09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਅਮਨ ਅਰੋੜਾ ਵਲੋਂ ਦੁਬਈ ਸੰਮੇਲਨ ’ਚ ਯੂ.ਏ.ਈ. ਨਿਵੇਸ਼ਕਾਂ ਨੂੰ ਪੰਜਾਬ ’ਚ ਨਿਵੇਸ਼ ਦਾ ਸੱਦਾ

ਅਮਨ ਅਰੋੜਾ ਵਲੋਂ ਦੁਬਈ ਸੰਮੇਲਨ ’ਚ ਯੂ.ਏ.ਈ. ਨਿਵੇਸ਼ਕਾਂ ਨੂੰ ਪੰਜਾਬ ’ਚ ਨਿਵੇਸ਼ ਦਾ ਸੱਦਾ

Ad Position 21
repet_subhas-goyals [Copy P29]
ਅਜੀਤ ਡੈਸਕ 08-09-2026

ਚੰਡੀਗੜ੍ਹ/ਦੁਬਈ, 7 ਸਤੰਬਰ (ਅਜੀਤ ਬਿਊਰੋ) - ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਨੇ ਅੱਜ ਦੁਬਈ ਵਿਚ ਸਾਲਾਨਾ ਨਿਵੇਸ਼ ਮੀਟਿੰਗ (ਏ.ਆਈ.ਐੱਮ.) ਮੌਕੇ ਯੂ.ਏ.ਈ. ਇੰਟਰਨੈਸ਼ਨਲ ਇਨਵੈਸਟਮੈਂਟ ਕੌਂਸਲ (ਯੂ. ਏ. ਈ. ਆਈ. ਆਈ. ਸੀ.) ਦੇ ਸਕੱਤਰ ਜਨਰਲ ਮਹਾਮਹਿਮ ਅਬਦੁੱਲਾ ਅਹਿਮਦ ਅਲ ਸੁਵੈਦੀ ਨਾਲ ਮੁਲਾਕਾਤ ਕਰਕੇ ਸੂਬੇ ’ਚ ਨਿਵੇਸ਼ ਲਿਆਉਣ ਦੇ ਅਹ ਤੇ ਵਿਆਪਕ ਮੌਕਿਆਂ ਬਾਰੇ ਚਰਚਾ ਕੀਤੀ। ਇਸ ਉੱਚ-ਪੱਧਰੀ ਮੀਟਿੰਗ ਦੌਰਾਨ ਉਦਯੋਗ ਮੰਤਰੀ ਨੇ ਮਹਾਮਹਿਮ ਅਬਦੁੱਲਾ ਅਹਿਮਦ ਅਲ ਸੁਵੈਦੀ ਨੂੰ ਪੰਜਾਬ ਦੀਆਂ ਵਿਸ਼ਾਲ ਆਰਥਿਕ ਸੰਭਾਵਨਾਵਾਂ ਬਾਰੇ ਜਾਣੂ ਕਰਵਾਇਆ ਤੇ ਯੂ.ਏ.ਈ. ਦੇ ਨਿਵੇਸ਼ਕਾਂ ਨੂੰ ਸਰਕਾਰੀ, ਅਰਧ-ਸਰਕਾਰੀ ਅਤੇ ਨਿੱਜੀ ਖੇਤਰ ਦੀਆਂ ਭਾਈਵਾਲੀਆਂ ਰਾਹੀਂ ਉੱਚ-ਵਿਕਾਸ ਵਾਲੇ ਖੇਤਰਾਂ ਵਿਚ ਨਿਵੇਸ਼ ਕਰਨ ਦਾ ਸੱਦਾ ਦਿੱਤਾ । ਸੂਬਾ ਸਰਕਾਰ ਦੇ ਸਨਅਤੀ ਵਿਕਾਸ ਸਬੰਧੀ ਅਹਿਦ ਨੂੰ ਦੁਹਰਾਉਂਦਿਆਂ ਅਮਨ ਅਰੋੜਾ ਨੇ ਯੂ.ਏ.ਈ.