06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਤੇ 12ਵੀਂ ਸ਼੍ਰੇਣੀ ਦੀ ਪ੍ਰੀਖਿਆ ਲਈ ਪ੍ਰੀਖਿਆ ਫ਼ੀਸਾਂ ਤੇ ਫਾਰਮ ਭਰਨ ਸੰਬੰਧੀ ਵੇਰਵੇ ਜਾਰੀ

ਐੱਸ. ਏ.

Ad Position 21
No active advertisement
ਅਜੀਤ ਡੈਸਕ 06-10-2026
ਐੱਸ. ਏ. ਐੱਸ. ਨਗਰ, 5 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਅਤੇ 12ਵੀਂ ਸ਼੍ਰੇਣੀ ਦੀ ਫਰਵਰੀ / ਮਾਰਚ-2027 ਦੀ ਸਾਲਾਨਾ ਪ੍ਰੀਖਿਆ ਲਈ ਸਰਕਾਰੀ ਸਕੂਲਾਂ ਤੇ ਮਾਨਤਾ ਪ੍ਰਾਪਤ ਸਕੂਲਾਂ/ ਐਫੀਲਿਏਟਿਡ/ ਐਸੋਸ਼ੀਏਟਿਡ ਸਕੂਲਾਂ ‘ਚ ਪੜ੍ਹਦੇ ਪ੍ਰੀਖਿਆਰਥੀਆਂ ਦੀਆਂ ਪ੍ਰੀਖਿਆ ਫ਼ੀਸਾਂ ਤੇ ਫਾਰਮ ਭਰਨ ਸੰਬੰਧੀ ਵੇਰਵੇ ਜਾਰੀ ਕੀਤੇ ਗਏ ਹਨ। ਸਿੱਖਿਆ ਬੋਰਡ ਵਲੋਂ ਜਾਰੀ ਵੇਰਵਿਆਂ ਅਨੁਸਾਰ 10ਵੀਂ ਸ਼੍ਰੇਣੀ ਲਈ ਪ੍ਰੀਖਿਆ ਫ਼ੀਸ ਪ੍ਰਤੀ ਪ੍ਰੀਖਿਆਰਥੀ 2000 ਰੁ. (ਸਮੇਤ ਹਾਰਡ ਕਾਪੀ ਅਤੇ ਡਿਜ਼ੀਟਾਈਜ਼ਡ ਸਾਫਟ ਕਾਪੀ ਦੀ ਫ਼ੀਸ) + ਵਾਧੂ ਵਿਸ਼ੇ ਦੀ ਫ਼ੀਸ 550 ਰੁ. (ਪ੍ਰਤੀ ਵਿਸ਼ਾ) ਨਿਰਧਾਰਤ ਕੀਤੀ ਗਈ ਹੈ। ਇਸੇ ਤਰ੍ਹਾਂ 12ਵੀਂ ਸ਼੍ਰੇਣੀ ਲਈ ਪ੍ਰੀਖਿਆ ਫ਼ੀਸ ਪ੍ਰਤੀ ਪ੍ਰੀਖਿਆਰਥੀ 2450 ਰੁ. (ਸਮੇਤ ਹਾਰਡ ਕਾਪੀ ਅਤੇ ਡਿਜ਼ੀਟਾਈਜ਼ਡ ਸਾਫਟ ਕਾਪੀ ਦੀ ਫ਼ੀਸ) + ਵਾਧੂ ਵਿਸ਼ੇ ਦੀ ਫ਼ੀਸ 550 ਰੁ. (ਪ੍ਰਤੀ ਵਿਸ਼ਾ) ਨਿਰਧਾਰਤ ਕੀਤੀ ਗਈ ਹੈ। ਬੋਰਡ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜਾਰੀ ਵੇਰਵਿਆਂ ਅਨੁਸਾਰ ਸਮੇਂ ਸਿਰ ਪ੍ਰੀਖਿਆ ਫ਼ੀਸ ਤੇ ਫਾਰਮ ਭਰਨ ਦੀ ਸਮੁੱਚੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ। ਪ੍ਰੀਖਿਆ ਫ਼ੀਸਾਂ ਸੰਬੰਧੀ ਜਾਰੀ ਵੇਰਵਿਆਂ ਅਨੁਸਾਰ ਬਿਨਾਂ ਲੇਟ ਫ਼ੀਸ ਆਫ-ਲਾਈਨ ਫ਼ੀਸ ਲਈ ਬੈਂਕ ਚਲਾਨ ਜਨਰੇਟ ਕਰਨ ਦੀ ਆਖ਼ਰੀ ਮਿਤੀ 23 ਅਕਤੂਬਰ ਅਤੇ ਬਿਨਾਂ ਲੇਟ ਫ਼ੀਸ ਆਫ਼-ਲਾਈਨ ਫ਼ੀਸ ਚਲਾਨ ਰਾਹੀਂ ਬੈਂਕ ਵਿਚ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 29 ਅਕਤੂਬਰ, ਜਦਕਿ ਬਿਨਾਂ ਲੇਟ ਫ਼ੀਸ ਪ੍ਰੀਖਿਆ ਫਾਰਮ ਭਰਨ ਅਤੇ ਆਨ-ਲਾਈਨ ਗੇਟ-ਵੇਅ ਰਾਹੀਂ ਫ਼ੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 23 ਅਕਤੂਬਰ ਨਿਰਧਾਰਤ ਕੀਤੀ ਗਈ ਹੈ। ਇਸੇ ਤਰ੍ਹਾਂ 500 ਰੁ. ਪ੍ਰਤੀ ਪ੍ਰੀਖਿਆਰਥੀ ਲੇਟ ਫ਼ੀਸ ਨਾਲ ਆਫ਼-ਲਾਈਨ ਫ਼ੀਸ ਲਈ ਬੈਂਕ ਚਲਾਨ ਜਨਰੇਟ ਕਰਨ ਦੀ ਆਖ਼ਰੀ ਮਿਤੀ 24 ਤੋਂ 31 ਅਕਤੂਬਰ ਅਤੇ 500 ਰੁ. ਪ੍ਰਤੀ ਪ੍ਰੀਖਿਆਰਥੀ ਲੇਟ ਫ਼ੀਸ ਨਾਲ ਆਫ਼-ਲਾਈਨ ਫ਼ੀਸ ਚਲਾਨ ਰਾਹੀਂ ਬੈਂਕ ਵਿਚ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 6 ਨਵੰਬਰ, ਜਦਕਿ 500 ਰੁ. ਪ੍ਰਤੀ ਪ੍ਰੀਖਿਆਰਥੀ ਲੇਟ ਫ਼ੀਸ ਨਾਲ ਪ੍ਰੀਖਿਆ ਫਾਰਮ ਭਰਨ ਅਤੇ ਆਨ-ਲਾਈਨ ਗੇਟ-ਵੇਅ ਰਾਹੀਂ ਫ਼ੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 31 ਅਕਤੂਬਰ ਨਿਰਧਾਰਤ ਕੀਤੀ ਗਈ ਹੈ। ਇਸੇ ਤਰ੍ਹਾਂ 1000 ਰੁ. ਪ੍ਰਤੀ ਪ੍ਰੀਖਿਆਰਥੀ ਲੇਟ ਫ਼ੀਸ ਨਾਲ ਆਫ਼-ਲਾਈਨ ਫ਼ੀਸ ਲਈ ਬੈਂਕ ਚਲਾਨ ਜਨਰੇਟ ਕਰਨ ਦੀ ਆਖ਼ਰੀ ਮਿਤੀ 1 ਤੋਂ 10 ਨਵੰਬਰ ਅਤੇ 1000 ਰੁ. ਪ੍ਰਤੀ ਪ੍ਰੀਖਿਆਰਥੀ ਲੇਟ ਫ਼ੀਸ ਨਾਲ ਆਫ਼-ਲਾਈਨ ਫ਼ੀਸ ਚਲਾਨ ਰਾਹੀਂ ਬੈਂਕ ਵਿਚ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 17 ਨਵੰਬਰ, ਜਦਕਿ 1000 ਰੁ. ਪ੍ਰਤੀ ਪ੍ਰੀਖਿਆਰਥੀ ਲੇਟ ਫ਼ੀਸ ਨਾਲ ਪ੍ਰੀਖਿਆ ਫਾਰਮ ਭਰਨ ਅਤੇ ਆਨ-ਲਾਈਨ ਗੇਟ-ਵੇਅ ਰਾਹੀਂ ਫ਼ੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 10 