05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਗੁਰੀ ਚਹਿਲ ਮਾਮਲੇ ’ ਚ ਪੀੜਤਾ ਵਲੋਂ ਕੈਂਸਲੇਸ਼ਨ ਰਿਪੋਰਟ ਦਾ ਵਿਰੋਧ ਮੁਹਾਲੀ ਅਦਾਲਤ ’ਚ ਦਰਜ ਕਰਵਾਏ ਬਿਆਨ, ਅਗਲੀ ਸੁਣਵਾਈ 19 ਨੂੰ

ਐੱਸ. ਏ.

Ad Position 21
repet_subhas-goyals [Copy P29]
ਗੁਰੀ ਚਾਹਲ ਮਾਮਲੇ ਵਿਚ ਜਬਰ-ਜਨਾਹ ਦੀ ਪੀੜਤਾ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਐੱਚ. ਐੱਸ. ਧਨੋਆ ਉਕਤ ਮਾਮਲੇ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ 06-09-2026
ਐੱਸ. ਏ. ਐੱਸ. ਨਗਰ, 5 ਸਤੰਬਰ (ਕਪਿਲ ਵਧਵਾ)- ਐਨ. ਆਰ. ਆਈ. ਗੁਰਵਿੰਦਰ ਸਿੰਘ ਉਰਫ਼ ਗੁਰੀ ਚਾਹਲ ਵਲੋਂ 26 ਸਾਲਾ ਲੜਕੀ ਨਾਲ ਜਬਰ-ਜਨਾਹ ਕੀਤੇ ਜਾਣ ਦੇ ਮਾਮਲੇ ਵਿਚ ਥਾਣਾ ਸੋਹਾਣਾ ਦੀ ਪੁਲਿਸ ਵਲੋਂ ਦਰਜ ਐੱਫ. ਆਈ. ਆਰ. ਸੰਬੰਧੀ ਦਾਖ਼ਲ ਕੀਤੀ ਗਈ ਕੈਂਸਲੇਸ਼ਨ ਰਿਪੋਰਟ ਨੂੰ ਲੈ ਕੇ ਮਾਮਲਾ ਹੁਣ ਗਰਮਾ ਗਿਆ ਹੈ । ਅਦਾਲਤ ਦੇ ਹੁਕਮਾਂ ਅਨੁਸਾਰ ਪੀੜਤਾ ਅੱਜ ਅਦਾਲਤ ਵਿਚ ਪੇਸ਼ ਹੋਈ ਤੇ ਪੁਲਿਸ ਵਲੋਂ ਦਾਖ਼ਲ ਕੈਂਸਲੇਸ਼ਨ ਰਿਪੋਰਟ ਦੇ ਵਿਰੋਧ ਵਿਚ ਆਪਣੇ ਬਿਆਨ ਦਰਜ ਕਰਵਾਏ । ਐੱਫ. ਆਈ. ਆਰ. ਵਿਚ ਦਰਜ ਪੀੜਤਾ ਦੇ ਬਿਆਨਾਂ ਅਨੁਸਾਰ ਉਸ ਨੇ ਦੋਸ਼ ਲਗਾਇਆ ਕਿ ਮੁਲਜ਼ਮ ਨੇ ਸੋਸ਼ਲ ਮੀਡੀਆ ਰਾਹੀਂ ਉਸ ਨਾਲ ਸੰਪਰਕ ਕਰਕੇ ਦੋਸਤੀ ਕੀਤੀ ਸੀ ਤੇ ਬਾਅਦ ਵਿਚ ਉਸ ਦੇ ਫਲੈਟ ਵਿਚ ਕਥਿਤ ਤੌਰ ’ਤੇ ਅਸਲ੍ਹੇ ਦੀ ਨੋਕ ’ਤੇ ਸਰੀਰਕ ਸੰਬੰਧ ਬਣਾਏ । ਪੀੜਤਾ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਇਸ ਤੋਂ ਬਾਅਦ ਮੁਲਜ਼ਮ ਵਲੋਂ ਆਪਣੇ ਅਪਰਾਧਿਕ ਪਿਛੋਕੜ, ਗੈਂਗਸਟਰਾਂ ਨਾਲ ਸੰਬੰਧਾਂ ਤੇ ਬਾਡੀਗਾਰਡ ਦਾ ਹਵਾਲਾ ਦੇ ਕੇ ਉਸ ਨੂੰ ਡਰਾਇਆ-ਧਮਕਾਇਆ ਜਾਂਦਾ ਰਿਹਾ । ਸ਼ਿਕਾ ਇਤਕਰਤਾ ਵਲੋਂ ਪੁਲਿਸ ਨੂੰ ਕਥਿਤ ਤੌਰ ’ਤੇ ਭੇਜੇ ਗਏ ਅਸ਼ਲੀਲ ਅਤੇ ਧਮਕੀ ਭਰੇ ਸੰਦੇਸ਼ਾਂ ਦੇ ਸਕਰੀਨਸ਼ਾਟ ਵੀ ਸੌਂਪੇ ਗਏ ਸਨ । ਜਾਣਕਾਰੀ ਅਨੁਸਾਰ ਥਾਣਾ ਸੋਹਾਣਾ ਪੁਲਿਸ ਵਲੋਂ 1 ਮਈ ਨੂੰ ਸ਼ਿਕਾਇਤ ਮਿਲਣ ਉਪਰੰਤ ਬੀ. ਐੱਨ. ਐੱਸ. ਦੀਆਂ ਧਾਰਾਵਾਂ 64 ਅਤੇ 351 (2) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ । ਪੁਲਿਸ ਵਲੋਂ ਜਾਂਚ ਉਪਰੰਤ 24 ਜੁਲਾਈ ਨੂੰ ਅਦਾਲਤ ਵਿਚ ਕੈਂਸਲੇਸ਼ਨ ਰਿਪੋਰਟ ਦਾਖ਼ਲ ਕੀਤੀ ਗਈ ਸੀ । ਇਸ ਦੌਰਾਨ ਅਦਾਲਤ ਨੇ ਆਪਣੇ ਹੁਕਮਾਂ ਵਿਚ ਤਫ਼ਤੀਸ਼ੀ ਅਧਿਕਾਰੀ ਨੂੰ 5 ਸਤੰਬਰ ਨੂੰ ਪੀੜਤਾ ਦੀ ਅਦਾਲਤ ਵਿਚ ਹਾਜ਼ਰੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਸਨ । ਇਸ ਤੋਂ ਬਾਅਦ ਪੀੜਤਾ ਨੇ ਪੁਲਿਸ ਵਲੋਂ ਦਾਖ਼ਲ ਕੈਂਸਲੇਸ਼ਨ ਰਿਪੋਰਟ ਦਾ ਵਿਰੋਧ ਕਰਨ ਲਈ ਸੀਨੀਅਰ ਵਕੀਲ ਐੱਚ. ਐੱਸ. ਧਨੋਆ ਅਤੇ ਸਹਿ-ਵਕੀਲ ਗੁਰਅਮਾਨਤ ਕੌਰ ਰਾਹੀਂ ਅਦਾਲਤ ਵਿਚ ਪਹੁੰਚ ਕੀਤੀ । ਅਦਾਲਤ ਵਿਚ ਆਪਣੇ ਵਕੀਲਾਂ ਦੀ ਮੌਜੂਦਗੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤਾ ਨੇ ਕਿਹਾ ਕਿ ਉਹ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ ਤੇ ਉਸ ਦੇ ਕਾਨੂੰਨੀ ਪ੍ਰਤੀਨਿਧੀ ਅਦਾਲਤ ਵਿਚ ਉਸ ਦਾ ਪੱਖ ਰੱਖਣਗੇ। ਇਸ ਸੰਬੰਧੀ ਗੱਲਬਾਤ ਕਰਦਿਆਂ ਵਕੀਲ ਐੱਚ. ਐੱਸ. ਧਨੋਆ ਨੇ ਕਿਹਾ ਕਿ ਪੀੜਤਾ ਨੇ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਹੋ ਕੇ ਕੈਂਸਲੇਸ਼ਨ ਰਿਪੋਰਟ ਦੇ ਵਿਰੋਧ ਵਿਚ ਆਪਣੇ ਬਿਆਨ ਦਰਜ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਮਾਮਲੇ ਨੂੰ ਵਿਚਾਰ ਅਧੀਨ ਰੱਖਦਿਆਂ ਅਗਲੀ ਸੁਣਵਾਈ 19 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਹੈ । ਉਨ੍ਹਾਂ ਕਿਹਾ ਕਿ ਇਹ ਅਧਿਐਨ ਦਾ ਵਿਸ਼ਾ ਹੈ ਕਿ ਪੁਲਿਸ ਵਲੋਂ ਆਪਣੀ ਜਾਂਚ ਦੇ ਆਧਾਰ ’ਤੇ ਜਬਰ-ਜਨਾਹ ਵਰਗੇ ਗੰਭੀਰ ਮਾਮਲੇ ਵਿਚ ਕਿਹੜੇ ਤੱਥਾਂ ਦੇ ਆਧਾਰ ’ਤੇ ਕੈਂਸਲੇਸ਼ਨ ਰਿਪੋਰਟ ਪੇਸ਼ ਕੀਤੀ ਗਈ ਹੈ। ਉਧਰ ਸੂਤਰਾਂ ਅਨੁਸਾਰ ਪੁਲਿਸ ਵਲੋਂ ਕੈਂਸਲੇਸ਼ਨ ਰਿਪੋਰਟ ਵਿਚ ਸ਼ਿਕਾਇਤਕਰਤਾ ਵਲੋਂ ਪਹਿਲਾਂ ਦਿੱਤੀਆਂ ਕੁਝ ਸ਼ਿਕਾਇਤਾਂ ਦੇ ਪਿਛੋਕੜ ਨੂੰ ਵੀ ਆਧਾਰ ਬਣਾਇਆ ਗਿਆ ਹੈ ਤੇ ਇਨ੍ਹਾਂ ਦੇ ਹਵਾਲੇ ਨਾਲ ਮੌਜੂਦਾ ਮਾਮਲੇ ਦੀ ਸ਼ਿਕਾਇਤ ਨੂੰ ਕਥਿਤ ਤੌਰ ‘ਤੇ ਝੂਠਾ ਦੱਸਿਆ ਗਿਆ ਹੈ । ਹਾਲਾਂਕਿ ਕੈਂਸਲੇਸ਼ਨ ਰਿਪੋਰਟ ਨੂੰ ਮਨਜ਼ੂਰ ਜਾਂ ਰੱਦ ਕਰਨ ਸੰਬੰਧੀ ਅੰਤਿਮ ਫ਼ੈਸਲਾ ਅਦਾਲਤ ਵਲੋਂ ਕੀਤਾ ਜਾਣਾ ਹੈ।
Ad Position 22
No active advertisement
ਪਿਛਲੀ ਖ਼ਬਰ ਵਿੱਤ ਤੇ ਠੇਕਾ ਕਮੇਟੀ ’ ਚ ਕੌਂਸਲਰ ਗੌਰਵ ਭੱਟੀ ਨੇ ਚੁੱਕੇ ਅਹਿਮ ਸਵਾਲ , ਪਾਰਦਰਸ਼ਤਾ ਦੀ ਕੀਤੀ ਮੰਗ ਅਗਲੀ ਖ਼ਬਰ ਯੂ . ਏ . ਈ . ਨੇ ਪਾਕਿਸਤਾਨੀ ਯਾਤਰੀਆਂ ਲਈ ਸਖ਼ਤ ਕੀਤੇ ਵੀਜ਼ਾ ਨਿਯਮ ਪਾਕਿਸਤਾਨੀ ਭਿਖਾਰੀਆਂ ਦੀ ਵਧੀ ਆਮਦ ਤੋਂ ਬਾਅਦ ਲਿਆ ਫ਼...
Ad Position 24