ਕ ਅਤੇ ਪ੍ਰਚੂਨ ਦਵਾਈਆਂ ਦੇ ਲਾਇਸੰਸਾਂ ਦੇ ਨਵੀਨੀਕਰਨ ਲਈ ਪੁਰਾਣੇ ਪੋਰਟਲ ਦੀ ਮਿਆਦ ’ਚ 31 ਦਸੰਬਰ ਤੱਕ ਦਾ ਵਾਧਾ
ਸੰਗਰੂਰ, 9 ਸਤੰਬਰ (ਧੀਰਜ ਪਸ਼ੌਰੀਆ) – ਐਫ. ਡੀ.
ਸੰਗਰੂਰ, 9 ਸਤੰਬਰ (ਧੀਰਜ ਪਸ਼ੌਰੀਆ) – ਐਫ.ਡੀ.ਏ. ਵਲੋਂ ਪੰਜਾਬ ਦੇ ਥੋਕ ਅਤੇ ਪਰਚੂਨ ਦਵਾਈਆਂ ਦੇ ਲਾਇਸੰਸਾਂ ਦੀ ਰਿਨਿਊਲ ਕਰਨ ਲਈ ਪੁਰਾਣੇ ਪੋਰਟਲ ਦੀ ਮਿਆਦ ਵਿਚ 31 ਦਸੰਬਰ 26 ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ । ਇਹ ਜਾਣਕਾਰੀ ਦਿੰਦਿਆਂ ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਪ੍ਰੇਮ ਚੰਦ ਗਰਗ, ਸੈਕਟਰੀ ਪੰਕਜ ਗੁਪਤਾ ਅਤੇ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਅਹੂਜਾ ਬੰਟੀ ਨੇ ਦੱਸਿਆ ਕਿ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਪੰਜਾਬ ਵਲੋਂ ਥੋਕ ਅਤੇ ਰਿਟੇਲ ਲਾਇਸੰਸਾਂ ਦੀ ਰਿਨਿਊਲ ਲਈ ਪੁਰਾਣੇ ਪੋਰਟਲ ਰਾਹੀਂ ਦਿੱਤੀ ਗਈ ਮਿਆਦ ਵਿਚ ਤਿੰਨ ਮਹੀਨਿਆਂ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ। ਹੁਣ ਇਹ ਸਹੂਲਤ 31 ਦਸੰਬਰ 2026 ਤੱਕ ਜਾਰੀ ਰਹੇਗੀ । ਇਹ ਮਹੱਤਵਪੂਰਨ ਰਾਹਤ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੋਇਲ ਦੀ ਅਗਵਾਈ ਹੇਠ ਐਸੋਸੀਏਸ਼ਨ ਦਾ ਵਫਦ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਅਤੇ ਡਰੱਗ ਵਿਭਾਗ ਦੇ ਅਧਿਕਾਰੀਆਂ ਨੂੰ ਮਿਲਿਆ ਸੀ ਜਿਸ ਦੇ ਨਤੀਜੇ ਵਜੋਂ ਇਹ ਸਹੂਲਤ ਪ੍ਰਦਾਨ ਕੀਤੀ ਗਈ ਹੈ।