ਨਵੰਬਰ ਨਿਰਧਾਰਤ ਕੀਤੀ ਗਈ ਹੈ। ਇਸੇ ਤਰ੍ਹਾਂ 1500 ਰੁ. ਪ੍ਰਤੀ ਪ੍ਰੀਖਿਆਰਥੀ ਲੇਟ ਫ਼ੀਸ ਨਾਲ ਆਫ਼-ਲਾਈਨ ਫ਼ੀਸ ਲਈ ਬੈਂਕ ਚਲਾਨ ਜਨਰੇਟ ਕਰਨ ਦੀ ਆਖ਼ਰੀ ਮਿਤੀ 11 ਤੋਂ 18 ਨਵੰਬਰ ਅਤੇ 1500 ਰੁ. ਪ੍ਰਤੀ ਪ੍ਰੀਖਿਆਰਥੀ ਲੇਟ ਫ਼ੀਸ ਨਾਲ ਆਫ਼-ਲਾਈਨ ਫ਼ੀਸ ਚਲਾਨ ਰਾਹੀਂ ਬੈਂਕ ਵਿਚ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 25 ਨਵੰਬਰ, ਜਦਕਿ 1000 ਰੁ. ਪ੍ਰਤੀ ਪ੍ਰੀਖਿਆਰਥੀ ਲੇਟ ਫ਼ੀਸ ਨਾਲ ਪ੍ਰੀਖਿਆ ਫਾਰਮ ਭਰਨ ਅਤੇ ਆਨ-ਲਾਈਨ ਗੇਟ-ਵੇਅ ਰਾਹੀਂ ਫ਼ੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 18 ਨਵੰਬਰ ਨਿਰਧਾਰਤ ਕੀਤੀ ਗਈ ਹੈ। ਇਸੇ ਤਰ੍ਹਾਂ 2000 ਰੁ. ਪ੍ਰਤੀ ਪ੍ਰੀਖਿਆਰਥੀ ਲੇਟ ਫ਼ੀਸ ਨਾਲ ਆਫ਼-ਲਾਈਨ ਫ਼ੀਸ ਲਈ ਬੈਂਕ ਚਲਾਨ ਜਨਰੇਟ ਕਰਨ ਦੀ ਆਖ਼ਰੀ ਮਿਤੀ 19 ਤੋਂ 26 ਨਵੰਬਰ ਅਤੇ 2000 ਰੁ. ਪ੍ਰਤੀ ਪ੍ਰੀਖਿਆਰਥੀ ਲੇਟ ਫ਼ੀਸ ਨਾਲ ਆਫ਼-ਲਾਈਨ ਫ਼ੀਸ ਚਲਾਨ ਰਾਹੀਂ ਬੈਂਕ ਵਿਚ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 3 ਦਸੰਬਰ, ਜਦਕਿ 2000 ਰੁ. ਪ੍ਰਤੀ ਪ੍ਰੀਖਿਆਰਥੀ ਲੇਟ ਫ਼ੀਸ ਨਾਲ ਪ੍ਰੀਖਿਆ ਫਾਰਮ ਭਰਨ ਅਤੇ ਆਨ-ਲਾਈਨ ਗੇਟ-ਵੇਅ ਰਾਹੀਂ ਫ਼ੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 26 ਨਵੰਬਰ ਨਿਰਧਾਰਤ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਧੜੇਬੰਦੀਆਂ ਦੇ ਸਮਝੌਤਿਆਂ ’ਤੇ ਟਿਕੀ ਲੀਡਰਸ਼ਿਪ ਤੋਂ ਕਾਂਗਰਸੀ ਵਰਕਰ ਨਿਰਾਸ਼ ਅਗਲੀ ਖ਼ਬਰ ਚਿਤਕਾਰਾ ਯੂਨੀਵਰਸਿਟੀ ਵਿਖੇ ਸੋਸ਼ਲ ਮੀਡੀਆ ’ਤੇ ਅਫ਼ਵਾਹਾਂ ਫੈਲਾਉਣ ਦੇ ਮਾਮਲੇ ’ਚ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ
Ad Position 24