11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਚੰਡੀਗੜ੍ਹ ’ ਚ ਪੰਜਾਬੀ ਫ਼ਿਲਮ ‘ ਸਿੰਘ ਵਰਸਿਜ਼ ਕੌਰ -2’ ਦੇ ਪ੍ਰੀਮੀਅਰ ਸ਼ੋਅ ਮੌਕੇ ਲੱਗੀਆਂ ਖ਼ੂਬ ਰੌਣਕਾਂ ‘ਸਿੰਘ ਵਰਸਿਜ਼ ਕੌਰ-2’ ਵੀ ਦਰਸ਼ਕਾਂ ਦੀ ਕਸਵੱਟੀ ’ਤੇ ਖਰ੍ਹੀ ਉਤਰੇਗੀ-ਗਿੱਪੀ ਗਰੇਵਾਲ

ਚੰਡੀਗੜ੍ਹ, 11 ਸਤੰਬਰ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਸ਼ਹਿਰ ਦੇ ਸਿਨੇ-ਪ੍ਰੇਮੀਆ ਨੂੰ ਹਮੇਸ਼ਾ ਹੋਰ ਫ਼ਨਕਾਰਾਂ ਦੀ ਵਾਂਗ ਪ੍ਰਸਿੱਧ ਗਾਇਕ, ਅਦਾਕਾਰ, ਨਿਰਮਾਤਾ ਤੇ ਨਿਰਦੇਸ਼ਕ ਗਿੱਪੀ ਗਰੇਵਾਲ ਦੀ ਫ਼ਿਲਮਾਂ ਪ੍ਰਤੀ ਕਰੇਜ਼ ਰਹਿੰਦਾ ਹੈ, ਜਿਸ ਦਾ ਪ੍ਰਮਾਣ ਚੰਡੀਗੜ੍ਹ ਸ਼ਹਿਰ ਦੇ ਏਲਾਂਤੇ ਮਾਲ ’ਚ ਗਿੱਪੀ ਗਰੇਵਾਲ ਦੀ ਫ਼ਿਲਮ ‘ਸਿੰਘ ਵਰਸਿਜ਼ ਕੌਰ-2’ ਦੇ ਵਿਸ਼ੇਸ਼ ਪ੍ਰੀਮੀਅਰ ਸ਼ੋਅ ਦੌਰਾਨ ਦੇਖਣ ਨੂੰ ਮਿਲਿਆ। ਇਸ ਮੌਕੇ ਫਿਲਮ ਵਿਚਲੇ ਅਦਾਕਾਰਾਂ ਦੇ ਨਾਲ-ਨਾਲ ਪੰਜਾਬੀ ਗਾਇਕਾ ਨੇ ਵੀ ਸ਼ਮੂਲੀਅਤ ਕਰਕੇ ਸ਼ੋਅ ਦੀਆਂ ਰੌਣਕਾਂ ਨੂੰ ਹੋਰ ਵੀ ਵਧਾਇਆ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਚੰਡੀਗੜ੍ਹ, 11 ਸਤੰਬਰ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਸ਼ਹਿਰ ਦੇ ਸਿਨੇ-ਪ੍ਰੇਮੀਆ ਨੂੰ ਹਮੇਸ਼ਾ ਹੋਰ ਫ਼ਨਕਾਰਾਂ ਦੀ ਵਾਂਗ ਪ੍ਰਸਿੱਧ ਗਾਇਕ, ਅਦਾਕਾਰ, ਨਿਰਮਾਤਾ ਤੇ ਨਿਰਦੇਸ਼ਕ ਗਿੱਪੀ ਗਰੇਵਾਲ ਦੀ ਫ਼ਿਲਮਾਂ ਪ੍ਰਤੀ ਕਰੇਜ਼ ਰਹਿੰਦਾ ਹੈ, ਜਿਸ ਦਾ ਪ੍ਰਮਾਣ ਚੰਡੀਗੜ੍ਹ ਸ਼ਹਿਰ ਦੇ ਏਲਾਂਤੇ ਮਾਲ ’ਚ ਗਿੱਪੀ ਗਰੇਵਾਲ ਦੀ ਫ਼ਿਲਮ ‘ਸਿੰਘ ਵਰਸਿਜ਼ ਕੌਰ-2’ ਦੇ ਵਿਸ਼ੇਸ਼ ਪ੍ਰੀਮੀਅਰ ਸ਼ੋਅ ਦੌਰਾਨ ਦੇਖਣ ਨੂੰ ਮਿਲਿਆ। ਇਸ ਮੌਕੇ ਫਿਲਮ ਵਿਚਲੇ ਅਦਾਕਾਰਾਂ ਦੇ ਨਾਲ-ਨਾਲ ਪੰਜਾਬੀ ਗਾਇਕਾ ਨੇ ਵੀ ਸ਼ਮੂਲੀਅਤ ਕਰਕੇ ਸ਼ੋਅ ਦੀਆਂ ਰੌਣਕਾਂ ਨੂੰ ਹੋਰ ਵੀ ਵਧਾਇਆ। ਜਿਸ ਤਰ੍ਹਾਂ ਪਹਿਲਾਂ ਵੀ ਜਲੰਧਰ ਦੇ ਪ੍ਰਸਿੱਧ ਡਿਸਟ੍ਰੀਬਿਊਟਰ ਮੁਨੀਸ਼ ਸਾਹਨੀ ਨੇ ਗਿੱਪੀ ਗਰੇਵਾਲ ਦੀ ਫ਼ਿਲਮਾਂ ਨੂੰ ਦੇਸ਼-ਵਿਦੇਸ਼ ਵਿਚ ਰਿਲੀਜ਼ ਕੀਤਾ ਹੈ, ਉਸੇ ਤਰ੍ਹਾਂ ਇਸ ਫ਼ਿਲਮ ਨੂੰ ਪੰਜਾਬ ਤੋਂ ਇਲਾਵਾ ਦਿੱਲੀ, ਮੁੰਬਈ ਆਦਿ ਦੇ ਨਾਲ-ਨਾਲ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਆਦਿ ਵਿਦੇਸ਼ਾਂ ਵਿਚ ਇਕੋ ਸਮੇਂ ਰਿਲੀਜ਼ ਕੀਤਾ ਗਿਆ। ਏਲਾਂਤੇ ’ਚ ਅਦਾਕਾਰ ਗਿੱਪੀ ਗਰੇਵਾਲ, ਸ਼ਹਿਨਾਜ਼ ਗਿੱਲ, ਗੁਰਪ੍ਰੀਤ ਭੰਗੂ, ਪ੍ਰਿੰਸ.ਕੰਵਲਜੀਤ, ਹਾਰਬੀ ਸੰਘਾ, ਰਘੁਵੀਰ ਬੋਲੀ ਦੇ ਨਾਲ-ਨਾਲ ਹੋਰ ਸ਼ਖ਼ਸੀਅਤਾਂ ਵਿਚ ਸੰਦੀਪ ਬਾਂਸਲ, ਦਿਨੇਸ਼ ਔਲਖ, ਗਾਇਕ ਗੁਰਕ੍ਰਿਪਾਲ ਸੂਰਾਪੁਰੀ, ਜ਼ੈਲੀ ਆਦਿ ਨੇ ਵੀ ਸ਼ਿਰਕਤ ਕੀਤੀ। ਫ਼ਿਲਮ ਦੇ ਨਿਰਦੇਸ਼ਕ ਨਵਨੀਤ ਸਿੰਘ, ਲੇਖਕ ਗੁਰਪ੍ਰੀਤ ਸਹਿਜੀ ਅਤੇ ਅਮਲਾ ਮੈਂਬਰਾਂ ’ਚ ਸੁੱਖ ਕੰਬੋਜ (ਡੀ.ਓ.ਪੀ) ਅਤੇ ਡਾਇਲਾਗ ਲੇਖਕ ਚੰਚਲ ਦਾਬਰਾ ਵਲੋਂ ਫ਼ਿਲਮ ਪ੍ਰਤੀ ਨਿਭਾਈ ਭੂਮਿਕਾ ਦੀ ਸਰਾਹਨਾ ਹੋਈ, ਉੱਥੇ ਫ਼ਿਲਮ ਦੇ ਨਿਰਮਾਤਾ ਸ੍ਰੀਕਾਂਤ ਮਹੋਤਾ ਮਹੇਂਦਰ ਸੋਨੀ ਅਕਸ਼ੇ ਰਾਂਵਤ ਕੋ-ਨਿਰਮਾਤਾ ਭਾਨਾ ਐਲ.