24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸੰਕਲਪ ਯਾਤਰਾ ’ਚੋਂ ਪਰਤ ਰਹੇ ਭਾਜਪਾ ਵਰਕਰਾਂ ਦੀ ਕਾਰ ਹਾਦਸਾਗ੍ਰਸਤ, 1 ਮੌਤ ਤੇ 5 ਜ਼ਖ਼ਮੀ ਐਮ.ਪੀ. ਬਾਂਸੁਰੀ ਸਵਰਾਜ, ਐੱਚ.ਐਸ. ਫੂਲਕਾ, ਚਰਨਜੀਤ ਸਿੰਘ ਬਰਾੜ ਹਸਪਤਾਲ ਪਹੁੰਚੇ

ਮਾਨਸਾ, 23 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਜਨਤਾ ਪਾਰਟੀ ਦੀ ‘ਨਸ਼ਾ ਛੱਡੋ ਸੰਕਲਪ ਯਾਤਰਾ’ ਤਹਿਤ ਝੁਨੀਰ ਵਿਖੇ ਹੋਏ ਸਮਾਗਮ ਉਪਰੰਤ ਮਾਨਸਾ ਵੱਲ ਆ ਰਹੇ ਭਾਜਪਾ ਵਰਕਰਾਂ ਦੀ ਸਵਿਫ਼ਟ ਕਾਰ ਸਿਰਸਾ-ਮਾਨਸਾ ਮੁੱਖ ਸੜਕ ’ਤੇ ਪਿੰਡ ਕੋਟਧਰਮੂ ਨੇੜੇ ਟਰੱਕ ਨਾਲ ਟਕਰਾਅ ਗਈ । ਟੱਕਰ ਇੰਨੀ ਭਿਆਨਕ ਸੀ ਕਿ ਜਿੱਥੇ ਕਾਰ ਦਾ ਵੱਡਾ ਨੁਕਸਾਨ ਹੋ ਗਿਆ ਉੱਥੇ ਇੱਕ ਨੌਜਵਾਨ ਅਰਸ਼ਦੀਪ ਸਿੰਘ (27) ਪੁੱਤਰ ਗੁਰਜੀਤ ਸਿੰਘ ਵਾਸੀ ਰਮਦਿੱਤੇਵਾਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਵਿਨੋਦ ਕੁਮਾਰ ਕਾਲੀ (54) ਪੁੱਤਰ ਨਿਰੰਜਨ ਲਾਲ, ਸੁਨੀਲ ਕੁਮਾਰ (25) ਪੁੱਤਰ ਸੰਜੀਵ ਕੁਮਾਰ, ਭੀਮ (27) ਪੁੱਤਰ ਸੰਜੀਵ ਕੁਮਾਰ, ਮੋਹਿਤ ਸਿੰਗਲਾ (30) ਪੁੱਤਰ ਸੁਰੇਸ਼ ਕੁਮਾਰ ਸਾਰੇ ਵਾਸੀ ਮਾਨਸਾ ਅਤੇ ਨਵਦੀਪ ਸਿੰਘ (23) ਪੁੱਤਰ ਜਸਵੰਤ ਸਿੰਘ ਵਾਸੀ ਰਮਦਿੱਤੇਵਾਲਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ।

Ad Position 21
No active advertisement
ਅਰਸ਼ਦੀਪ ਸਿੰਘ ਦੀ ਫਾਈਲ ਤਸਵੀਰ 24-09-2026
ਮਾਨਸਾ, 23 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਜਨਤਾ ਪਾਰਟੀ ਦੀ ‘ਨਸ਼ਾ ਛੱਡੋ ਸੰਕਲਪ ਯਾਤਰਾ’ ਤਹਿਤ ਝੁਨੀਰ ਵਿਖੇ ਹੋਏ ਸਮਾਗਮ ਉਪਰੰਤ ਮਾਨਸਾ ਵੱਲ ਆ ਰਹੇ ਭਾਜਪਾ ਵਰਕਰਾਂ ਦੀ ਸਵਿਫ਼ਟ ਕਾਰ ਸਿਰਸਾ-ਮਾਨਸਾ ਮੁੱਖ ਸੜਕ ’ਤੇ ਪਿੰਡ ਕੋਟਧਰਮੂ ਨੇੜੇ ਟਰੱਕ ਨਾਲ ਟਕਰਾਅ ਗਈ । ਟੱਕਰ ਇੰਨੀ ਭਿਆਨਕ ਸੀ ਕਿ ਜਿੱਥੇ ਕਾਰ ਦਾ ਵੱਡਾ ਨੁਕਸਾਨ ਹੋ ਗਿਆ ਉੱਥੇ ਇੱਕ ਨੌਜਵਾਨ ਅਰਸ਼ਦੀਪ ਸਿੰਘ (27) ਪੁੱਤਰ ਗੁਰਜੀਤ ਸਿੰਘ ਵਾਸੀ ਰਮਦਿੱਤੇਵਾਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਵਿਨੋਦ ਕੁਮਾਰ ਕਾਲੀ (54) ਪੁੱਤਰ ਨਿਰੰਜਨ ਲਾਲ, ਸੁਨੀਲ ਕੁਮਾਰ (25) ਪੁੱਤਰ ਸੰਜੀਵ ਕੁਮਾਰ, ਭੀਮ (27) ਪੁੱਤਰ ਸੰਜੀਵ ਕੁਮਾਰ, ਮੋਹਿਤ ਸਿੰਗਲਾ (30) ਪੁੱਤਰ ਸੁਰੇਸ਼ ਕੁਮਾਰ ਸਾਰੇ ਵਾਸੀ ਮਾਨਸਾ ਅਤੇ ਨਵਦੀਪ ਸਿੰਘ (23) ਪੁੱਤਰ ਜਸਵੰਤ ਸਿੰਘ ਵਾਸੀ ਰਮਦਿੱਤੇਵਾਲਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ । ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾਇਆ ਗਿਆ । ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਗੰਭੀਰ ਹਾਲਤ ਦੇਖਦਿਆਂ ਵਿਨੋਦ ਕੁਮਾਰ ਕਾਲੀ ਨੂੰ ਡੀ.ਐਮ.ਸੀ. ਲੁਧਿਆਣਾ ਅਤੇ ਦੂਸਰਿਆਂ ਨੂੰ ਏਮਜ਼ ਹਸਪਤਾਲ ਬਠਿੰਡਾ ਲਈ ਰੈਫ਼ਰ ਕਰ ਦਿੱਤਾ ਹੈ। ਭਾਜਪਾ ਆਗੂ ਲੋਕ ਸਭਾ ਮੈਂਬਰ ਬੰਸਰੀ ਸਵਰਾਜ, ਐੱਚ.ਐਸ. ਫੂਲਕਾ ਤੇ ਚਰਨਜੀਤ ਸਿੰਘ ਬਰਾੜ ਹਸਪਤਾਲ ’ਚ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਰ ਸਹਾਇਤਾ ਦੇਣ ਦਾ ਵਚਨ ਦੁਹਰਾਇਆ । ਉੱਧਰ ਹਾਦਸੇ ਦੇ ਮੱਦੇਨਜ਼ਰ ਬੋਹਾ ਤੇ ਮਾਨਸਾ ਵਿਖੇ ਹੋਣ ਵਾਲੀਆਂ ਰੈਲੀਆਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
Ad Position 22
No active advertisement
ਪਿਛਲੀ ਖ਼ਬਰ ਚਾਰ ਦਹਾਕੇ ਪਹਿਲਾਂ ਹੋਏ ਭਰਾ ਦੇ ਕਤਲ ਦਾ ਬਦਲਾ ਲੈਣ ਲਈ ਅਮਰੀਕਾ ਬੈਠੇ ਵਿਅਕਤੀ ਨੇ ਕਰਵਾਇਆ ਗੁਲਜ਼ਾਰ ਸਿੰਘ ਦਾ ਕਤਲ ਅਗਲੀ ਖ਼ਬਰ ਈ.ਡੀ. ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਤੇ ਸਾਬਕਾ ਡੀ.ਐਸ.ਪੀ. ਬਲਵਿੰਦਰ ਸਿੰਘ ਸੇਖੋਂ ਅਕਾਲੀ ਦਲ ‘ਵਾਰਿਸ ਪੰਜਾ...
Ad Position 24