29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਭਾਰਤੀ ਹਮਲਿਆਂ ਨਾਲ ਪਾਕਿ ਦੇ ਪ੍ਰਮਾਣੂ ਹਥਿਆਰ ਭੰਡਾਰ ਖੇਤਰ ਨੂੰ ਨਹੀਂ ਹੋਇਆ ਕੋਈ ਨੁਕਸਾਨ ਸਾਬਕਾ ਸੀ. ਡੀ. ਐੱਸ. ਚੌਹਾਨ ਦੇ ਕਿਰਾਨਾ ਹਿਲਜ਼ ਬਿਆਨ ’ਤੇ ਪਾਕਿ ਦਾ ਦਾਅਵਾ

ਅੰਮ੍ਰਿਤਸਰ, 28 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਮਈ 2025 ਦੌਰਾਨ ‘ਆਪ੍ਰੇਸ਼ਨ ਸੰਧੂਰ’ ਤਹਿਤ ਕਿਰਾਨਾ ਹਿਲਜ਼ ’ਤੇ ਹੋਏ ਭਾਰਤੀ ਹਮਲਿਆਂ ਦੇ ਦਾਅਵਿਆਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇਨ੍ਹਾਂ ਹਮਲਿਆਂ ’ਚ ਉਨ੍ਹਾਂ ਦੇ ਫ਼ੌਜੀ ਜਾਂ ਰਣਨੀਤਕ ਬੁਨਿਆਦੀ ਢਾਂਚੇ (ਸਟ੍ਰੈਟੇਜਿਕ ਇੰਫਰਾਸਟ੍ਰਕਚਰ) ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

Ad Position 21
No active advertisement
ਤਾਹਿਰ ਹੂਸੈਨ ਅੰਦਰਾਬੀ ਤੇ ਜਨਰਲ ਅਨਿਲ ਚੌਹਾਨ। 29-08-2026
ਅੰਮ੍ਰਿਤਸਰ, 28 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਮਈ 2025 ਦੌਰਾਨ ‘ਆਪ੍ਰੇਸ਼ਨ ਸੰਧੂਰ’ ਤਹਿਤ ਕਿਰਾਨਾ ਹਿਲਜ਼ ’ਤੇ ਹੋਏ ਭਾਰਤੀ ਹਮਲਿਆਂ ਦੇ ਦਾਅਵਿਆਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇਨ੍ਹਾਂ ਹਮਲਿਆਂ ’ਚ ਉਨ੍ਹਾਂ ਦੇ ਫ਼ੌਜੀ ਜਾਂ ਰਣਨੀਤਕ ਬੁਨਿਆਦੀ ਢਾਂਚੇ (ਸਟ੍ਰੈਟੇਜਿਕ ਇੰਫਰਾਸਟ੍ਰਕਚਰ) ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਪਾਕਿ ਨੇ ਦੋਸ਼ ਲਾਇਆ ਕਿ ਭਾਰਤ ਚੋਣਵੇਂ ਬਿਰਤਾਂਤ (ਨੈਰੇਟਿਵ) ਨੂੰ ਨਾਟਕੀ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਾਕਿ ਦਾ ਇਹ ਪ੍ਰਤੀਕਰਮ ਭਾਰਤ ਦੇ ਸਾਬਕਾ ਚੀਫ਼ ਆਫ਼ ਡਿਫੈਂਸ ਸਟਾਫ਼ (ਸੀ. ਡੀ. ਐੱਸ.) ਜਨਰਲ ਅਨਿਲ ਚੌਹਾਨ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ ’ਚ ਉਨ੍ਹਾਂ ਨੇ ਸਪੱਸ਼ਟ ਕੀਤਾ ਸੀ ਕਿ ਭਾਰਤ ਨੇ ਪਾਕਿ ਦੇ ਪਰਮਾਣੂ ਟਿਕਾਣੇ ਨੂੰ ਜਾਣਬੁੱਝ ਕੇ ਨਿਸ਼ਾਨਾ ਨਹੀਂ ਬਣਾਇਆ ਸੀ, ਸਗੋਂ ਇਹ ਇਕ ਹਾਦਸਾ ਸੀ।ਇਸ ਬਾਰੇ ਵਿਚ ਪਾਕਿਸਤਾਨੀ ਵਿਦੇਸ਼ ਦਫ਼ਤਰ ਦੇ ਬੁਲਾਰੇ ਤਾਹਿਰ ਹੂਸੈਨ ਅੰਦਰਾਬੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਸੀਂ ਕਿਰਾਨਾ ਹਿਲਜ਼ ਬਾਰੇ ਭਾਰਤ ਦੇ ਸਾਬਕਾ ਸੀ. ਡੀ. ਐੱਸ. ਦੇ ਪਾਕਿ ਵਿਰੋਧੀ ਅਤੇ ਬਾਅਦ ’ਚ ਘੜੇ ਗਏ ਦਾਅਵਿਆਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ। ਉਨ੍ਹਾਂ ਦਾਅਵਾ ਕੀਤਾ ਕਿ ਪਾਕਿ ਦੇ ਮਲਟੀ-ਲੇਅਰ ਏਅਰ ਡਿਫੈਂਸ ਨੈੱਟਵਰਕ ਨੇ ਭਾਰਤ ਦੇ ਫ਼ੌਜੀ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਸੀ। ਬੁਲਾਰੇ ਨੇ ਅੱਗੇ ਕਿਹਾ ਕਿ ਪਾਕਿ ਦੀ ਕਿਸੇ ਵੀ ਸੰਵੇਦਨਸ਼ੀਲ ਜਾਂ ਰਣਨੀਤਕ ਜਾਇਦਾਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਇਤਿਹਾਸ ਤੱਥਾਂ ਅਤੇ ਸਬੂਤਾਂ ਨਾਲ ਬਣਦਾ ਹੈ, ਨਾ ਕਿ ‘ਬਾਲੀਵੁੱਡ ਸਟਾਈਲ’ ’ਚ ਬਾਅਦ ਵਿਚ ਕੀਤੇ ਗਏ ਦਾਅਵਿਆਂ ਨਾਲ।
Ad Position 22
No active advertisement
ਪਿਛਲੀ ਖ਼ਬਰ ਪਾਰਟੀ ਲਾਈਨ ਤੋਂ ਵੱਖਰੇ ਬਿਆਨਾਂ ’ ਤੇ ਭਾਜਪਾ ਸਖ਼ਤ , ਸੰਗਰੂਰ ਦੇ ਤਿੰਨ ਆਗੂਆਂ ਨੂੰ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ ਅਗਲੀ ਖ਼ਬਰ ਪਾਕਿ ਦਾ ‘ਆਰਟੀਕਲ 370’ ਵਾਲਾ ਦਾਅ ਮਕਬੂਜ਼ਾ ਕਸ਼ਮੀਰ ਅਤੇ ਗਿਲਗਿਤ - ਬਾਲਤਿਸਤਾਨ ਦਾ ਸੰਵਿਧਾਨਕ ਦਰਜਾ ਬਦਲਣ ਦੀ ਤਿਆਰੀ...
Ad Position 24