08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਮਾਰੂਤੀ-ਸੁਜ਼ੁਕੀ ਵਲੋਂ ਨਵੀਆਂ ਖੂਬੀਆਂ ਵਾਲੀ ਸ਼ਾਨਦਾਰ ਬਲੇਨੋ ਲਾਂਚ

ਬੈਂਗਲੁਰੂ, 7 ਸਤੰਬਰ (ਅ. ਬ.)

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਬੈਂਗਲੁਰੂ, 7 ਸਤੰਬਰ (ਅ.ਬ.)-ਮਾਰੂਤੀ ਸੁਜ਼ੁਕੀ ਇੰਡੀਆ ਲਿਮ. (ਮਾਰੂਤੀ ਸੁਜ਼ੁਕੀ) ਨੇ ਸ਼ਾਨਦਾਰ ਨਵੀਂ ਬਲੇਨੋ ਪੇਸ਼ ਕੀਤੀ ਹੈ। ਇਸ ਨੂੰ ਨੌਜਵਾਨਾਂ ਤੇ ਅਹਿਮ ਇਛਾਵਾਂ ਰੱਖਣ ਵਾਲੇ ਲੋਕਾਂ ਲਈ ਡਿਜ਼ਾਇਨ ਕੀਤਾ ਗਿਆ ਹੈ, ਜੋ ਸੂਝ-ਬੂਝ ਤੇ ਸ਼ਾਨੋ-ਸ਼ੌਕਤ ਨਾਲ ਆਪਣੀ ਜਿੰਦਗੀ ਜਿਉਂਦੇ ਹਨ। ‘ਡੇਅਰ ਟੂ ਗੋ ਗਲੈਮ’ ਦੀ ਸੋਚ ਨਾਲ ਬਣਾਈ ਗਈ ਇਹ ਸ਼ਾਨਦਾਰ ਨਵੀਂ ਬਲੇਨੋ ਇਕ ਪ੍ਰੀਮੀਅਮ ਤੇ ਆਧੁਨਿਕ ਡਿਜ਼ਾਈਨ ਨਾਲ ਆਉਂਦੀ ਹੈ, ਜੋ ਇਸ ਪ੍ਰੀਮੀਅਮ ਹੈਚਬੈਕ ਦੀ ਆਕਰਸ਼ਕ ਦਿਖ ਨੂੰ ਹੋਰ ਵਧਾਉਂਦੀ ਹੈ। ਪ੍ਰੀਮੀਅਮ ਹੈਚਬੈਕ ਸੈਗਮੈਂਟ ’ਚ ਨਵੇਂ ਸਟੈਂਡਰਡ ਸੈਟ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਨਾਲ ਇਹ ਨਵੀਂ ਬਲੇਨੋ ਸੁਰੱਖਿਆ ਤੇ ਸਹੂਲਤ ਦਾ ਇਕ ਨਵਾਂ ਅਨੁਭਵ ਪ੍ਰਦਾਨ ਕਰਦੀ ਹੈ। ਇਸ ’ਚ ਰਡਾਰ ਤੇ ਕੰਬੀਨੇਸ਼ਨ ਵਾਲਾ ਲੈਵਲ 2 ਏਡੀਏਐਸ ਤੇ ਸ਼ਾਨਦਾਰ ਲੈਦਰੇਟ ਅਪਹੋਲਸਟ੍ਰੀ ਦੇ ਨਾਲ ਹਵਾਦਾਰ ਮੋਹਰੀ ਸੀਟਾਂ ਦਿੱਤੀਆਂ ਗਈਆਂ ਹਨ। ਇਸ ਨਵੀਂ ਬਲੇਨੋ ਦੀ ਬੁਕਿੰਗ ਹੁਣ 11000 ਰੁਪਏ ’ਚ ਸ਼ੁਰੂ ਹੋ ਗਈ ਹੈ ਤੇ ਇਸ ਦੀ ਸ਼ੁਰੂਆਤੀ ਕੀਮਤ 6,09,900 ਰੁਪਏ (ਐਕਸ ਸ਼ੋਰੂਮ) ਹੈ। ਨਵੀਂ ਬਲੇਨੋ ਪੇਸ਼ ਕਰਦੇ ਹੋਏ ਮਾਰੂਤੀ ਸੁਜ਼ੁਕੀ ਇੰਡੀਆ ਲਿਮ.