ਸ੍ਰੀ ਨਨਕਾਣਾ ਸਾਹਿਬ ਵਿਖੇ ਪੰਜਵੇਂ ਪਾਤਿਸ਼ਾਹ ਨਾਲ ਸੰਬੰਧਿਤ ਗੁਰਦੁਆਰੇ ਨੂੰ ਢਾਹ ਕੇ ਬਣਾਈ ਹਵੇਲੀ
ਅੰਮ੍ਰਿਤਸਰ, 3 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਪਿੰਡ ਚਿੱਟੀ ਜਾਤਰੀ ਵਿਖੇ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਜਾਤਰੀ ਦੀ ਇਮਾਰਤ ਨੂੰ ਢਾਹ ਕੇ ਉਸ ਦੀ ਥਾਂ ਇਕ ਨਿੱਜੀ ਹਵੇਲੀ ਉਸਾਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਯੂ.
ਅੰਮ੍ਰਿਤਸਰ, 3 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਪਿੰਡ ਚਿੱਟੀ ਜਾਤਰੀ ਵਿਖੇ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਜਾਤਰੀ ਦੀ ਇਮਾਰਤ ਨੂੰ ਢਾਹ ਕੇ ਉਸ ਦੀ ਥਾਂ ਇਕ ਨਿੱਜੀ ਹਵੇਲੀ ਉਸਾਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਯੂ. ਐੱਸ. ਏ. ਦੇ ਡਾ: ਤਰੁਨਜੀਤ ਸਿੰਘ ਬੁਤਾਲੀਆ ਨੇ ‘ਅਜੀਤ’ ਨਾਲ ਗੱਲਬਾਤ ਦੌਰਾਨ ਉਕਤ ਦਾਅਵਾ ਕਰਦਿਆਂ ਕਿਹਾ ਕਿ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਜ਼ਮੀਨਦੋਜ਼ ਕਰਕੇ ਉਸ ਦੀ ਥਾਂ ’ਤੇ ‘ਡੋਗਰਾਂ ਦੀ ਹਵੇਲੀ’ ਉਸਾਰੀ ਗਈ ਹੈ । ਡਾ: ਬੁਤਾਲੀਆ ਸਮੇਤ ਉਨ੍ਹਾਂ ਦੀ ਖੋਜ ਟੀਮ ਨੇ ਹਾਲ ਹੀ ’ਚ ਇਤਿਹਾਸਕ ਦਸਤਾਵੇਜ਼ਾਂ ਦੇ ਆਧਾਰ ’ਤੇ ਉਕਤ ਪਿੰਡ ਦਾ ਦੌਰਾ ਕਰਕੇ ਢਾਹੇ ਗਏ ਗੁਰਦੁਆਰੇ ਦੀ ਇਮਾਰਤ ਦੀਆਂ ਨਿਸ਼ਾਨੀਆਂ ਲੱਭਣ ਦਾ ਦਾਅਵਾ ਕੀਤਾ। ਡਾ: ਬੁਤਾਲੀਆ ਮੁਤਾਬਿਕ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਦੇ ਬਿਲਕੁਲ ਪਿੱਛੇ ਰਹਿੰਦੇ ਬਜ਼ੁਰਗ ਰਾਣਾ ਮੁਹੰਮਦ ਅਨਵਰ ਨੇ ਪੁਸ਼ਟੀ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਦਾ ਮੰਜੀ ਸਾਹਿਬ ਛੋਟੀਆਂ ਨਾਨਕਸ਼ਾਹੀ ਇੱਟਾਂ ਦਾ ਬਣਿਆ ਹੋਇਆ ਸੀ, ਜਿਸ ’ਤੇ ਇਕ ਵਿਸ਼ਾਲ ਗੁੰਬਦ ਅਤੇ ਚੁਫੇਰੇ ਖੁੱਲ੍ਹਾ ਬਰਾਂਡਾ ਸੀ। ਰਾਣਾ ਮੁਹੰਮਦ ਅਨਵਰ ਨੇ ਦੱਸਿਆ ਕਿ ਹੁਣ ਗੁਰਦੁਆਰਾ ਸਾਹਿਬ ਦੀਆਂ ਕੁਝ ਇਕ ਨਿਸ਼ਾਨੀਆਂ ਹੀ ਬਾਕੀ ਬਚੀਆਂ ਹਨ। ਡਾ: ਤਰੁਨਜੀਤ ਸਿੰਘ ਬੁਤਾਲੀਆ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰ ’ਤੇ ਜਾਂਚ ਕਰਵਾਈ ਜਾਵੇ।