11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸਿੰਧ ’ਚ ਦੋ ਨਾਬਾਲਗ ਹਿੰਦੂ ਭੈਣਾਂ ਨੂੰ ਅਗਵਾ ਕਰਕੇ ਜਬਰੀ ਕਰਵਾਇਆ ਧਰਮ ਪਰਿਵਰਤਨ ਤੇ ਨਿਕਾਹ

ਅੰਮ੍ਰਿਤਸਰ, 11 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿੰਧ ਸੂਬੇ ’ਚ ਹਿੰਦੂ ਭਾਈਚਾਰੇ ਦੀਆਂ ਨਾਬਾਲਗ ਬੱਚੀਆਂ ਦੇ ਅਗਵਾ ਅਤੇ ਜਬਰੀ ਧਰਮ ਪਰਿਵਰਤਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਟੰਡੋ ਅੱਲ੍ਹਾਯਾਰ ਜ਼ਿਲ੍ਹੇ ’ਚ ਮਹਿਜ਼ 13 ਅਤੇ 14 ਸਾਲ ਦੀਆਂ ਦੋ ਸਕੀਆਂ ਭੈਣਾਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ ਅਤੇ ਫਿਰ ਦੋ ਮੁਸਲਿਮ ਵਿਅਕਤੀਆਂ ਨਾਲ ਉਨ੍ਹਾਂ ਦਾ ਨਿਕਾਹ ਕਰਵਾ ਦਿੱਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਅੰਮ੍ਰਿਤਸਰ, 11 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿੰਧ ਸੂਬੇ ’ਚ ਹਿੰਦੂ ਭਾਈਚਾਰੇ ਦੀਆਂ ਨਾਬਾਲਗ ਬੱਚੀਆਂ ਦੇ ਅਗਵਾ ਅਤੇ ਜਬਰੀ ਧਰਮ ਪਰਿਵਰਤਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਟੰਡੋ ਅੱਲ੍ਹਾਯਾਰ ਜ਼ਿਲ੍ਹੇ ’ਚ ਮਹਿਜ਼ 13 ਅਤੇ 14 ਸਾਲ ਦੀਆਂ ਦੋ ਸਕੀਆਂ ਭੈਣਾਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ ਅਤੇ ਫਿਰ ਦੋ ਮੁਸਲਿਮ ਵਿਅਕਤੀਆਂ ਨਾਲ ਉਨ੍ਹਾਂ ਦਾ ਨਿਕਾਹ ਕਰਵਾ ਦਿੱਤਾ ਗਿਆ। ਅਦਾਲਤ ’ਚ ਪੇਸ਼ੀ ਦੌਰਾਨ ਦੋਵੇਂ ਬੱਚੀਆਂ ਰੋਂਦੀਆਂ ਹੋਈਆਂ ਆਪਣੇ ਮਾਪਿਆਂ ਨਾਲ ਘਰ ਜਾਣ ਦੀ ਗੁਹਾਰ ਲਗਾਉਂਦੀਆਂ ਰਹੀਆਂ, ਪਰ ਅਦਾਲਤ ਨੇ ਉਨ੍ਹਾਂ ਨੂੰ ਪਰਿਵਾਰ ਦੇ ਹਵਾਲੇ ਕਰਨ ਦੀ ਬਜਾਏ ਦੋ ਦਿਨਾ ਲਈ ਸ਼ੈਲਟਰ ਹੋਮ ਭੇਜ ਦਿੱਤਾ। ਇਨ੍ਹਾਂ ਦੀ ਪਛਾਣ ਸੀਤਾ ਅਤੇ ਰੂਪੀ ਵਜੋਂ ਹੋਈ ਹੈ। ਪਰਿਵਾਰ ਦਾ ਦੋਸ਼ ਹੈ ਕਿ ਅਮਜਦ ਸੋਲੰਗੀ ਅਤੇ ਮੰਸੂਰ ਸੋਲੰਗੀ ਨਾਂਅ ਦੇ ਵਿਅਕਤੀਆਂ ਨੇ ਦੋਵਾਂ ਬੱਚੀਆਂ ਨੂੰ ਅਗਵਾ ਕੀਤਾ, ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਅਤੇ ਫਿਰ ਉਨ੍ਹਾਂ ਨਾਲ ਵਿਆਹ ਕਰ ਲਿਆ। ਸਿੰਧ ਦੇ ਟੰਡੋ ਅੱਲ੍ਹਾਯਾਰ ਜ਼ਿਲ੍ਹੇ ‘ਚ ਪਿਛਲੇ ਸਿਰਫ਼ 10 ਦਿਨਾਂ ਦੇ ਅੰਦਰ 6 ਨਾਬਾਲਗ ਹਿੰਦੂ ਲੜਕੀਆਂ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਜਬਰੀ ਇਸਲਾਮ ਕਬੂਲ ਕਰਵਾਇਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਦੇ ਅਧਿਕਾਰੀਆਂ ਦੇ ਭਰੋਸੇ ਪਿੱਛੋਂ ਕਿਸਾਨਾਂ ਵਲੋਂ ਧਰਨਾ ਸਮਾਪਤ ਅਗਲੀ ਖ਼ਬਰ ਮਹਿੰਗੇ ਪੈਟਰੋਲ ਦੇ ਸਤਾਏ ਲੋਕਾਂ ਨੇ ਮੋੜਿਆ ਇਲੈਕਟ੍ਰਿਕ ਦੋਪਹੀਆ ਵਾਹਨਾਂ ਵੱਲ ਮੁੱਖ • ਸਿਰਫ਼ ਅੱਠ ਮਹੀਨਿਆਂ ’ਚ ਵਿਕ ਗਏ...
Ad Position 24