ਏ ਅਤੇ ਆਰਟ ਨਿਰਦੇਸ਼ਕ ਰਾਕੇਸ਼ ਕੁਮਾਰ ਦੀ ਭੂਮਿਕਾ ਖ਼ੂਬ ਪ੍ਰਸ਼ੰਸਾ ਹੋਈ। ਇਸੇ ਦੌਰਾਨ ਗਿੱਪੀ ਗਰੇਵਾਲ ਨੇ ਕਿਹਾ ‘ਸਿੰਘ ਵਰਸਿਜ਼ ਕੌਰ’(2013) ਨੂੰ ਜਿਸ ਤਰ੍ਹਾਂ ਦਰਸ਼ਕਾਂ ਨੇ ਭਰਪੂਰ ਹੁੰਗਾਰਾ ਦਿੱਤਿਆਂ, ਉਸੇ ਤਰ੍ਹਾਂ ‘ਸਿੰਘ ਵਰਸਿਜ਼ ਕੌਰ-2’ ਵੀ ਦਰਸ਼ਕਾਂ ਦੀ ਕਸਵੱਟੀ ’ਤੇ ਖਰ੍ਹੀ ਉੱਤਰੇਗੀ। ਮੁੱਖ ਅਦਾਕਾਰਾ ਸ਼ਹਿਨਾਜ਼ ਗਿੱਲ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਗਿੱਪੀ ਗਰੇਵਾਲ ਨਾਲ ਫ਼ਿਲਮ ਕਰਕੇ ਬਹੁਤ ਚੰਗਾ ਲੱਗਿਆ। ਪ੍ਰਿੰਸ. ਕੰਵਲਜੀਤ ਨੇ ਕਿਹਾ ਕਿ ਉਸ ਨੂੰ ਗਿੱਪੀ ਗਰੇਵਾਲ ਨਾਲ ਫ਼ਿਲਮ ਕਰਕੇ ਸਹਿਜਤਾ ਮਹਿਸੂਸ ਹੋਈ ਹੈ। ਗਾਇਕ ਗੁਰਕ੍ਰਿਪਾਲ ਸੂਰਾਪੁਰੀ ਤੇ ਜੈਲੀ ਦਾ ਕਹਿਣਾ ਸੀ ਕਿ ਗਿੱਪੀ ਗਰੇਵਾਲ ਇਕ ਮਿਹਨਤੀ ਫ਼ਨਕਾਰ ਹੈ, ਫ਼ਿਲਮ ਦੇ ਕੋ-ਨਿਰਮਾਤਾ ਭਾਨਾ ਐਲ.ਏ. ਦਾ ਮੰਨਣਾ ਸੀ ਕਿ ਦਰਸ਼ਕਾਂ ਨੇ ਹਮੇਸ਼ਾ ਉਨ੍ਹਾਂ ਦੇ ਹਰ ਪ੍ਰਾਜੈਕਟ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਨੌਕਰੀ ਦੀ ਪੇਸ਼ਕਸ਼ ਨੂੰ ਲੈ ਕੇ ਧੋਖਾ ਕੀਤਾ - ਰਾਜਾ ਵੜਿੰਗ ਸੰਗਰੂਰ ਵਿਖੇ ਪਰਿਵਾਰ ਨਾਲ... ਅਗਲੀ ਖ਼ਬਰ ਪਾਕਿ ਨੇ ਭਾਰਤੀ ਗੁਰਧਾਮਾਂ ਦੇ ਦਰਸ਼ਨਾਂ ਲਈ ਰਵਾਨਾ ਹੋਣ ਵਾਲਾ 92 ਸਿੱਖਾਂ ਦਾ ਜਥਾ ਰੋਕਿਆ ਫੈਸਲਾਬਾਦ ਹਵਾਈ ਅੱਡੇ ਵਿਖੇ ਰ...
Ad Position 24