09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

5 ਲੱਖ ਰੁਪਏ ਲੈਂਦਾ ਚੰਡੀਗੜ੍ਹ ਨਗਰ ਨਿਗਮ ਦਾ ਸੈਨੇਟਰੀ ਇੰਸਪੈਕਟਰ ਸੀ.ਬੀ.ਆਈ. ਵਲੋਂ ਕਾਬੂ

ਚੰਡੀਗੜ੍ਹ, 8 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਨਗਰ ਨਿਗਮ ਦੇ ਇਕ ਸੈਨੇਟਰੀ ਇੰਸਪੈਕਟਰ ਨੂੰ ਠੇਕੇਦਾਰ ਦੀ ਫ਼ਰਮ ਦੇ ਬਿੱਲਾਂ ਦੀ ਕਲੀਅਰੈਂਸ ਦੇ ਬਦਲੇ ਕਥਿਤ ਤੌਰ ’ਤੇ 14 ਲੱਖ ਰੁਪਏ ਦੀ ਰਿਸ਼ਵਤ ਮੰਗਣੀ ਮਹਿੰਗੀ ਪੈ ਗਈ। ਕੇਂਦਰੀ ਜਾਂਚ ਬਿਊਰੋ (ਸੀ.

Ad Position 21
No active advertisement
ਅਜੀਤ ਡੈਸਕ 09-10-2026
ਚੰਡੀਗੜ੍ਹ, 8 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਨਗਰ ਨਿਗਮ ਦੇ ਇਕ ਸੈਨੇਟਰੀ ਇੰਸਪੈਕਟਰ ਨੂੰ ਠੇਕੇਦਾਰ ਦੀ ਫ਼ਰਮ ਦੇ ਬਿੱਲਾਂ ਦੀ ਕਲੀਅਰੈਂਸ ਦੇ ਬਦਲੇ ਕਥਿਤ ਤੌਰ ’ਤੇ 14 ਲੱਖ ਰੁਪਏ ਦੀ ਰਿਸ਼ਵਤ ਮੰਗਣੀ ਮਹਿੰਗੀ ਪੈ ਗਈ। ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਜਾਲ ਵਿਛਾ ਕੇ ਮੁਲਜ਼ਮ ਨੂੰ 5 ਲੱਖ ਰੁਪਏ ਦੀ ਪਹਿਲੀ ਕਿਸ਼ਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਹ ਕਾਰਵਾਈ 7 ਅਕਤੂਬਰ ਨੂੰ ਕੀਤੀ ਗਈ ।ਜਾਣਕਾਰੀ ਅਨੁਸਾਰ ਸੀ.ਬੀ.ਆਈ. ਨੇ 7 ਅਕਤੂਬਰ ਨੂੰ ਮੁਲਜ਼ਮ ਸੈਨੇਟਰੀ ਇੰਸਪੈਕਟਰ ਵਿਰੁੱਧ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਸੀ ਕਿ ਮੁਲਜ਼ਮ ਵਲੋਂ ਚੰਡੀਗੜ੍ਹ ਨਗਰ ਨਿਗਮ ਨਾਲ ਕੰਮ ਕਰ ਰਹੀ ਸ਼ਿਕਾਇਤਕਰਤਾ ਦੀ ਫ਼ਰਮ ਦੇ ਬਕਾਇਆ ਤੇ ਭਵਿੱਖ ਵਿਚ ਆਉਣ ਵਾਲੇ ਬਿੱਲਾਂ ਦੀ ਪ੍ਰਕਿਰਿਆ ਤੇ ਕਲੀਅਰੈਂਸ ਕਰਨ ਲਈ 14 ਲੱਖ ਰੁਪਏ ਦੀ ਨਾਜਾਇਜ਼ ਰਕਮ ਦੀ ਮੰਗ ਕੀਤੀ ਜਾ ਰਹੀ ਸੀ। ਮੁਲਜ਼ਮ ਨੇ ਕਥਿਤ ਤੌਰ ’ਤੇ ਰਿਸ਼ਵਤ ਨਾ ਦੇਣ ਦੀ ਸੂਰਤ ਵਿਚ ਫ਼ਰਮ ਦੇ ਬਿੱਲ ਰੋਕਣ ਤੇ ਉਸ ਦਾ ਟੈਂਡਰ ਰੱਦ ਕਰਵਾਉਣ ਦੀ ਧਮਕੀ ਵੀ ਦਿੱਤੀ ਸੀ। ਸ਼ਿਕਾਇਤ ਮਿਲਣ ਉਪਰੰਤ ਸੀ.ਬੀ.ਆਈ. ਨੇ ਜਾਲ ਵਿਛਾਇਆ ਅਤੇ ਮੁਲਜ਼ਮ ਨੂੰ ਮੰਗੀ ਗਈ ਰਿਸ਼ਵਤ ਦੀ ਰਕਮ ਵਿਚੋਂ 5 ਲੱਖ ਰੁਪਏ ਦੀ ਪਹਿਲੀ ਕਿਸ਼ਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਘਰ ਤੇ ਦਫ਼ਤਰ ’ਚ ਤਲਾਸ਼ੀ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੀ.ਬੀ.ਆਈ. ਵਲੋਂ ਉਸ ਦੇ ਰਿਹਾਇਸ਼ੀ ਤੇ ਦਫ਼ਤਰੀ ਟਿਕਾਣਿਆਂ ’ਤੇ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਜਾਂਚ ਨਾਲ ਸੰਬੰਧਿਤ ਇਤਰਾਜ਼ਯੋਗ ਦਸਤਾਵੇਜ਼ਾਂ ਤੋਂ ਇਲਾਵਾ ਅਚੱਲ ਜਾਇਦਾਦ ਨਾਲ ਸੰਬੰਧਿਤ ਦਸਤਾਵੇਜ਼ ਵੀ ਬਰਾਮਦ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਮੈਡ ਸੰਧੂ ਦੇ ਕਤਲ ਦੀ ਗੁੱਥੀ ਸੁਲਝੀ ਮੁੱਖ ਸ਼ੂਟਰ ਸਮੇਤ 6 ਮੁਲਜ਼ਮ ਗ੍ਰਿਫਤਾਰ ਅਗਲੀ ਖ਼ਬਰ ਲੋਕਾਂ ਅਤੇ ਸਿੱਖ ਸੰਸਥਾਵਾਂ ਦੁਆਰਾ ਪੁੱਛੇ ਗਏ ਸਾਰੇ ਅਣਸੁਲਝੇ ਸਵਾਲਾਂ ਦੇ ਦਿੱਤੇ ਜਾਣਗੇ ਜਵਾਬ-ਬਲਤੇਜ ਪੰਨੂ
Ad Position 24