ਦੇ ਮਾਰਕੀਟਿੰਗ ਤੇ ਸੇਲਜ਼ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ ਪਾਰਥੋ ਬੈਨਰਜੀ ਨੇ ਕਿਹਾ ਕਿ ਬਲੇਨੋ ਪਿਛਲੇ ਇਕ ਦਹਾਕੇ ਤੋਂ ਨੈਕਸਾ ਤੇ ਪ੍ਰੀਮੀਅਮ ਹੈਚਬੈਕ ਸੈਗਮੈਂਟ ਦਾ ਅਹਿਮ ਹਿੱਸਾ ਰਹੀ ਹੈ। ਸ਼ਾਨਦਾਰ ਨਵੀਂ ਬਲੇਨੋ ਹੁਣ ਕੇਵਲ 2 ਏਡੀਏਐਸ ਵਰਗੇ ਸੈਗਮੈਂਟ ’ਚ ਪਹਿਲੀ ਵਾਰ ਦਿੱਤੀਆਂ ਜਾ ਰਹੀਆਂ ਵਿਸ਼ੇਸ਼ਤਾਵਾਂ ਤੇ ਸਿਗਨੇਚਰ ਨੈਕਸਵੇਵ ਗ੍ਰਿਲ ਦੀ ਆਧੁਨਿਕ ਦਿਖ ਨਾਲ ਗ੍ਰਾਹਕਾਂ ਦੀਆਂ ਉਮੀਦਾਂ ਨੂੰ ਇਕ ਨਵੀਂ ਪਛਾਣ ਦੇਣ ਲਈ ਤਿਆਰ ਹੈ। ਨਵੀਂ ਬਲੇਨੋ 7 ਰੰਗਾਂ ਦੇ ਵਿਕਲਪਾਂ ’ਚ ਉਪਲੱਬਧ ਹੈ।ਇਸ ’ਚ ‘ਐਨਿਗਮੈਂਟ ਟੀਲ’ ਰੰਗ ਦੀ ਨਵੀਂ ਸ਼ੇਡ ਵੀ ਸ਼ਾਮਿਲ ਹੈ, ਜੋ ਸਮੁੰਦਰ ਦੀ ਡੂੰਘਾਈ ਤੇ ਡਿਜੀਟਲ ਫਿਊਜ਼ਨ ਤੋਂ ਪ੍ਰੇਰਿਤ ਹੈ ਜੋ ਗਹਿਰਾਈ ਤੇ ਰੋਸ਼ਣੀ ’ਚ ਚਮਕ ਦਾ ਅਹਿਸਾਸ ਕਰਵਾਉਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਖ਼ੁਰਾਕ ਕਮਿਸ਼ਨ ਲਈ ਕੇਂਦਰੀਕ੍ਰਿਤ ਕਮਾਂਡ ਐਂਡ ਕੰਟਰੋਲ ਸੈਂਟਰ ਸਥਾਪਤ ਕਰਨ ਬਾਰੇ ਚਰਚਾ ਅਗਲੀ ਖ਼ਬਰ ਪਾਕਿ ’ਚ ਅੰਦਰੂਨੀ ਜੰਗ ਹੋਈ ਹੋਰ ਖ਼ੂਨੀ ਦੋ ਸਾਲਾਂ ’ਚ ਸੁਰੱਖਿਆ ਬਲਾਂ ਦੀਆਂ ਮੌਤਾਂ ’ਚ 131 ਫ਼ੀਸਦੀ ਵਾਧਾ
Ad Position 24