05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਕੀ ਰੱਖਿਅਕ ਵੀ ਨਹੀਂ ਸੁਰੱਖਿਅਤ : ਪੁਲਿਸ ਮੁਲਾਜ਼ਮਾਂ ’ ਤੇ ਜਾਨਲੇਵਾ ਹਮਲੇ ਚਿੰਤਾ ਦਾ ਵਿਸ਼ਾ ਬਣੇ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਹੀ ਜ਼ਿਆਦਾਤਰ ਹੋਏ ਪੁਲਿਸ ਮੁਲਾਜ਼ਮਾਂ ’ਤੇ ਹਮਲੇ ਰੇਸ਼ਮ ਸਿੰਘ

ਅੰਮ੍ਰਿਤਸਰ, 5 ਅਕਤੂਬਰ - ਕੀ ਪੰਜਾਬ ’ਚ ਲੋਕਾਂ ਦੀ ਰੱਖਿਆ ਕਰਨ ਲਈ ਦਿਨ ਰਾਤ ਡਿਊਟੀ ’ਤੇ ਤਾਇਨਾਤ ਰਹਿਣ ਵਾਲੀ ਪੰਜਾਬ ਪੁਲਿਸ ਦੇ ਜਵਾਨ ਖੁਦ ਵੀ ਸੁਰੱਖਿਅਤ ਨਹੀਂ ਹਨ ਤੇ ਬੀਤੇ ਸਮੇਂ ’ਚ ਪੁਲਿਸ ਮੁਲਾਜ਼ਮਾਂ ’ਤੇ ਹੇਠ ਉਪਰ ਹੋਏ ਹਮਲਿਆਂ ਕਾਰਨ ਆਮ ਲੋਕਾਂ ’ਚ ਡਰ ਤੇ ਸਹਿਮ ਦਾ ਮਾਹੌਲ ਹੈ ਕਿ ਉਨ੍ਹਾਂ ਦੀ ਰੱਖਿਆ ਕਰਨ ਵਾਲੇ ਰੱਖਿਅਕ ਖੁਦ ਹੀ ਸੁਰੱਖਿਅਤ ਨਹੀਂ ਤੇ ਉਨ੍ਹਾਂ ਦਾ ਕੀ ਬਣੇਗਾ। ਬੀਤੇ ਐਤਵਾਰ ਦੀ ਸ਼ਾਮ ਨੂੰ ਜੀ.

Ad Position 21
No active advertisement
ਗੋਲੀਆਂ ਚਲਾ ਕੇ ਸ਼ਹੀਦ ਕੀਤੇ ਗਏ ਏ. ਐੱਸ. ਆਈ. ਹਰਜੀਤ ਸਿੰਘ, ਏ.ਐੱਸ.ਆਈ. ਜੋਗੀ ਸਿੰਘ, ਏ. ਐੱਸ. ਆਈ. ਗੁਰਨਾਮ ਸਿੰਘ ਤੇ ਅਸ਼ੋਕ ਕੁਮਾਰ। ਅਜੀਤ ਤਸਵੀਰਾਂ 06-10-2026
ਅੰਮ੍ਰਿਤਸਰ, 5 ਅਕਤੂਬਰ - ਕੀ ਪੰਜਾਬ ’ਚ ਲੋਕਾਂ ਦੀ ਰੱਖਿਆ ਕਰਨ ਲਈ ਦਿਨ ਰਾਤ ਡਿਊਟੀ ’ਤੇ ਤਾਇਨਾਤ ਰਹਿਣ ਵਾਲੀ ਪੰਜਾਬ ਪੁਲਿਸ ਦੇ ਜਵਾਨ ਖੁਦ ਵੀ ਸੁਰੱਖਿਅਤ ਨਹੀਂ ਹਨ ਤੇ ਬੀਤੇ ਸਮੇਂ ’ਚ ਪੁਲਿਸ ਮੁਲਾਜ਼ਮਾਂ ’ਤੇ ਹੇਠ ਉਪਰ ਹੋਏ ਹਮਲਿਆਂ ਕਾਰਨ ਆਮ ਲੋਕਾਂ ’ਚ ਡਰ ਤੇ ਸਹਿਮ ਦਾ ਮਾਹੌਲ ਹੈ ਕਿ ਉਨ੍ਹਾਂ ਦੀ ਰੱਖਿਆ ਕਰਨ ਵਾਲੇ ਰੱਖਿਅਕ ਖੁਦ ਹੀ ਸੁਰੱਖਿਅਤ ਨਹੀਂ ਤੇ ਉਨ੍ਹਾਂ ਦਾ ਕੀ ਬਣੇਗਾ। ਬੀਤੇ ਐਤਵਾਰ ਦੀ ਸ਼ਾਮ ਨੂੰ ਜੀ.ਆਰ.ਪੀ. ਦੇ ਏ.ਐੱਸ.ਆਈ. ਸੁਖਦੇਵ ਸਿੰਘ ਨੂੰ ਡਿਊਟੀ ਤੋਂ ਘਰ ਪਰਤਦੇ ਸਮੇਂ ਜਗਦੇਵ ਖੁਰਦ ਪਿੰਡ ਨੇੜੇ ਗੋਲੀਆਂ ਨਾਲ ਹਮਲਾ ਹੋਇਆ ਸੀ ਤੇ ਇਕ ਗੋਲੀ ਉਨ੍ਹਾਂ ਦੀ ਬਾਂਹ ’ਚ ਲੱਗੀ। ਇਸ ਤੋਂ ਪਹਿਲਾਂ ਦਾਣਾ ਮੰਡੀ ਭਗਤਾਂ ਵਾਲਾ ਵਿਖੇ ਡਿਊਟੀ ’ਤੇ ਤਾਇਨਾਤ ਏ.ਐੱਸ.