24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਚਾਰ ਦਹਾਕੇ ਪਹਿਲਾਂ ਹੋਏ ਭਰਾ ਦੇ ਕਤਲ ਦਾ ਬਦਲਾ ਲੈਣ ਲਈ ਅਮਰੀਕਾ ਬੈਠੇ ਵਿਅਕਤੀ ਨੇ ਕਰਵਾਇਆ ਗੁਲਜ਼ਾਰ ਸਿੰਘ ਦਾ ਕਤਲ

ਟਾਂਡਾ ਉੜਮੁੜ, 23 ਸਤੰਬਰ (ਦੀਪਕ ਬਹਿਲ)-ਟਾਂਡਾ ’ਚ 1980 ਵਿਚ ਹੋਏ ਜੈਦੇਵ ਸਿੰਘ ਨਾਮੀ ਵਿਅਕਤੀ ਦੇ ਹੋਏ ਕਤਲ ਦਾ ਬਦਲਾ ਲੈਣ ਲਈ ਅਮਰੀਕਾ ਰਹਿੰਦੇ ਭਰਾ ਨੇ ਹੀ ਸਾਜ਼ਿਸ਼ ਰਚ ਕੇ ਉਸ ਦੇ ਪਿਤਾ ਦਾ ਕਤਲ ਕਰਨ ਵਾਲੇ ਪ੍ਰਲਾਦ ਸਿੰਘ ਦੇ ਪੁੱਤਰ ਦਾ ਕਤਲ ਕਰਵਾਇਆ ਹੈ। ਇਹ ਖ਼ੁਲਾਸਾ ਅੱਜ ਟਾਂਡਾ ਵਿਚ ਡੀ.

Ad Position 21
No active advertisement
ਅਜੀਤ ਡੈਸਕ 24-09-2026
ਟਾਂਡਾ ਉੜਮੁੜ, 23 ਸਤੰਬਰ (ਦੀਪਕ ਬਹਿਲ)-ਟਾਂਡਾ ’ਚ 1980 ਵਿਚ ਹੋਏ ਜੈਦੇਵ ਸਿੰਘ ਨਾਮੀ ਵਿਅਕਤੀ ਦੇ ਹੋਏ ਕਤਲ ਦਾ ਬਦਲਾ ਲੈਣ ਲਈ ਅਮਰੀਕਾ ਰਹਿੰਦੇ ਭਰਾ ਨੇ ਹੀ ਸਾਜ਼ਿਸ਼ ਰਚ ਕੇ ਉਸ ਦੇ ਪਿਤਾ ਦਾ ਕਤਲ ਕਰਨ ਵਾਲੇ ਪ੍ਰਲਾਦ ਸਿੰਘ ਦੇ ਪੁੱਤਰ ਦਾ ਕਤਲ ਕਰਵਾਇਆ ਹੈ। ਇਹ ਖ਼ੁਲਾਸਾ ਅੱਜ ਟਾਂਡਾ ਵਿਚ ਡੀ. ਐੱਸ. ਪੀ. ਟਾਂਡਾ ਦਵਿੰਦਰ ਸਿੰਘ ਬਾਜਵਾ ਨੇ 14 ਸਤੰਬਰ ਨੂੰ ਉੜਮੁੜ ਵਿਚ ਹੋਏ ਗੁਲਜ਼ਾਰ ਸਿੰਘ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਤੋਂ ਬਾਅਦ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ । ਡੀ.ਐੱਸ.ਪੀ. ਬਾਜਵਾ ਨੇ ਦੱਸਿਆ ਕਿ ਇਸ ਕਤਲ ਅਮਰੀਕਾ ਰਹਿੰਦੇ ਜਗਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਮਾਡਲ ਟਾਊਨ ਉੜਮੁੜ ਨੇ ਆਪਣੇ ਭਰਾ ਜੈਦੇਵ ਦੇ ਹੋਏ ਕਤਲ ਦਾ ਬਦਲਾ ਲੈਣ ਲਈ ਸਾਜ਼ਿਸ਼ ਘੜੀ ਸੀ । ਉਸ ਦੇ ਭਰਾ ਦੇ ਕਤਲ ਕਰਨ ਦੇ ਦੋਸ਼ ਵਿਚ ਗੁਲਜ਼ਾਰ ਸਿੰਘ ਦਾ ਪਿਤਾ ਉਮਰ ਕੈਦ ਕੱਟ ਕੇ ਆਇਆ ਸੀ । ਅਮਰੀਕਾ ਰਹਿੰਦੇ ਜਗਜੀਤ ਸਿੰਘ ਦੇ ਦਿਲ ਵਿਚ ਬਦਲੇ ਦੀ ਅੱਗ ਸੀ । ਜਿਸ ਲਈ ਉਸ ਨੇ ਆਪਣੇ ਜਾਣਕਾਰ ਰਾਹੀਂ ਭਾੜੇ ਦੇ ਵਿਅਕਤੀ ਤੋਂ ਇਸ ਵਾਰਦਾਤ ਨੂੰ ਅੰਜਾਮ ਦਿਵਾਇਆ ਹੈ । ਇਸ ਕਤਲ ਦੇ ਮਾਮਲੇ ਵਿਚ ਹੁਣ ਪੁਲਿਸ ਨੇ ਸਾਜ਼ਿਸ਼ਕਰਤਾ ਜਗਜੀਤ ਸਿੰਘ ਉਸ ਦਾ ਸਾਥ ਦੇਣ ਵਾਲੇ ਤੇਜਿੰਦਰ ਸਿੰਘ ਉਰਫ਼ ਬਿੱਟੂ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਗੁਰਾਲਾ, ਡਾਕਟਰ ਬਲਵਿੰਦਰ ਸਿੰਘ ਭਾਟੀਆ ਪੁੱਤਰ ਜਨਕ ਰਾਜ ਭਾਟੀਆ ਵਾਸੀ ਜੈਦਾ (ਭੁਲੱਥ) ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਜਤਿੰਦਰ ਸਿੰਘ ਉਰਫ਼ ਲਾਡਾ, ਭੀਚਾ ਪੁੱਤਰ ਪੁੰਨੁ ਵਾਸੀ ਕੱਥੂਨੰਗਲ ਅਤੇ ਸਾਹਿਬ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਰੂਪੋਵਾਲੀ ਕੱਥੂਨੰਗਲ ਨੂੰ ਨਾਮਜ਼ਦ ਕਰਕੇ ਸਾਹਿਬ ਸਿੰਘ, ਭੀਚਾ ਅਤੇ ਬਿੱਟੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਉਨ੍ਹਾਂ ਦੱਸਿਆ ਕਿ ਪੁਲਿਸ ਨੇ ਗੁਲਜ਼ਾਰ ਸਿੰਘ ਦੇ ਕਤਲ ਤੋਂ ਬਾਅਦ ਮਾਮਲਾ ਦਰਜ ਕਰਕੇ ਜਾਂਚ ਨੂੰ ਅੱਗੇ ਵਧਾਇਆ । ਥਾਣਾ ਮੁਖੀ ਅਮਰਜੀਤ ਕੌਰ, ਐੱਸ. ਆਈ. ਮਹੇਸ਼ ਕੁਮਾਰ, ਥਾਣੇਦਾਰ ਵਿਕਾਸ ਮਹਿਤਾ, ਜਸਪ੍ਰੀਤ ਸਿੰਘ ਦੀ ਟੀਮ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਘਾਲਦੇ ਹੋਏ ਮੁਲਜ਼ਮਾਂ ਤੱਕ ਪਹੁੰਚ ਦਿੱਤੀ । ਇਸ ਦੌਰਾਨ ਵਾਰਦਾਤ ਵਾਲੀ ਰਾਤ ਹੀ ਮੋਟਰਸਾਈਕਲ ਸਵਾਰ ਮੁਲਜ਼ਮਾਂ ਦਾ ਐਕਸੀਡੈਂਟ ਹੋ ਗਿਆ, ਜਿਸ ਤੋਂ ਬਾਅਦ ਸਾਹਿਬ ਸਿੰਘ ਅਤੇ ਭੀਚਾ ਨੂੰ ਗ੍ਰਿਫ਼ਤਾਰ ਕਰਕੇ ਜਦੋ ਪੁੱਛਗਿੱਛ ਤਾਂ ਕਤਲ ਦੀ ਗੁੱਥੀ ਸੁਲਝ ਗਈ।
Ad Position 22
No active advertisement
ਪਿਛਲੀ ਖ਼ਬਰ ਸਰਹੱਦ ਪਾਰ ਤੋਂ ਪੁੱਜੀ 20 ਕਿਲੋਗ੍ਰਾਮ ਹੈਰੋਇਨ ਬਰਾਮਦ : 4 ਤਸਕਰ ਕਾਬੂ ਅਗਲੀ ਖ਼ਬਰ ਸੰਕਲਪ ਯਾਤਰਾ ’ਚੋਂ ਪਰਤ ਰਹੇ ਭਾਜਪਾ ਵਰਕਰਾਂ ਦੀ ਕਾਰ ਹਾਦਸਾਗ੍ਰਸਤ, 1 ਮੌਤ ਤੇ 5 ਜ਼ਖ਼ਮੀ ਐਮ.ਪੀ. ਬਾਂਸੁਰੀ ਸਵਰਾਜ, ਐੱਚ...
Ad Position 24