08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਮਜੀਠੀਆ ਦੇ ਫਾਰਮ ਹਾਊਸ ਦੀਆਂ ਚਾਬੀਆਂ, ਮੋਬਾਈਲ ਤੇ ਗਜਪਤ ਸਿੰਘ ਗਰੇਵਾਲ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਮੁੜ ਟਲੀ

ਐੱਸ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਐੱਸ. ਏ. ਐੱਸ. ਨਗਰ, 7 ਸਤੰਬਰ (ਕਪਿਲ ਵਧਵਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਲੰਬਿਤ ਚੱਲ ਰਹੀਆਂ ਵੱਖ-ਵੱਖ ਅਰਜ਼ੀਆਂ ’ਤੇ ਅੱਜ 7 ਸਤੰਬਰ ਨੂੰ ਹੋਣ ਵਾਲੀ ਸੁਣਵਾਈ ਮੁੜ ਤੋਂ ਟਲ ਗਈ। ਵਕੀਲਾਂ ਦੀ ਹੜਤਾਲ ਦੇ ਚਲਦਿਆਂ ਅਦਾਲਤ ਨੇ ਹੁਣ ਮਾਮਲੇ ਦੀ ਅਗਲੀ ਸੁਣਵਾਈ 24 ਸਤੰਬਰ ਲਈ ਨਿਰਧਾਰਤ ਕੀਤੀ ਹੈ। ਇਸ ਮਾਮਲੇ ਵਿਚ ਪਿਛਲੀਆਂ ਕਰੀਬ 6 ਤਰੀਕਾਂ ਤੋਂ ਅਰਜ਼ੀਆਂ ਸੰਬੰਧੀ ਕੋਈ ਖਾਸ ਪ੍ਰਗਤੀ ਨਹੀਂ ਹੋਈ। ਜਾਣਕਾਰੀ ਅਨੁਸਾਰ ਮਸ਼ੋਬਰਾ ਸਥਿਤ ਫਾਰਮ ਹਾਊਸ ਦੀਆਂ ਚਾਬੀਆਂ ਜੇਕਰ ਮੁਲਜ਼ਮ ਨੂੰ ਸੌਂਪੀਆਂ ਜਾਂਦੀਆਂ ਹਨ ਤਾਂ ਉਥੇ ਕੋਰਟ ਕਮਿਸ਼ਨਰ ਦੀ ਨਿਯੁਕਤੀ, ਰਿਹਾਇਸ਼ ਦੀ ਵੀਡੀਓਗ੍ਰਾਫ਼ੀ ਅਤੇ ਇਸ ਸੰਬੰਧੀ ਲਾਗੂ ਕਾਨੂੰਨੀ ਵਿਵਸਥਾਵਾਂ ਦੇ ਮੁੱਦੇ ’ਤੇ ਦਲੀਲਾਂ ਹੋਣੀਆਂ ਸਨ। ਅਦਾਲਤ ਵਲੋਂ ਇਸ ਸੰਬੰਧੀ ਕਾਨੂੰਨ ਪੇਸ਼ ਕਰਨ ਲਈ ਵੀ ਕਿਹਾ ਗਿਆ ਸੀ। ਇਸ ਦੇ ਨਾਲ ਹੀ ਮੋਬਾਈਲ ਨਾਲ ਸੰਬੰਧਿਤ ਮਾਮਲੇ ’ਤੇ ਵੀ ਕਾਰਵਾਈ ਬਕਾਇਆ ਦੱਸੀ ਜਾ ਰਹੀ ਹੈ। ਉਧਰ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਰਿਸ਼ਤੇਦਾਰ ਗਜਪਤ ਸਿੰਘ ਗਰੇਵਾਲ ਵਲੋਂ ਦਾਇਰ ਕੀਤੀ ਗਈ ਜ਼ਮਾਨਤ ਅਰਜ਼ੀ ਵੀ ਅਦਾਲਤ ਵਿਚ ਵਿਚਾਰ ਅਧੀਨ ਹੈ। ਇਸ ’ਤੇ ਵੀ ਹੁਣ 24 ਸਤੰਬਰ ਨੂੰ ਸੁਣਵਾਈ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਯੂਥ ਵਿੰਗ ਵਿਚ ਕੀਤੀਆਂ ਨਵੀਆਂ ਨਿਯੁਕਤੀਆਂ ਅਗਲੀ ਖ਼ਬਰ ਭੰਮੇ ਖ਼ੁਰਦ ਦੇ ਵਾਟਰ ਵਰਕਸ ਦੇ ਡੱਗ ’ਚ ਡੁੱਬਣ ਕਾਰਨ ਮਾਂ ਅਤੇ 2 ਬੱਚਿਆਂ ਦੀ ਮੌਤ
Ad Position 24