸਿੰਘ ਉਰਫ ਕਾਕਾ ਵਾਸੀ ਲੋਹੀਆਂ ਖਾਸ, ਜਲੰਧਰ ਦਿਹਾਤੀ, ਅਮਨਦੀਪ ਸਿੰਘ ਵਾਸੀ ਤਾਸ਼ਪੁਰ ਜ਼ਿਲ੍ਹਾ ਕਪੂਰਥਲਾ૕ਤੇ ਪਰਮਵੀਰ ਸਿੰਘ ਵਾਸੀ ਲੋਹੀਆਂ ਖਾਸ, ਬਲਜਿੰਦਰ ਸਿੰਘ ਉਰਫ ਲਾਲੀ ਵਾਸੀ ਪਿੰਡ ਦਲਾਵਰਪੁਰ ਜ਼ਿਲ੍ਹਾ ਤਰਨਤਾਰਨ, ਬਲਰਾਜ ਸਿੰਘ ਉਰਫ ਬੰਟੀ ਤੇ ਵਿਕਾਸ ਸਿੰਘ ਵਾਸੀ ਪਿੰਡ ਖਿਲਚੀਆਂ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ । ਉਨ੍ਹਾਂ ਕਿਹਾ ਕਿ ਇਹ ਕਤਲ ਗੈੇਂਗਸਟਰਾਂ ਤੇ ਅਪਰਾਧਿਕ ਅਨਸਰਾਂ ਨੇ ਅਪਰਾਧ ਦੀ ਦੁਨੀਆਂ ’ਚ ਆਪਣਾ ਨਾਮ ਚਮਕਾਉਣ ਲਈ ਕੀਤਾ ਸੀ। ਸੀ.ਪੀ. ਗਿੱਲ ਨੇ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਢਿੱਲੋਂ ਨਾਲ ਸ਼ੂਟਰ ਦੀ ਨੇੜਤਾ ਹੋਣ ਸਬੰਧੀ ਦੱਸਿਆ ਕਿ ਇਸ ਕਤਲ ਲਈ ਨੂੰ ਅੰਜਾਮ ਦੇਣ ਲਈ ਸ਼ੂਟਰਾਂ ਤੇ ਬਾਕੀ ਦੋਸ਼ੀਆਂ ਨੂੰ ਭਾਵੇਂ ਵੱਡੀ ਰਕਮ ਦਾ ਲਾਲਚ ਦਿੱਤਾ ਗਿਆ ਸੀ ਪਰ ਹੁਣ ਤੱਕ ਕੇਵਲ 16 ਹਜ਼ਾਰ ਹੀ ਮਿਲੇ ਸਨ। ਦੋਸ਼ੀਆਂ ਦਾ ਖੁਰਾ ਲਗਾਉਣ ਸਬੰਧੀ ਪੁਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਸ ਲਈ ਪੁਲਿਸ ਨੂੰ ਕਾਫੀ ਮਿਹਨਤ ਕਰਨੀ ਪਈ ਤੇ 125 ਕਿਲੋਮੀਟਰ ਤੱਕ ਦੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਗਏ। ਹਾਲਾਂਕਿ ਕਾਤਲ ਸ਼ਾਤਰ ਸਨ ਤੇ ਉਨ੍ਹਾਂ ਪੁਲਿਸ ਨੂੰ ਉਲਝਣ ’ਚ ਪਾਉਣ ਲਈ ਕਈ ਵਾਰ ਕੈਮਰੇ ਦੀ ਮਾਰ ਤੋਂ ਬਚਣ ਲਈ ਦੁਬਾਰਾ ਗਲਤ ਰਸਤੇ ਵਾਪਸ ਆ ਗਏ। ਇਸ ਮੌਕੇ ਡੀ.ਸੀ.ਪੀ. (ਸ਼ਹਿਰੀ) ਜਸਕਿਰਨਜੀਤ ਸਿੰਘ ਤੇਜਾ, ਡੀ.ਸੀ.ਪੀ. (ਡੀ) ਪ੍ਰਭਜੋਤ ਸਿੰਘ ਵਿਰਕ, ਏ.ਡੀ.ਸੀ.ਪੀ.-2 ਸ੍ਰੀਰੀਵਨੇਲਾ ਆਦਿ ਪੁਲਿਸ ਅਧਿਕਾਰਹੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਊਦੀ ਅਰਬ ’ਚ ਸੜਕ ਹਾਦਸੇ ਦੌਰਾਨ ਬਨਭੌਰਾ ਦੇ 40 ਸਾਲਾ ਵਿਅਕਤੀ ਦੀ ਮੌਤ ਅਗਲੀ ਖ਼ਬਰ 5 ਲੱਖ ਰੁਪਏ ਲੈਂਦਾ ਚੰਡੀਗੜ੍ਹ ਨਗਰ ਨਿਗਮ ਦਾ ਸੈਨੇਟਰੀ ਇੰਸਪੈਕਟਰ ਸੀ.ਬੀ.ਆਈ. ਵਲੋਂ ਕਾਬੂ
Ad Position 24