ਅਰਿਆਨਾ ਅਫ਼ਗ਼ਾਨ ਏਅਰਲਾਈਨਜ਼ ਨੇ ਕਾਬੁਲ ਤੇ ਦਿੱਲੀ ਵਿਚਾਲੇ ਕਾਰਗੋ ਉਡਾਣਾਂ ਦੀ ਵਧਾਈ ਗਿਣਤੀ
ਅੰਮ੍ਰਿਤਸਰ, 26 ਸਤੰਬਰ (ਸੁਰਿੰਦਰ ਕੋਛੜ)-ਅਫ਼ਗ਼ਾਨਿਸਤਾਨ ਤੇ ਭਾਰਤ ਵਿਚਾਲੇ ਦੁਵੱਲੇ ਵਪਾਰ ਨੂੰ ਹੁਲਾਰਾ ਦੇਣ ਲਈ ਅਰਿਆਨਾ ਅਫ਼ਗ਼ਾਨ ਏਅਰਲਾਈਨਜ਼ ਨੇ ਕਾਬੁਲ ਅਤੇ ਦਿੱਲੀ ਦਰਮਿਆਨ ਆਪਣੀਆਂ ਮਾਲਵਾਹਕ (ਕਾਰਗੋ) ਉਡਾਣਾਂ ਦੀ ਗਿਣਤੀ ਵਧਾ ਦਿੱਤੀ ਹੈ। ਏਅਰਲਾਈਨ ਪ੍ਰਸ਼ਾਸਨ ਮੁਤਾਬਕ ਹੁਣ ਇਸ ਰੂਟ ’ਤੇ ਰੋਜ਼ਾਨਾ ਇਕ ਦੀ ਬਜਾਏ ਦੋ ਨਿਯਮਤ ਕਾਰਗੋ ਉਡਾਣਾਂ ਸੰਚਾਲਿਤ ਕੀਤੀਆਂ ਜਾਣਗੀਆਂ।
ਅ
ਅਰਿਆਨਾ ਅਫ਼ਗ਼ਾਨ ਏਅਰਲਾਈਨਜ਼ ਦਾ ਕਾਬੁਲ ਤੋਂ ਦਿੱਲੀ ਦਰਮਿਆਨ ਉਡਾਣ ਭਰਨ ਵਾਲਾ ਮਾਲਵਾਹਕ ਜਹਾਜ਼। ਤਸਵੀਰ ਰਾਹੀਂ : ਸੁਰਿੰਦਰ ਕੋਛੜ
27-09-2026
ਅੰਮ੍ਰਿਤਸਰ, 26 ਸਤੰਬਰ (ਸੁਰਿੰਦਰ ਕੋਛੜ)-ਅਫ਼ਗ਼ਾਨਿਸਤਾਨ ਤੇ ਭਾਰਤ ਵਿਚਾਲੇ ਦੁਵੱਲੇ ਵਪਾਰ ਨੂੰ ਹੁਲਾਰਾ ਦੇਣ ਲਈ ਅਰਿਆਨਾ ਅਫ਼ਗ਼ਾਨ ਏਅਰਲਾਈਨਜ਼ ਨੇ ਕਾਬੁਲ ਅਤੇ ਦਿੱਲੀ ਦਰਮਿਆਨ ਆਪਣੀਆਂ ਮਾਲਵਾਹਕ (ਕਾਰਗੋ) ਉਡਾਣਾਂ ਦੀ ਗਿਣਤੀ ਵਧਾ ਦਿੱਤੀ ਹੈ। ਏਅਰਲਾਈਨ ਪ੍ਰਸ਼ਾਸਨ ਮੁਤਾਬਕ ਹੁਣ ਇਸ ਰੂਟ ’ਤੇ ਰੋਜ਼ਾਨਾ ਇਕ ਦੀ ਬਜਾਏ ਦੋ ਨਿਯਮਤ ਕਾਰਗੋ ਉਡਾਣਾਂ ਸੰਚਾਲਿਤ ਕੀਤੀਆਂ ਜਾਣਗੀਆਂ। ਇਨ੍ਹਾਂ ਰੋਜ਼ਾਨਾ ਕਾਰਗੋ ਉਡਾਣਾਂ ਰਾਹੀਂ ਅਫ਼ਗ਼ਾਨ ਕਾਰੋਬਾਰੀ ਅਤੇ ਵਪਾਰਕ ਕੰਪਨੀਆਂ ਆਪਣਾ ਮਾਲ ਭਾਰਤ ਅਤੇ ਅਫ਼ਗ਼ਾਨਿਸਤਾਨ ਵਿਚਾਲੇ ਤੇਜ਼ੀ, ਸੁਰੱਖਿਆ ਅਤੇ ਭਰੋਸੇਯੋਗ ਢੰਗ ਨਾਲ ਪਹੁੰਚਾ ਸਕਣਗੀਆਂ। ਏਅਰਲਾਈਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਦੇਸ਼ ਦੇ ਆਰਥਿਕ ਤੇ ਵਪਾਰਕ ਵਿਕਾਸ, ਸਥਾਨਕ ਵਪਾਰੀਆਂ ਦੀਆਂ ਲੋੜਾਂ ਦੀ ਪੂਰਤੀ ਅਤੇ ਅਫ਼ਗ਼ਾਨਿਸਤਾਨ ਦੇ ਦਰਾਮਦ-ਬਰਾਮਦ ਖੇਤਰ ਨੂੰ ਮਜ਼ਬੂਤੀ ਦੇਣ ਲਈ ਆਪਣੀਆਂ ਹਵਾਈ ਕਾਰਗੋ ਸੇਵਾਵਾਂ ਦਾ ਹੋਰ ਵਿਸਥਾਰ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਦੱਸਣਯੋਗ ਹੈ ਕਿ ਹਾਲ ਹੀ ’ਚ ਸ਼ੁਰੂ ਹੋਈ ਅਫ਼ਗਾਨਿਸਤਾਨ-ਦਿੱਲੀ ਏਅਰ ਕਾਰਗੋ ਸੇਵਾ ਕੌਮਾਂਤਰੀ ਨਿਯਮਾਂ ਤਹਿਤ ਪਾਕਿਸਤਾਨੀ ਹਵਾਈ ਖੇਤਰ ਦੀ ਵਰਤੋਂ ਕਰ ਰਹੀ ਹੈ। ਇਹ ਉਡਾਣ ਕਾਬੁਲ ਕੌਮਾਂਤਰੀ ਹਵਾਈ ਅੱਡਾ ਅਤੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ, ਨਵੀਂ ਦਿੱਲੀ ਵਿਚਕਾਰ ਸਿੱਧੀ ਚਲਾਈ ਜਾ ਰਹੀ ਹੈ।