ਤੇਜ਼ ਹੈੱਡਲਾਈਟਾਂ ’ਤੇ ਸਰਕਾਰ ਸਖ਼ਤ
ਹਾਈ ਬੀਮ ’ਤੇ ਵੱਜੇਗਾ ਆਡੀਓ ਅਲਾਰਮ
ਮੰਡੀ ਗੋਬਿੰਦਗੜ੍ਹ, 29 ਅਗਸਤ (ਮੋਹਿਤ ਸਿੰਗਲਾ)-ਰਾਤ ਸਮੇਂ ਵਾਹਨਾਂ ਦੀਆਂ ਤੇਜ਼ ਹੈੱਡਲਾਈਟਾਂ ਦੀ ਚਮਕ ਕਾਰਨ ਸਾਹਮਣੇ ਤੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਇਸ ’ਤੇ ਰੋਕ ਲਗਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਹੈੱਡਲਾਈਟਾਂ ਦੀ ਰੌਸ਼ਨੀ ਅਤੇ ਹਾਈ ਬੀਮ ਦੀ ਵਰਤੋਂ ਨੂੰ ਲੈ ਕੇ ਨਵੇਂ ਨਿਯਮ ਬਣਾਉਣ ਦਾ ਪ੍ਰਸਤਾਵ ਰੱਖਿਆ ਹੈ।
ਮੰਡੀ ਗੋਬਿੰਦਗੜ੍ਹ, 29 ਅਗਸਤ (ਮੋਹਿਤ ਸਿੰਗਲਾ)-ਰਾਤ ਸਮੇਂ ਵਾਹਨਾਂ ਦੀਆਂ ਤੇਜ਼ ਹੈੱਡਲਾਈਟਾਂ ਦੀ ਚਮਕ ਕਾਰਨ ਸਾਹਮਣੇ ਤੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਇਸ ’ਤੇ ਰੋਕ ਲਗਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਹੈੱਡਲਾਈਟਾਂ ਦੀ ਰੌਸ਼ਨੀ ਅਤੇ ਹਾਈ ਬੀਮ ਦੀ ਵਰਤੋਂ ਨੂੰ ਲੈ ਕੇ ਨਵੇਂ ਨਿਯਮ ਬਣਾਉਣ ਦਾ ਪ੍ਰਸਤਾਵ ਰੱਖਿਆ ਹੈ। ਪ੍ਰਸਤਾਵ ਮੁਤਾਬਕ 60 ਕਿਲੋਮੀਟਰ ਪ੍ਰਤੀ ਘੰਟਾ ਤੋਂ ਘੱਟ ਰਫ਼ਤਾਰ ਨਾਲ ਚੱਲਣ ਵਾਲੇ ਵਾਹਨ ਵਿਚ ਜੇ ਹੈੱਡਲਾਈਟ ਹਾਈ ਬੀਮ ’ਤੇ ਰਹੇਗੀ ਤਾਂ ਆਡੀਓ ਅਲਾਰਮ ਵੱਜੇਗਾ। ਇਸ ਨਾਲ ਚਾਲਕ ਨੂੰ ਪਤਾ ਲੱਗੇਗਾ ਕਿ ਹਾਈ ਬੀਮ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਉਹ ਲੋੜ ਨਾ ਹੋਣ ’ਤੇ ਇਸ ਨੂੰ ਲੋਅ ਬੀਮ ’ਤੇ ਕਰ ਸਕੇਗਾ। ਇਸ ਤੋਂ ਇਲਾਵਾ ਦੋਪਹੀਆ ਵਾਹਨਾਂ ਨੂੰ ਲੈ ਕੇ ਵੀ ਸਰਕਾਰ ਨੇ ਅਹਿਮ ਬਦਲਾਅ ਦਾ ਪ੍ਰਸਤਾਵ ਰੱਖਿਆ ਹੈ। ਨਵੇਂ ਦੋਪਹੀਆ ਵਾਹਨਾਂ ਵਿਚ ਆਟੋਮੈਟਿਕ ਹੈੱਡਲੈਂਪ ਆਨ (ਏਐਚਓ) ਪ੍ਰਣਾਲੀ ਸਿਰਫ਼ ਲੋਅ ਬੀਮ ’ਤੇ ਹੀ ਚੱਲੇਗੀ। ਇਹ ਨਿਯਮ 1 ਅਪ੍ਰੈਲ 2028 ਤੋਂ ਲਾਗੂ ਕਰਨ ਦੀ ਯੋਜਨਾ ਹੈ। ਹੈੱਡਲਾਈਟ ਦੀ ਚਿੱਟੀ ਅਤੇ ਤਿੱਖੀ ਰੋਸ਼ਨੀ ਨੂੰ ਵੀ ਨਿਯੰਤਰਿਤ ਕਰਨ ਅਤੇ ਇਸ ਵਿਚ ਹਲਕਾ ਨੀਲਾ ਰੰਗ ਮਿਲਾਉਣ ਦੀ ਸੰਭਾਵਨਾ ’ਤੇ ਵਿਚਾਰ ਕੀਤਾ ਜਾ ਰਿਹਾ ਹੈ।