06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਟਿਊਬਵੈੱਲ ਤੇ ਘਰੇਲੂ ਬਿਜਲੀ ਸਪਲਾਈ ਨੂੰ ਬਿਹਤਰ ਬਣਾਉਣ ਲਈ ਪਾਵਰਕਾਮ ਮੈਨੇਜਮੈਂਟ ਨੇ ਗਰਾਊਂਡ ਜ਼ੀਰੋ ’ਤੇ ਸੰਭਾਲਿਆ ਮੋਰਚਾ

ਰਾਮਪੁਰਾ ਫੂਲ, 5 ਸਤੰਬਰ (ਨਰਪਿੰਦਰ ਸਿੰਘ ਧਾਲੀਵਾਲ)-ਪੰਜਾਬ ਵਿਚ ਮਾਨਸੂਨ ਦਾ ਦੌਰ ਜਾਰੀ ਹੋਣ ਦੇ ਬਾਵਜੂਦ ਬਿਜਲੀ ਦੀ ਖਪਤ ਵਿਚ ਕੋਈ ਗਿਰਾਵਟ ਦਰਜ ਨਹੀਂ ਕੀਤੀ ਜਾ ਰਹੀ। ਸੂਬੇ ਵਿਚ ਅਤਿ ਦੀ ਹੁੰਮਸ ਅਤੇ ਗਰਮੀ ਕਾਰਨ ਘਰੇਲੂ, ਉਦਯੋਗਿਕ ਅਤੇ ਖੇਤੀਬਾੜੀ ਖੇਤਰ ਵਲੋਂ ਬਿਜਲੀ ਦੀ ਮੰਗ ਇਤਿਹਾਸਕ 17,000 ਮੈਗਾਵਾਟ ਦੇ ਕਰੀਬ ਚੱਲ ਰਹੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਰਾਮਪੁਰਾ ਫੂਲ, 5 ਸਤੰਬਰ (ਨਰਪਿੰਦਰ ਸਿੰਘ ਧਾਲੀਵਾਲ)-ਪੰਜਾਬ ਵਿਚ ਮਾਨਸੂਨ ਦਾ ਦੌਰ ਜਾਰੀ ਹੋਣ ਦੇ ਬਾਵਜੂਦ ਬਿਜਲੀ ਦੀ ਖਪਤ ਵਿਚ ਕੋਈ ਗਿਰਾਵਟ ਦਰਜ ਨਹੀਂ ਕੀਤੀ ਜਾ ਰਹੀ। ਸੂਬੇ ਵਿਚ ਅਤਿ ਦੀ ਹੁੰਮਸ ਅਤੇ ਗਰਮੀ ਕਾਰਨ ਘਰੇਲੂ, ਉਦਯੋਗਿਕ ਅਤੇ ਖੇਤੀਬਾੜੀ ਖੇਤਰ ਵਲੋਂ ਬਿਜਲੀ ਦੀ ਮੰਗ ਇਤਿਹਾਸਕ 17,000 ਮੈਗਾਵਾਟ ਦੇ ਕਰੀਬ ਚੱਲ ਰਹੀ ਹੈ। ਆਮ ਤੌਰ ’ਤੇ ਮਾਨਸੂਨ ਦੌਰਾਨ ਬਿਜਲੀ ਦੀ ਮੰਗ ਘੱਟ ਜਾਂਦੀ ਹੈ, ਪਰ ਇਸ ਵਾਰ ਸਥਿਤੀ ਬਿਲਕੁੱਲ ਵੱਖਰੀ ਬਣੀ ਹੋਈ ਹੈ। ਪਾਵਰਕਾਮ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ, ਬਿਜਲੀ ਦੀ ਇਸ ਅਥਾਹ ਮੰਗ ਦੇ ਬਾਵਜੂਦ ਰਾਜ ਦੇ ਘਰੇਲੂ ਖ਼ਪਤਕਾਰਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ, ਜਦਕਿ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਕਿਸਾਨਾਂ ਨੂੰ ਟਿਊਬਵੈੱਲਾਂ ਲਈ ਰੋਜ਼ਾਨਾ ਲਗਾਤਾਰ 8 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਪਾਵਰਕਾਮ ਦੇ ਉੱਚ ਅਧਿਕਾਰੀਆਂ ਅਨੁਸਾਰ, ਉਦਯੋਗਿਕ ਖੇਤਰ ਦੀ ਆਰਥਿਕ ਗਤੀਵਿਧੀ ਨੂੰ ਬਿਨ੍ਹਾਂ ਕਿਸੇ ਰੁਕਾਵਟ ਦੇ ਜਾਰੀ ਰੱਖਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਬਿਜਲੀ ਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਸਮਰੱਥ ਅਥਾਰਟੀ ਨੇ ਇਕ ਬਹੁਤ ਹੀ ਮਹੱਤਵਪੂਰਨ ਤੇ ਅਭੂਤਪੂਰਵ ਉੱਚ-ਪੱਧਰੀ ਫੈਸਲਾ ਲਿਆ ਹੈ। ਦਫ਼ਤਰੀ ਆਰਡਰ ਨੰਬਰ ਐਸ ਪੀ ਐਲ-1 ਮਿਤੀ 03.09.2026 ਅਨੁਸਾਰ ਪਾਵਰਕਾਮ ਦੇ ਸੀ. ਐਮ. ਡੀ. ਅਤੇ ਸਮੂਹ ਡਾਇਰੈਕਟਰਾਂ ਨੂੰ ਤੁਰੰਤ ਪ੍ਰਭਾਵ ਨਾਲ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਾਵਰ ਪਲਾਂਟਾਂ ’ਤੇ ਖੁਦ ਮੁਆਇਨਾ ਕਰਨ ਅਤੇ ਉੱਥੇ ਹੀ ਆਪਣੇ ‘ਕੈਂਪ ਦਫ਼ਤਰ’ ਸਥਾਪਤ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਪਾਵਰ ਸੈਕਟਰੀ ਅਤੇ ਪੀ. ਐਸ. ਪੀ. ਸੀ. ਐਲ. ਦੇ ਸੀ. ਐਮ. ਡੀ. ਡਾ: ਬਸੰਤ ਗਰਗ, ਆਈ.ਏ.ਐਸ. ਨੇ ਰਾਜਪੁਰਾ ਥਰਮਲ ਪਾਵਰ ਸਟੇਸ਼ਨ (ਨਾਲਭਾ ਪਾਵਰ ਲਿਮਟਿਡ-ਦੀ ਨਿਗਰਾਨੀ ਖੁਦ ਆਪਣੇ ਹੱਥਾਂ ਵਿਚ ਲੈ ਲਈ ਹੈ। ਉਹ ਖੁਦ ਪਲਾਂਟ ਸਾਈਟ ’ਤੇ ਮੌਜੂਦ ਰਹਿ ਕੇ ਬਿਜਲੀ ਉਤਪਾਦਨ ਅਤੇ ਕੋਲੇ ਦੀ ਸਮਰੱਥਾ ਦੀ ਪਲ-ਪਲ ਦੀ ਸਮੀਖਿਆ ਕਰ ਰਹੇ ਹਨ। ਦਫ਼ਤਰੀ ਹੁਕਮ ਅਨੁਸਾਰ ਇੰਜੀਨੀਅਰ ਹਰਸ਼ਰਨ ਕੌਰ ਤ੍ਰੇਹਨ ਡਾਇਰੈਕਟਰ ਵਪਾਰਕ ਗੁਰੂ ਅਮਰਦਾਸ ਤਾਪ ਬਿਜਲੀ ਘਰ, ਗੋਇੰਦਵਾਲ ਸਾਹਿਬ, ਇੰਜੀਨੀਅਰ ਇੰਦਰਪਾਲ ਸਿੰਘ ਡਾਇਰੈਕਟਰ/ ਵੰਡ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ, ਰੋਪੜ, ਸੀ.