ਆਈ.ਆਈ.ਸੀ. ਨੂੰ ਭਰੋਸਾ ਦਿੱਤਾ ਕਿ ਸੂਬੇ ਵਿਚ ਆਪਣੇ ਕਾਰੋਬਾਰ ਸਥਾਪਤ ਕਰਨ ਜਾਂ ਕਾਰੋਬਾਰ ਵਿਸਥਾਰ ਦੇ ਚਾਹਵਾਨ ਨਿਵੇਸ਼ਕਾਂ ਨੂੰ ਪੰਜਾਬ ਸਰਕਾਰ ਵਲੋਂ ਪੂਰਾ ਪ੍ਰਸ਼ਾਸਕੀ ਸਹਿਯੋਗ, ਮਾਰਗਦਰਸ਼ਨ ਅਤੇ ਮਾਲ-ਢੁਆਈ ਤੇ ਹੋਰ ਪ੍ਰਬੰਧਕੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸੂਬੇ ਦੇ ਨਿਵੇਸ਼ਕ-ਪੱਖੀ ਸੁਧਾਰਾਂ ਬਾਰੇ ਜਾਣੂ ਕਰਵਾਉਂਦਿਆਂ ਕੈਬਨਿਟ ਮੰਤਰੀ ਨੇ ‘ਇਨਵੈਸਟ ਪੰਜਾਬ’ ਰਾਹੀਂ ਆਸਾਨੀ ਨਾਲ ਕਾਰੋਬਾਰ ਕਰਨ ਦੀ ਪ੍ਰਕਿਰਿਆ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ । ਯੂ.ਏ.ਈ. ਇੰਟਰਨੈਸ਼ਨਲ ਇਨਵੈਸਟਮੈਂਟ ਕੌਂਸਲ (ਯੂ. ਏ. ਈ. ਆਈ. ਆਈ. ਸੀ.), ਜੋ ਵਿਦੇਸ਼ੀ ਪ੍ਰਤੱਖ ਨਿਵੇਸ਼ (ਐੱਫ. ਡੀ. ਆਈ.) ਨੂੰ ਚੈਨਲਾਈਜ਼ ਕਰਨ ਲਈ ਯੂ.ਏ.ਈ. ਦੀਆਂ ਜਨਤਕ ਅਤੇ ਨਿੱਜੀ ਸੰਸਥਾਵਾਂ ਨੂੰ ਇਕਜੁੱਟ ਕਰਦੀ ਹੈ, ਨੇ ਪੰਜਾਬ ਦੇ ਵਫ਼ਦ ਦੀ ਇਸ ਸਰਗਰਮ ਪਹਿਲਕਦਮੀ ਦਾ ਸਵਾਗਤ ਕੀਤਾ। ਦੁਵੱਲੀ ਗੱਲਬਾਤ ’ਤੇ ਤਸੱਲੀ ਪ੍ਰਗਟਾਉਂਦਿਆਂ ਅਰੋੜਾ ਨੇ ਕਿਹਾ ਕਿ ਇਹ ਮੁਲਾਕਾਤ ਅਹਿਮ ਮੀਲ ਪੱਥਰ ਸਾਬਤ ਹੋਵੇਗੀ । 

 

Ad Position 22
No active advertisement
ਪਿਛਲੀ ਖ਼ਬਰ ਬੇਅਦਬੀ ਕਾਨੂੰਨ ਮਾਮਲਾ-ਸਰਕਾਰ ਤਰਫ਼ੋਂ ਯੋਗ ਹੁੰਗਾਰਾ ਨਾ ਮਿਲਣ ਕਰਕੇ ਜਲਦ ਇਕੱਤਰਤਾ ਦੀ ਸੰਭਾਵਨਾ ਅਗਲੀ ਖ਼ਬਰ ਕਰਨ ਦਾਰਦਾ ਬਣੇ ਇੰਡੀਅਨ ਨਿਊਜ਼ ਪੇਪਰ ਸੁਸਾਇਟੀ ਦੇ ਪ੍ਰਧਾਨ
Ad Position 24