ਆਈ. ਹਰਜੀਤ ਸਿੰਘ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਹ ਘਟਨਾ ਬੀਤੇ ਮਹੀਨੇ ਸਤੰਬਰ ਦੀ 18 ਤਾਰੀਖ ਦੀ ਹੈ। ਇਸ ਤੋਂ ਪਹਿਲਾ ਬੀਤੇ 12 ਸਤੰਬਰ ਨੂੰ ਭਲਾ ਪਿੰਡ ਨੇੜੇ ਏ.ਐੱਸ.ਆਈ. ਜਸਵੰਤ ਸਿੰਘ ਜੋ ਮੋਟਰਸਾਇਕਲ ਸਵਾਰ ਸੀ ਨੂੰ ਵੀ ਅਣਪਛਾਤੇ ਵਿਅਕਤੀਆਂ ਵਲੋਂ ਗੋਲੀ ਮਾਰ ਦਿੱਤੀ ਗਈ ਸੀ ਹਾਲਾਂਕਿ ਗੋਲੀ ਉਨ੍ਹਾਂ ਦੀ ਪੱਗ ਨੂੰ ਛੂੰਹਦੀ ਹੋਈ ਲੰਘ ਗਈ ਤੇ ਉਨ੍ਹਾਂ ਦਾ ਬਚਾਅ ਹੋ ਗਿਆ। ਇਸ ਤੋਂ ਪਹਿਲਾਂ ਅੰਮਿਤਸਰ ਦੇ ਹੀ ਟ੍ਰੈਫਿਕ ਪੁਲਿਸ ਦੇ ਏ.ਐਸ.ਆਈ. ਜੋਗਾ ਸਿੰਘ ਨੂੰ 24 ਮਈ ਦੀ ਸਵੇਰ ਪੌਣੇ ਸੱਤ ਵਜੇ ਪਿੰਡ ਹਮਜਾ ਮਜੀਠਾ ਨੇੜੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਸਵ: ਜੋਗਾ ਸਿੰਘ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਘਣੀਏਕੇ ਬਾਂਗਰ ਦਾ ਰਹਿਣ ਵਾਲਾ ਸੀ ਤੇ ਅੰਮ੍ਰਿਤਸਰ ਸ਼ਹਿਰੀ ’ਚ ਟ੍ਰੈਫਿਕ ਪੁਲਿਸ ’ਚ ਤਾਇਨਾਤ ਸੀ ਤੇ ਆਮ ਵਾਂਗ ਡਿਊਟੀ ਲਈ ਘਰੋਂ ਆ ਰਿਹਾ ਸੀ। ਦੂਜੇ ਪਾਸੇ ਭਾਂਵੇ ਕਿ ਇਸੇ ਸਾਲ ਫਰਵਰੀ ਮਹੀਨੇ ’ਚ ਗੁਰਦਾਸਪੁਰ ਦੀ ਸਰਹੱਦੀ ਚੌਂਕੀ ’ਚ ਵੀ ਗੁਰਨਾਮ ਸਿੰਘ ਤੇ ਅਸ਼ੋਕ ਕੁਮਾਰ ਨਾਮ ਦੇ ਪੁਲਿਸ ਮੁਲਾਜ਼ਮਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਦੂਜੇ ਪਾਸੇ ਪੁਲਿਸ ਮੁਲਜ਼ਮਾਂ ’ਤੇ ਹੋ ਰਹੇ ਹਮਲਿਆਂ ਦੀਆਂ ਜਿਆਦਾਤਰ ਵਾਰਦਾਤਾਂ ਦਾ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਿਤ ਹੋਣਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬੀਤੇ ਦਿਨ ਦੀ ਵਾਪਰੀ ਘਟਨਾ ਉਪਰੰਤ ਅੱਜ ਇਥੇ ਮੌਕਿਆ ਵਾਰਦਾਤ ਦੀ ਘਟਨਾ ਸਥਾਨ ਦਾ ਦੌਰਾ ਕਰਨ ਪੁੱਜੇ ਡੀ.ਜੀ.ਪੀ. ਲਾਅ ਐਂਡ ਆਰਡਰ ਪ੍ਰਵੀਨ ਕੁਮਾਰ ਸਿਨਹਾ ਨੇ ਕਿਹਾ ਕਿ ਪੁਲਿਸ ਵਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਮੁਲਾਜ਼ਮ ਨਸ਼ਾ ਤਸਕਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਅਗਲੀ ਖ਼ਬਰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਮਾਮਲਾ ਦਰਜ
Ad Position 24