ਏ. ਸੁਰਿੰਦਰ ਕੁਮਾਰ ਬੇਰੀ ਡਾਇਰੈਕਟਰ/ਵਿੱਤ ਤਲਵੰਡੀ ਸਾਬੋ ਪਾਵਰ ਸਟੇਸ਼ਨ, ਬਾਨਾਂਵਾਲੀ ਤੇ ਇੰਜੀਨੀਅਰ ਪੂਨਰਦੀਪ ਸਿੰਘ ਬਰਾੜ ਡਾਇਰੈਕਟਰ/ਜਨਰੇਸ਼ਨ ਗੁਰੂ ਹਰਗੋਬਿੰਦ ਸਾਹਿਬ ਥਰਮਲ ਪਲਾਂਟ, ਲਹਿਰਾ ਮੁਹੱਬਤ ਵਿਖੇ ਪ੍ਰਬੰਧਾਂ ਨੂੰ ਵੇਖਣਗੇ। ਸਰਕਾਰੀ ਆਦੇਸ਼ਾਂ ਅਨੁਸਾਰ ਕੇਵਲ ਡਾਇਰੈਕਟਰ ਪੱਧਰ ਦੇ ਅਧਿਕਾਰੀ ਹੀ ਨਹੀਂ, ਸਗੋਂ ਸਬੰਧਿਤ ਥਰਮਲ ਪਲਾਂਟਾਂ ਦੇ ਮੁੱਖ ਇੰਜੀਨੀਅਰ ਅਤੇ ਪਲਾਂਟ ਇੰਚਾਰਜਾਂ ਨੂੰ ਵੀ ਪਲਾਂਟ ਦੀ ਵੱਧ ਤੋਂ ਵੱਧ ਸਮਰੱਥਾ ’ਤੇ ਨਿਰਵਿਘਨ ਬਿਜਲੀ ਉਤਪਾਦਨ ਨੂੰ ਬਣਾਏ ਰੱਖਣ ਲਈ ਆਪਣੇ-ਆਪਣੇ ਸਟੇਸ਼ਨਾਂ ’ਤੇ ਨਿਰੰਤਰ ਮੌਜੂਦਗੀ ਯਕੀਨੀ ਬਣਾਉਣ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਇਸ ਦੀ ਕਾਪੀ ਸੰਸਦ ਮੈਂਬਰ ਅਜੇ ਗਾਰਗ (ਓ. ਐਸ. ਡੀ. ਟੂ ਸੀ. ਐਮ. ਡੀ. ਪੀ. ਐਸ. ਪੀ. ਸੀ. ਐਲ.) ਵਲੋਂ ਅਧਿਕਾਰਤ ਤੌਰ ’ਤੇ ਜਾਰੀ ਕੀਤੀ ਗਈ ਹੈ। ਇਹ ਕਿ ਪੰਜਾਬ ਵਿਚ ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਜਦੋਂ ਪਾਵਰਕਾਮ ਦਾ ਪੂਰਾ ਬੋਰਡ ਆਫ਼ ਡਾਇਰੈਕਟਰਜ਼ ਹੈੱਡਕੁਆਰਟਰ ਪਟਿਆਲਾ ਛੱਡਕੇ ਸਿੱਧਾ ਥਰਮਲ ਪਲਾਂਟਾਂ ਦੇ ਅੰਦਰ ਕੈਂਪ ਦਫ਼ਤਰ ਬਣਾ ਕੇ ਬੈਠ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਨਸ਼ੇੜੀ ਭਤੀਜੇ ਨੇ ਡਾਂਗਾਂ ਮਾਰ ਕੇ ਭੂਆ ਦੀ ਕੀਤੀ ਹੱਤਿਆ ਅਗਲੀ ਖ਼ਬਰ ਪੰਜਾਬ ਸਰਕਾਰ ਦੀ ‘ ਫਾਰਮ ਸਟੇਅ ’ ਨੀਤੀ ਜਾਗਰੂਕਤਾ ਦੀ ਘਾਟ ਕਰਕੇ ਕਿਸਾਨਾਂ ਤੋਂ ‘ ਕੋਹਾਂ ਦੂਰ ’ • ਤਿੰਨ ਮਹੀਨਿਆਂ ’ਚ...
Ad Position 24